ਇਸ ਨਵੇਂ ਫੀਚਰ ਨਾਲ ਫੇਸਬੁੱਕ ''ਤੇ ਹਿੰਦੀ ''ਚ ਲਿਖਣਾ ਹੋਇਆ ਹੋਰ ਵੀ ਆਸਾਨ

Monday, Apr 25, 2016 - 05:11 PM (IST)

ਇਸ ਨਵੇਂ ਫੀਚਰ ਨਾਲ ਫੇਸਬੁੱਕ ''ਤੇ ਹਿੰਦੀ ''ਚ ਲਿਖਣਾ ਹੋਇਆ ਹੋਰ ਵੀ ਆਸਾਨ

ਜਲੰਧਰ— ਸੋਸ਼ਲ ਨੈੱਟਵਰਕਿੰਗ ਜੁਆਇੰਟ ਫੇਸਬੁੱਕ ਨੇ ਆਪਣੀ ਐਂਡ੍ਰਾਇਡ ਐਪ ਦਾ ਨਵਾਂ ਲਾਈਟਵੇਟ ਹਿੰਦੀ ਐਡੀਟਰ ਵਰਜਨ ਰਿਲੀਜ਼ ਕੀਤਾ ਹੈ ਜੋ ਯੂਜ਼ਰਜ਼ ਨੂੰ ਹਿੰਦੀ ''ਚ ਪੋਸਟ ਕਰਨ ''ਚ ਮਦਦ ਕਰੇਗਾ। 

ਇਸ ਫੀਚਰ ਨੂੰ ਐਪ ਦੀ ਸੈਟਿੰਗਸ ''ਚ ਜਾ ਕੇ ਆਨ ਕਰਨ ਤੋਂ ਬਾਅਦ ਤੁਹਾਨੂੰ ਅਪਡੇਟ ਅਤੇ ਕੁਮੈਂਟ ਟਾਈਪ ਕਰਦੇ ਸਮੇਂ ਰੋਮਨ ਕਰੈਕਟਰ ਨੂੰ ਹਿੰਦੀ ਸਕ੍ਰਿਪਟ ''ਚ ਬਦਲਣ ਦਾ ਵਿਕਲਪ ਮਿਲੇਗਾ। ਧਿਆਨ ''ਚ ਰਹੇ ਕਿ ਇਹ ਫੀਚਰ ਤੁਹਾਡੇ ਵੱਲੋਂ ਰੋਮਨ ''ਚ ਲਿਖੇ ਗਏ ਕਰੈਕਟਰ ਨੂੰ ਦੇਵਨਾਗਰੀ ਸਕ੍ਰਿਪਟ ''ਚ ਟ੍ਰਾਂਸਲਿਟ੍ਰੇਟ ਕਰੇਗਾ। ਉਦਾਹਰਣ ਦੇ ਤੌਰ ''ਤੇ ''ab hindi mai'' ਇਸ ਫੀਚਰ ਦੇ ਇਸਤੇਮਾਲ ਤੋਂ ਬਾਅਦ ''ਹੁਣ ਹਿੰਦੀ ''ਚ'' ਬਣ ਜਾਵੇਗਾ। 
ਜ਼ਿਕਰਯੋਗ ਹੈ ਕਿ ਐਂਡ੍ਰਾਇਡ ''ਤੇ ਫੇਸਬੁੱਕ ਦੇ ਵੀ73 ਵਰਜਨ ਨੂੰ ਇਸ ਫੀਚਰ ਦੇ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਐਪ ਦੇ ਅੰਦਰ ਹੀ ਇਕ ਆਨਸਕ੍ਰੀਨ ਕੀਬੋਰਡ ਮੌਜੂਦ ਹੈ। ਜੇਕਰ ਤੁਸੀਂ ਟ੍ਰਾਂਸਮਿਸ਼ਨ ਤੋਂ ਬਾਅਦ ਮਿਲਣ ਵਾਲੇ ਹਿੰਦੀ ਕੰਟੈਂਟ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਖੱਬੇ ਪਾਸੇ ਨਜ਼ਰ ਆ ਰਹੇ ਕੀਬੋਰਡ ਆਈਕਨ ''ਤੇ ਟੈਪ ਕਰਕੇ ਨਵੇਂ ਹਿੰਦੀ ਸ਼ਬਦ ਜੋੜ ਸਕਦੇ ਹੋ ਜਾਂ ਫਿਰ ਸੱਜੇ ਪਾਸੇ ਨਜ਼ਰ ਆ ਰਹੇ ਤਿੰਨ ਡਾਟ ''ਤੇ ਟੈਪ ਕਰਕੇ ਹੋਰ ਸ਼ਬਦਾਂ ਦਾ ਵਿਕਲਪ ਚੁਣ ਸਕਦੇ ਹੋ।

Related News