ਆ ਗਿਆ ਨਕਲੀ Digilocker ! ਲੀਕ ਹੋ ਸਕਦੈ ਤੁਹਾਡਾ ਨਿੱਜੀ ਡਾਟਾ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

Monday, Dec 01, 2025 - 01:54 PM (IST)

ਆ ਗਿਆ ਨਕਲੀ Digilocker ! ਲੀਕ ਹੋ ਸਕਦੈ ਤੁਹਾਡਾ ਨਿੱਜੀ ਡਾਟਾ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

ਵੈੱਬ ਡੈਸਕ- ਭਾਰਤ ਸਰਕਾਰ ਵੱਲੋਂ DigiLocker ਵਰਤਣ ਵਾਲੇ ਹਰੇਕ ਸਮਾਰਟਫੋਨ ਯੂਜ਼ਰ ਲਈ ਮਹੱਤਵਪੂਰਨ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਡਿਜੀਟਲ ਇੰਡੀਆ ਦੇ ਅਧਿਕਾਰਿਕ X ਅਕਾਊਂਟ 'ਤੇ ਇਕ ਪੋਸਟ ਰਾਹੀਂ ਲੋਕਾਂ ਨੂੰ ਫੇਕ DigiLocker ਐਪਸ ਬਾਰੇ ਚੇਤਾਵਨੀ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰੋ ਕਿ ਐਪ ਅਸਲੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਫੇਕ ਐਪਸ ਦਾ ਖ਼ਤਰਾ

ਐਡਵਾਇਜ਼ਰੀ 'ਚ ਦੱਸਿਆ ਗਿਆ ਹੈ ਕਿ ਐਪ ਸਟੋਰ 'ਤੇ ਕੁਝ ਨਕਲੀ DigiLocker ਐਪਸ ਮੌਜੂਦ ਹਨ, ਜੋ ਯੂਜ਼ਰਾਂ ਨੂੰ ਗੁੰਮਰਾਹ ਕਰ ਸਕਦੀਆਂ ਹਨ ਅਤੇ ਉਨ੍ਹਾਂ ਦਾ ਨਿੱਜੀ ਡਾਟਾ ਚੋਰੀ ਸਕਦੀਆਂ ਹਨ। DigiLocker ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (MeitY) ਦੇ ਅਧੀਨ ਸਰਕਾਰ ਦਾ ਅਧਿਕਾਰਿਕ ਪਲੇਟਫਾਰਮ ਹੈ, ਜੋ ਪੈਨ ਕਾਰਡ, ਆਧਾਰ, ਡਰਾਈਵਿੰਗ ਲਾਈਸੈਂਸ, ਵਾਹਨ ਰਜਿਸਟ੍ਰੇਸ਼ਨ ਅਤੇ ਸਿੱਖਿਆ ਸੰਬੰਧੀ ਸਰਟੀਫਿਕੇਟ ਆਦਿ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਦਿੰਦਾ ਹੈ। ਜੇ ਇਹ ਮਹੱਤਵਪੂਰਨ ਦਸਤਾਵੇਜ਼ ਨਕਲੀ ਐਪ ਵਿਚ ਅਪਲੋਡ ਹੋ ਜਾਣ ਤਾਂ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਇਹ ਵੱਡਾ ਖ਼ਤਰਾ ਬਣ ਸਕਦਾ ਹੈ।

ਸਰਕਾਰ ਦੀ ਸਲਾਹ

  • ਜੇ ਕਿਸੇ ਯੂਜ਼ਰ ਨੇ ਗ਼ਲਤੀ ਨਾਲ ਕੋਈ ਫੇਕ DigiLocker ਐਪ ਡਾਊਨਲੋਡ ਕਰ ਲਈ ਹੈ, ਤਾਂ:
  • ਤੁਰੰਤ ਉਹ ਐਪ ਮੋਬਾਈਲ ਫੋਨ ਤੋਂ ਡਿਲੀਟ ਕਰੋ।
  • ਐਪ ਨਾਲ ਲਿੰਕ ਕੀਤੇ ਕਿਸੇ ਵੀ ਅਕਾਊਂਟ ਦਾ ਪਾਸਵਰਡ ਤੁਰੰਤ ਬਦਲੋ।

PunjabKesari

ਅਸਲੀ DigiLocker ਐਪ ਦੀ ਪਹਿਚਾਣ

  • ਸਰਕਾਰ ਨੇ ਅਸਲੀ ਐਪ ਦੀ ਪਛਾਣ ਲਈ ਇਹ ਜਾਣਕਾਰੀ ਸਾਂਝੀ ਕੀਤੀ ਹੈ:
  • ਅਸਲੀ ਐਪ ਦਾ ਨਾਮ: DigiLocker
  • ਡਿਵੈਲਪਰ: National e-Governance Division (NeGD), Government of India
  • ਅਧਿਕਾਰਤ ਵੈਬਸਾਈਟ: digilocker.gov.in

ਸਾਵਧਾਨ ਰਹੋ, ਸੁਰੱਖਿਤ ਰਹੋ

ਫੇਕ ਐਪ ਡਾਊਨਲੋਡ ਕਰਨਾ ਸਿਰਫ਼ ਇਕ ਗ਼ਲਤੀ ਨਹੀਂ, ਸਗੋਂ ਤੁਹਾਡੇ ਦਸਤਾਵੇਜ਼, ਪਹਿਚਾਣ ਅਤੇ ਨਿੱਜੀ ਡਾਟਾ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਸ ਲਈ ਸਰਕਾਰ ਨੇ ਅਪੀਲ ਕੀਤੀ ਹੈ ਕਿ ਐਪ ਇੰਸਟਾਲ ਕਰਨ ਤੋਂ ਪਹਿਲਾਂ ਉਸ ਦੀ ਅਸਲੀ ਪਹਿਚਾਣ ਜ਼ਰੂਰ ਚੈੱਕ ਕਰੋ।

ਇਹ ਵੀ ਪੜ੍ਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ


author

DIsha

Content Editor

Related News