Excitel ਦਾ ਵੱਡਾ ਧਮਾਕਾ, 399 ਰੁਪਏ ’ਚ 100 Mbps ਦੀ ਸਪੀਡ ਨਾਲ ਮਿਲੇਗਾ ਅਨਲਿਮਟਿਡ ਡਾਟਾ

Saturday, Oct 31, 2020 - 11:35 AM (IST)

ਗੈਜੇਟ ਡੈਸਕ– ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਐਕਸਾਈਟੈੱਲ ਨੇ ਮੇਗਾ ਬ੍ਰਾਡਬੈਂਡ ਪਲਾਨ ਪੇਸ਼ ਕਰ ਦਿੱਤੇ ਹਨ। ਇਨ੍ਹਾਂ ਕਿਫਾਇਤੀ ਪਲਾਨਸ ’ਚ ਕੰਪਨੀ 100 Mbps ਤੋਂ ਲੈ ਕੇ 300 Mbps ਤਕ ਦੀ ਸਪੀਡ ਮੁਹੱਈਆ ਕਰਵਾਈ ਜਾਵੇਗੀ। ਫਿਲਹਾਲ ਕੰਪਨੀ ਨੇ ਆਪਣੀ ਇਹ ਸੇਵਾ 12 ਸ਼ਹਿਰਾਂ ’ਚ ਸ਼ੁਰੂ ਕੀਤੀ ਹੈ। ਕੰਪਨੀ ਦੇ ਪਲਾਨਸ ਦੀ ਸ਼ੁਰੂਆਤੀ ਕੀਮਤ 399 ਰੁਪਏ ਹੈ, ਹਾਲਾਂਕਿ ਜੇਕਰ ਤੁਸੀਂ ਪਹਿਲੀ ਵਾਰ ਕੁਨੈਕਸ਼ਨ ਲੈ ਰਹੇ ਹੋ ਤਾਂ ਤੁਹਾਨੂੰ ਸਕਿਓਰਿਟੀ ਦੇ ਤੌਰ ’ਤੇ 2,000 ਰੁਪਏ ਜਮ੍ਹਾ ਕਰਵਾਉਣੇ ਪੈਣਗੇ ਜੋ ਕਿ ਤੁਹਾਨੂੰ ਕੁਨੈਕਸ਼ਨ ਬੰਦ ਕਰਨ ’ਤੇ ਵਾਪਸ ਮਿਲ ਜਾਣਗੇ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਪਲਾਨਸ ’ਚ ਰੋਜ਼ਾਨਾ ਇਸਤੇਮਾਲ ਦੀ ਕੋਈ ਮਿਆਦ ਨਹੀਂ ਹੈ। ਐਕਸਾਈਟੈੱਲ ਮੁਤਾਬਕ, 399 ਰੁਪਏ ਵਾਲੇ ਪਲਾਨ ’ਚ ਤੁਹਾਨੂੰ 100 Mbps ਦੀ ਇੰਟਰਨੈੱਟ ਸਪੀਡ ਮਿਲੇਗੀ। 

PunjabKesari

ਐਕਸਾਈਟੈੱਲ ਕੰਪਨੀ ਨੇ ਆਪਣੀ ਸੇਵਾ ਨੂੰ ਫਿਲਹਾਲ 12 ਦੇਸ਼ਾਂ ’ਚ ਹੀ ਮੁਹੱਈਆ ਕਰਵਾਇਆ ਹੈ ਜਿਨ੍ਹਾਂ ’ਚ ਦਿੱਲੀ-ਐੱਨ.ਸੀ.ਆਰ., ਹੈਦਰਾਬਾਦ, ਬੈਂਗਲੁਰੂ, ਵਿਜੇਵਾੜਾ, ਕਾਨਪੁਰ, ਲਖਨਉ, ਜੈਪੁਰ, ਪ੍ਰਿਯਾਗਰਾਜ, ਝਾਂਸੀ, ਵਿਸ਼ਾਖਾਪਟਨਮ ਅਤੇ ਗੁੰਟੂਰ ਆਦਿ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਸਾਲ 2021 ਦੇ ਅਖੀਰ ਤਕ 50 ਤੋਂ ਜ਼ਿਆਦਾ ਸ਼ਹਿਰਾਂ ’ਚ ਕੰਪਨੀ ਦੀ ਇੰਟਰਨੈੱਟ ਸੇਵਾ ਮੁਹੱਈਆ ਹੋ ਜਾਵੇਗੀ। 


Rakesh

Content Editor

Related News