ਫੇਸਬੁੱਕ ਦੁਨੀਆ ਭਰ ''ਚ ਮੈਸੇਂਜਰ ਐਪ ''ਤੇ ਟੈਸਟ ਕਰੇਗੀ ਐਡਸ

Thursday, Jul 13, 2017 - 12:28 PM (IST)

ਫੇਸਬੁੱਕ ਦੁਨੀਆ ਭਰ ''ਚ ਮੈਸੇਂਜਰ ਐਪ ''ਤੇ ਟੈਸਟ ਕਰੇਗੀ ਐਡਸ

ਜਲੰਧਰ- ਤੁਸੀਂ ਫੇਸਬੁੱਕ ਮੈਸੇਂਜਰ 'ਚ ਵਿਗਿਆਪਨਾਂ ਨੂੰ ਦੇਖਣ ਬਾਰੇ ਸੋਚਦੇ ਹੋਏ ਆਕਰਸ਼ਿਤ ਹੋਣ ਦੇ ਨਾਲ-ਨਾਲ ਪਰੇਸ਼ਾਨ ਵੀ ਹੋ ਸਕਦੇ ਹੋ, ਪਰ ਜਲਦੀ ਹੀ ਤੁਹਾਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ। ਇਸ ਸੋਸ਼ਲ ਨੈੱਟਵਰਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਹ ਜਲਦੀ ਹੀ ਫੇਸਬੁੱਕ ਮੈਸੇਂਜਰ 'ਚ ਵਿਗਿਆਪਨ ਜਾਰੀ ਕਰਨ ਵਾਲੀ ਹੈ। ਹਾਲਾਂਕਿ ਇਹ ਇਕ ਸਲੋ ਰੋਲਆਊਟ ਹੋਣ ਵਾਲਾ ਹੈ। ਪਰ ਇਹ ਪ੍ਰੋਮੋ ਤੁਹਾਨੂੰ 2017 ਦੇ ਅੰਤ ਤੱਕ ਮੈਸੇਂਜਰ 'ਚ ਦਿਸ ਹੀ ਜਾਣਗੇ ਅਤੇ ਕੰਪਨੀ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹੈ। 
ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੇਸਬੁੱਕ ਇਕ ਨਵੇਂ ਸਟੈਂਡਅਲੋਨ ਗਰੁੱਪ ਵੀਡੀਓ ਚੈਟ ਐਪ 'ਤੇ ਕੰਮ ਕਰ ਰਹੀ ਹੈ ਜੋ ਲਾਇਫ ਆਨ ਏਅਰ ਦੇ ਹਾਊਸਪਾਰਟੀ ਐਪ ਦੀ ਤਰ੍ਹਾਂ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਇਸ ਨਵੀਂ ਐਪ ਦਾ ਨਾਂ 'Bonfire' ਹੈ ਅਤੇ ਇਹ ਹਾਲਹੀ 'ਚ ਕਰਮਚਾਰੀਆਂ ਨੂੰ ਦਿਖਾਇਆ ਗਿਆ ਹੈ। ਹਾਲਾਂਕਿ 'Bonfire' ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਾਊਸਪਾਰਟੀ ਦਾ ਕਲੋਨ ਹੋ ਸਕਦਾ ਹੈ। 
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਕਰਮਚਾਰੀ 'ਚ ਹਾਲਹੀ 'ਚ ਇਕ ਨਵੀਂ ਐਪ ਦੇਖੀ ਗਈ ਹੈ ਜਿਸ ਦਾ ਨਾਂ ਟਾਕ ਹੈ। ਇਹ ਐਪ ਮਾਤਾ-ਪਿਤਾ ਦੁਆਰਾ ਆਪਣੇ ਨੌਜਵਾਨ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਹੈ। ਇਹ ਇਕ ਵੀਡੀਓ ਚੈਟ ਐਪ ਹੈ। ਇਹ ਐਪ ਇਸ ਤਰੀਕੇ ਨਾਲ ਕੰਮ ਕਰਦੀ ਹੈ ਕਿ ਜਦੋਂ ਯੂਜ਼ਰ ਦਾ ਕੋਈ ਦੋਸਤ ਇਹ ਐਪ ਖੋਲ੍ਹਦਾ ਹੈ ਤਾਂ ਉਹ ਯੂਜ਼ਰ ਨੂੰ ਇਸ ਦਾ ਨੋਟੀਫਿਕੇਸ਼ਨ ਦਿੰਦੀ ਹੈ। ਇਸ ਤੋਂ ਬਾਅਦ ਯੂਜ਼ਰ ਉਨ੍ਹਾਂ ਨੂੰ ਵੀਡੀਓ ਚੈਟ ਲਈ ਇਨਵਾਈਨ ਕਰ ਸਕਦਾ ਹੈ ਅਤੇ ਗਰੁੱਪ ਦੇ ਕਈ ਲੋਕਾਂ ਨੂੰ ਇਸ ਵਿਚ ਜੋੜ ਸਕਦਾ ਹੈ।


Related News