ਫੇਸਬੁੱਕ ਮੈਸੇਂਜਰ ’ਚ ਆਇਆ ਵੱਡਾ ਬਗ, ਕੋਈ ਵੀ ਕਰ ਸਕਦੇ ਹੈ ਤੁਹਾਡੀ ਜਾਸੂਸੀ

Saturday, Nov 21, 2020 - 05:47 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ’ਚੋਂ ਇਕ ਹੋ ਜੋ ਫੇਸਬੁੱਕ ਮੈਸੇਂਜਰ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਫੇਸਬੁੱਕ ਮੈਸੇਂਜਰ ’ਚ ਇਕ ਅਜਿਹੇ ਬਗ ਬਾਰੇ ਜਾਣਕਾਰੀ ਮਿਲੀ ਹੈ ਜਿਸ ਦਾ ਫਾਇਦਾ ਚੁੱਕ ਕੇ ਕੋਈ ਵੀ ਹੈਕਰ ਤੁਹਾਡੀ ਜਾਸੂਸੀ ਕਰ ਸਕਦਾ ਹੈ। ਇਹ ਬਗ ਫੇਸਬੁੱਕ ਮੈਸੇਂਜਰ ਦੇ ਵੀਡੀਓ ਅਤੇ ਆਡੀਓ ਕਾਲ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਹਾਲਾਂਕਿ ਇਸ ਬਗ ਨਾਲ ਸਿਰਫ ਐਂਡਰਾਇਡ ਯੂਜ਼ਰਸ ਹੀ ਪ੍ਰਭਾਵਿਤ ਹਨ। 
ਫੇਸਬੁੱਕ ਮੈਸੇਂਜਰ ਦੇ ਇਸ ਬਗ ਦੀ ਜਾਣਕਾਰੀ ਗੂਗਲ ਪ੍ਰਾਜੈਕਟ ਜ਼ੀਰੋ ਦੇ ਸਕਿਓਰਿਟੀ ਰਿਸਰਚ ਨਤਾਲੀ ਸਿਲਵਾਨੋਵਿਚ ਨੇ ਦਿੱਤੀ ਹੈ। ਨਤਾਲੀ ਮੁਤਾਬਕ, ਇਹ ਖਾਮੀ ਫੇਸਬੁੱਕ ਮੈਸੇਂਜਰ ਐਪ ਦੇ WebRTC ’ਚ ਹੈ। WebRTC ਇਕ ਪ੍ਰੋਟੋਕਾਲ ਹੈ ਜਿਸ ਰਾਹੀਂ ਐਪ ’ਚ ਵੀਡੀਓ ਅਤੇ ਆਡੀਓ ਕਾਲਿੰਗ ਹੁੰਦੀ ਹੈ। 
ਆਮਤੌਰ ’ਤੇ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਉਦੋਂ ਤਕ ਕਾਲ ਰਿਸੀਵ ਨਹੀਂ ਹੁੰਦੀ, ਉਦੋਂ ਤਕ ਟ੍ਰਾਂਸਮਿਸ਼ਨ ਸ਼ੁਰੂ ਨਹੀਂ ਹੁੰਦਾ ਪਰ ਇਸ ਖਾਮੀ ਕਾਰਨ ਪਹਿਲਾਂ ਹੀ ਟ੍ਰਾਂਸਮਿਸ਼ਨ ਸ਼ੁਰੂ ਹੋ ਜਾਂਦਾ ਸੀ, ਹਾਲਾਂਕਿ ਫੇਸਬੁੱਕ ਨੇ ਹੁਣ ਇਸ ਬਗ ਨੂੰ ਠੀਕ ਕਰ ਦਿੱਤਾ ਹੈ। ਹੁਣ ਤੁਸੀਂ ਆਪਣੇ ਐਪ ਨੂੰ ਅਪਡੇਟ ਕਰਕੇ ਆਪਣੀ ਚੈਟ ਅਤੇ ਕਾਲਿੰਗ ਸਕਿਓਰ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਮੈਸੇਂਜਰ ’ਚ ਇਹ ਬਗ ਨਵੇਂ ਫੀਚਰ ਵੈਨਿਸ਼ ਆਉਣ ਤੋਂ ਬਾਅਦ ਆਇਆ ਹੈ। ਹਾਲ ਹੀ ’ਚ ਫੇਸਬੁੱਕਨੇ ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ’ਚ ਵੈਨਿਸ਼ ਮੋਡ ਜਾਰੀ ਕੀਤਾ ਹੈ ਜੋ ਇਕ ਤਰ੍ਹਾਂ ਨਾਲ ਵਟਸਐਪ ਦੇ ਡਿਸ-ਅਪੀਅਰਿੰਗ ਵਰਗਾ ਹੀ ਹੈ। ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ’ਚ ਵੈਨਿਸ਼ ਮੋਡ ਫਿਲਹਾਲ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ’ਚ ਲਾਈਵ ਹੋਇਆ ਹੈ। 

ਫੇਸਬੁੱਕ ਦੇ ਵੈਨਿਸ਼ ਫੀਚਰ ਰਾਹੀਂ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਹਾਡਾ ਕੋਈ ਮੈਸੇਜ ਆਪਣੇ ਆਪ ਡਿਲੀਟ ਹੋਵੇਗਾ ਜਾਂ ਨਹੀਂ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਵੈਨਿਸ਼ ਮੋਡ ’ਚ ਭੇਜੇ ਗਏ ਮੈਸੇਜ ਨੂੰ ਫਾਰਵਰਡ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਉਸ ਨੂੰ ਕੋਟ ਕਰਕੇ ਕੋਈ ਰਿਪਲਾਈ ਕਰ ਸਕੇਗਾ। ਵੈਨਿਸ਼ ਮੋਡ ’ਚ ਭੇਜੇ ਗਏ ਮੈਸੇਜ ਚੈਟ ਹਿਸਟਰੀ ’ਚ ਨਹੀਂ ਵਿਖਣਗੇ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਵੈਨਿਸ਼ ਮੋਡ ਸਿਰਫ ਤਤਕਾਲ ਚੈਟਿੰਗ ਲਈ ਹੈ। 


Rakesh

Content Editor

Related News