ਬਿਨ੍ਹਾਂ ਸਹਿਮਤੀ ਡਾਟਾ ਸਾਂਝਾ ਕਰਨ 'ਤੇ ਸਰਕਾਰ ਨੇ ਫੇਸਬੁੱਕ ਤੋਂ ਮੰਗਿਆ ਜਵਾਬ

06/07/2018 7:34:42 PM

ਜਲੰਧਰ—ਫੇਸਬੁੱਕ ਤੋਂ ਡਾਟਾ ਲੀਕ ਵਿਵਾਦ ਤੋਂ ਬਾਅਦ ਉਸ ਨੂੰ ਪੂਰੀ ਦੁਨੀਆ 'ਤੋਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ 'ਚ ਫੇਸਬੁੱਕ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਡਾਟਾ ਚੋਰੀ ਨਹੀਂ ਹੋਵੇਗਾ ਅਤੇ ਡਾਟਾ ਚੋਰੀ ਦੀ ਰੋਕਥਾਮ ਲਈ ਫੇਸਬੁੱਕ 'ਚ ਪ੍ਰਭਾਵੀ ਸੁਧਾਰ ਕੀਤੇ ਜਾਣਗੇ। ਉੱਥੇ ਖਬਰਾਂ ਮੁਤਾਬਕ ਸਰਕਾਰ ਨੇ ਫੇਸਬੁੱਕ ਤੋਂ ਇਕ ਵਾਰ ਫਿਰ ਤੋਂ ਇਸ ਮਾਮਲੇ 'ਚ ਸਪਸ਼ਟੀਕਰਨ ਮੰਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਮੀਡੀਆ 'ਚ ਆ ਰਹੀਆਂ ਖਬਰਾਂ ਮੁਤਾਬਕ ਫੇਸਬੁੱਕ ਆਪਣੇ ਯੂਜ਼ਰਸ ਨਾਲ ਐਗਰੀਮੈਂਟ ਕਰਦਾ ਹੈ ਜਿਸ ਦੇ ਚੱਲਦੇ ਉਸ ਨੂੰ ਫੋਨ ਅਤੇ ਸੇਵਾ ਪ੍ਰਦਾਤਾਵਾਂ ਤੋਂ ਬਿਨ੍ਹਾਂ ਸਪਸ਼ਟ ਕਰਾਰ ਦੇ ਡਾਟਾ ਵਰਤੋਂ ਕਰਨ ਦੀ ਇਜ਼ਾਜਤ ਮਿਲ ਜਾਂਦੀ ਹੈ। ਤਾਜ਼ਾ ਰਿਪੋਰਟ ਮੁਤਾਬਕ ਮਨੀਸਟਰੀ ਆਫ ਇਲੈਕਟ੍ਰਾਨਿਕਸ ਐਂਡ ਇੰਫਾਰਮੇਸ਼ਨ ਟੈਕਨਾਲੋਜੀ ਨਾਲ ਫੇਸਬੁੱਕ ਤੋਂ ਇਸ ਮਾਮਲੇ 'ਚ ਰਿਪੋਰਟ ਮੰਗੀ ਹੈ। 

PunjabKesari
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੇ ਫੇਸਬੁੱਕ ਨੂੰ ਡਾਟਾ ਲੀਕ 'ਚ ਭਾਰਤ ਸਰਕਾਰ ਦੇ ਨਵੇਂ ਨੋਟਿਸ 'ਤੇ ਆਪਣੇ ਜਵਾਬ 'ਚ ਉਨ੍ਹਾਂ ਬਦਲਾਆਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ ਜੋ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਰੱਖਣ 'ਚ ਮਦਦਗਾਰ ਸਾਬਤ ਹੋਣਗੇ। ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਭਾਰਤੀ ਸਰਕਾਰ ਦੀ ਆਭਾਰੀ ਹੈ ਕਿ ਉਨ੍ਹਾਂ ਫੇਸਬੁੱਕ ਨੂੰ ਆਪਣੀ ਗੱਲ ਰੱਖਣ ਦਾ ਅਵਸਰ ਦਿੱਤਾ। ਇਸ ਤੋਂ ਇਲਾਵਾ ਇਹ ਵੀ ਕਿਹਾ ਸੀ ਕਿ ਅਸੀਂ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਬਦਲਾਅ ਕੀਤੇ ਹਨ ਅਤੇ ਨਾਲ ਹੀ ਅਸੀਂ ਚੋਣਾਂ 'ਚ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਬਚਾਅ ਲਈ ਵੀ ਤਿਆਰ ਹਾਂ। ਅਸੀ ਲੋਕਾਂ ਦੀਆਂ ਸੂਚਨਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਾਵਧਾਨ ਹਾਂ ਅਤੇ ਅਸੀਂ ਭਾਰਤੀ ਚੋਣਾਂ 'ਚ ਈਮਾਨਦਾਰੀ ਯਕੀਨਨ ਕਰਨ ਨੂੰ ਵੀ ਵਚਨਬੱਧ ਹਾਂ।

PunjabKesari
ਦੱਸਣਯੋਗ ਹੈ ਕਿ ਇਕ ਰਿਪੋਰਟ ਮੁਤਾਬਕ ਇਸ ਗੱਲ ਦਾ ਵੀ ਖੁਲਾਸਾ ਹੋਇਆ ਸੀ ਕਿ ਫੇਸਬੁੱਕ ਨੇ ਐਪਲ, ਸੈਮਸੰਗ ਅਤੇ ਮਾਈਕ੍ਰੋਸਾਫਟ ਸਮੇਤ 60 ਕੰਪਨੀਆਂ ਨੂੰ ਯੂਜ਼ਰਸ ਦੇ ਡਾਟਾ ਮੁਹੱਈਆ ਕਰਵਾਏ। ਇਸ ਮਾਮਲੇ 'ਚ ਸ਼ੁਰੂਆਤ 'ਚ ਫੇਸਬੁੱਕ ਨੇ ਯੂਜ਼ਰਸ ਦੇ ਡਾਟਾ ਸਾਂਝਾ ਕਰਨ ਦੀ ਗੱਲ ਤੋਂ ਮਨਾ ਕੀਤਾ ਸੀ, ਹਾਲਾਂਕਿ ਬਾਅਦ 'ਚ ਫੇਸਬੁੱਕ ਨੇ ਸਵੀਕਾਰ ਕੀਤਾ ਕਿ ਉਸ ਨੇ ਚਾਰ ਚਾਈਨਜ਼ ਕੰਪਨੀਆਂ ਨੂੰ ਆਪਣੇ ਯੂਜ਼ਰਸ ਦੇ ਡਾਟਾ ਉਪਲੱਬਧ ਕਰਵਾਏ ਸਨ।


Related News