ਹੁਣ ਫੇਸਬੁਕ ''ਤੇ ਕੁਮੈਂਟ ਬਾਕਸ ''ਚ ਫੋਟੋ ਦੇ ਨਾਲ ਪੋਸਟ ਕਰ ਸਕਦੇ ਹੋ ਵੀਡੀਓ
Saturday, Jun 11, 2016 - 02:44 PM (IST)

ਜਲੰਧਰ- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਸ਼ਹੂਰ ਸੋਸ਼ਲ ਸਾਈਟ ਫੇਸਬੁਕ ਵੱਲੋਂ ਹਾਲ ਹੀ ''ਚ 360 ਵੀਡੀਓ ਫੀਚਰ ਨੂੰ ਪੇਸ਼ ਕੀਤਾ ਗਿਆ ਹੈ ਜਿਸ ਨਾਲ ਤੁਸੀਂ 360 ਡਿਗਰੀ ਵੀਡੀਓ ਨੂੰ ਅਪਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਹੁਣ ਫੇਸਬੁਕ ਇਕ ਹੋਰ ਆਕਰਸ਼ਕ ਫੀਚਰ ਦੇ ਰਹੀ ਹੈ ਜਿਸ ਨਾਲ ਤੁਸੀਂ ਕੁਮੈਂਟ ''ਚ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ। ਜੀ ਹਾਂ ਫੇਸਬੁਕ ਵੱਲੋਂ ਹਾਲ ਹੀ ''ਚ ਇਕ ਰਿਪੋਰਟ ''ਚ ਦੱਸਿਆ ਗਿਆ ਹੈ ਕਿ ਯੂਜ਼ਰਜ਼ ਕਿਸੇ ਪੇਜ਼ ਜਾਂ ਪ੍ਰੋਫਾਇਲ ਦੀ ਪੋਸਟ ''ਤੇ ਕੁਮੈਂਟ ''ਚ ਈਮੇਜ ਨੂੰ ਸ਼ੇਅਰ ਕਰਨ ਦੀ ਤਰ੍ਹਾਂ ਹੁਣ ਵੀਡੀਓ ਵੀ ਪੋਸਟ ਕਰ ਸਕਦੇ ਹਨ। ਵੀਡੀਓ ਨੂੰ ਕੁਮੈਂਟ ਕਰਨ ਲਈ ਯੂਜ਼ਰਜ਼ ਉਸੇ ਕੈਮਰੇ ਦੇ ਆਈਕਨ ''ਤੇ ਟੈਪ ਕਰ ਸਕਦੇ ਹਨ ਜਿਸ ਨਾਲ ਕਿਸੇ ਈਮੇਜ ਨੂੰ ਕੁਮੈਂਟ ''ਚ ਪੋਸਟ ਕਰਦੇ ਹਨ।
ਇਹ ਸੁਵਿਧਾ ਫੇਸਬੁਕ ਦੇ ਆਈ.ਓ.ਐੱਸ. ਅਤੇ ਐਂਡ੍ਰਾਇਡ ਯੂਜ਼ਰਜ ਲਈ ਉਪਲੱਬਧ ਹੈ। ਇਸ ਦੇ ਨਾਲ ਹੀ ਡੈਸਕਟਾਪ ''ਤੇ ਸਾਈਟ ਲਈ ਵੀ ਇਹ ਫੀਚਰ ਉਪਲੱਬਧ ਹੈ। ਫੇਸਬੁਕ ਦੇ ਇੰਜੀਨੀਅਰ ਬਾਬ ਬਾਡਵਿਨ ਨੇ ਦੱਸਿਆ ਕਿ ਇਹ ਫੀਚਰ ਸਿਰਫ ਇਕ ਦਿਨ ਲਈ ਹੀ ਇਕ ਪ੍ਰੋਟੋਟਾਈਪ ਸੀ ਜਿਸ ਨਾਲ ਕੰਪਨੀ ਕੰਨਵਰਸੇਸ਼ਨ ਨੂੰ ਹੋਰ ਵੀ ਵਰਤੋਂਯੋਗ ਅਤੇ ਆਕਰਸ਼ਿਤ ਬਣਾਉਣਾ ਚਾਹੁੰਦੀ ਹੈ। ਇਹ ਇਕ ਤਰ੍ਹਾਂ ਨਾਲ ਮਲਟੀਮੀਡੀਆ ਨੂੰ ਸੂਟ ਕਰਨ ਵਾਲਾ ਫੀਚਰ ਹੈ ਜੋ ਕੁਮੈਂਟ ਦੇ ਨਾਲ ਲਿੰਕਸ, ਫੋਟੋਜ਼, ਸਟਿਕਰਜ਼, ਈਮੋਜੀ ਅਤੇ ਇਸ ਹਫਤੇ ਤੋਂ ਵੀਡੀਓ ਨੂੰ ਸ਼ਾਮਿਲ ਕਰ ਰਿਹਾ ਹੈ।