ਫੇਸਬੁੱਕ ਨੇ ਲਾਂਚ ਕੀਤੀ ਵਰਕਪਲੇਸ ਚੈਟ ਐਪਲੀਕੇਸ਼ਨ

Friday, Oct 27, 2017 - 11:50 AM (IST)

ਫੇਸਬੁੱਕ ਨੇ ਲਾਂਚ ਕੀਤੀ ਵਰਕਪਲੇਸ ਚੈਟ ਐਪਲੀਕੇਸ਼ਨ

ਜਲੰਧਰ - ਪ੍ਰਸਿੱਧ ਸੋਸ਼ਲ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਨੂੰ ਬਿਹਤਰ ਸਹੂਲਤ ਪ੍ਰਦਾਨ ਕਰਨ ਲਈ ਕੁਝ ਨਾ ਕੁਝ ਨਵਾਂ ਕਰਦੀ ਰਹਿੰਦੀ ਹੈ। ਹੁਣ ਫੇਸਬੁੱਕ ਨੇ ਆਪਣੀ ਵਰਕਪਲੇਸ ਚੈਟ ਐਪਲੀਕੇਸ਼ਨ ਮੋਬਾਇਲ ਅਤੇ ਡੇਸਕਟਾਪ ਪਲੇਟਫਾਰਮ 'ਤੇ ਲਾਂਚ ਕੀਤਾ ਹੈ। ਇਸ ਰਾਹੀਂ ਵਰਕਪਲੇਸ ਪਲੇਟਫਾਰਮ ਯੂਜ਼ਰਸ ਐਂਡ੍ਰਾਇਡ, ਆਈ. ਓ. ਐੱਸ. ਪੀ. ਸੀ. ਜਾਂ ਮੈਕ 'ਤੇ ਕਿਸੇ ਨਾਲ ਵੀ ਆਸਾਨੀ ਨਾਲ ਕਨੈਕਟ ਹੋ ਸਕਦੇ ਹਨ।

ਜਾਣਕਾਰੀ ਲਈ ਦੱਸ ਦੱਈਏ ਕਿ ਇਸ ਐਪ 'ਚ ਸਕਰੀਨ ਸ਼ੇਅਰਿੰਗ ਅਤੇ ਗਰੁੱਪ ਵੀਡੀਓ ਚੈਟ ਵਰਗੇ ਕੁਝ ਨਵੇਂ ਫੀਚਰ ਦਿੱਤੇ ਗਏ ਹਨ। ਤੁਸੀਂ ਸਕਰੀਨ ਸ਼ੇਅਰਿੰਗ ਫੀਚਰ ਰਾਹੀਂ ਯੂਜ਼ਰ ਆਪਣੇ ਡੇਸਕਟਾਪ ਨੂੰ ਸ਼ੇਅਰ ਕਰ ਸਕਦੇ ਹੋ। ਕੰਪਨੀ ਨੇ ਦੱਸਿਆ ਹੈ ਕਿ ਵਰਕਪਲੇਸ ਚੈਟ ਐਪ 'ਚ ਮੈਸੇਂਜ ਰਿਐਕਸ਼ਨ, ਮੈਂਸ਼ਨ ਅਤੇ ਸਪਾਰਟਸ ਵਰਗੇ ਫੀਚਰਸ ਸ਼ਾਮਿਲ ਹਨ।


Related News