ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹਨ ਗੂਗਲ ਅਤੇ ਅਮੇਜ਼ਨ ਦੇ ਇਹ ਸਪੀਕਰ

Tuesday, May 01, 2018 - 05:32 PM (IST)

ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹਨ ਗੂਗਲ ਅਤੇ ਅਮੇਜ਼ਨ ਦੇ ਇਹ ਸਪੀਕਰ

ਜਲੰਧਰ-ਗੂਗਲ ਅਤੇ ਅਮੇਜ਼ਨ ਨੇ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਆਪਣੇ ਲੇਟੈਸਟ ਅਤੇ ਮਸ਼ਹੂਰ ਸਪੀਕਰਾਂ ਨੂੰ ਭਾਰਤ 'ਚ ਪੇਸ਼ ਕੀਤਾ ਹੈ, ਜੋ ਪਰਫਾਰਮੇਂਸ 'ਚ ਯੂਜ਼ਰਸ ਦੀ ਪਹਿਲੀ ਪਸੰਦ ਬਣ ਗਏ ਹਨ। ਇਨ੍ਹਾਂ ਡਿਵਾਈਸਿਜ਼ 'ਚ ਕਈ ਐਪਸ ਪ੍ਰੀ-ਇੰਸਟਾਲਡ ਹੁੰਦੇ ਹਨ। ਇਹ ਡਿਵਾਈਸਿਜ਼ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਲੈ ਕੇ ਘਰ ਦੇ ਅਪਲਾਇੰਸ ਨੂੰ ਵੀ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਅਸੀਂ ਗੂਗਲ ਅਤੇ ਅਮੇਜ਼ਨ ਦੇ ਲੇਟੈਸਟ ਸਪੀਕਰਾਂ ਦੇ ਫੀਚਰਸ ਅਤੇ ਕੀਮਤ ਬਾਰੇ ਦੱਸਾਂਗੇ।
 

1. ਅਮੇਜ਼ਨ ਈਕੋ ਸਪਾਟ-
ਡਿਵਾਈਸ 'ਚ 2.5 ਇੰਚ ਦਾ ਡਿਸਪਲੇਅ ਹੈ। ਕੰਪਨੀ ਮੁਤਾਬਕ ਈਕੋ ਸਪਾਟ 'ਚ  ਈਕੋ ਡਾਟ ਨਾਲੋਂ ਵਧੀਆ ਸਪੀਕਰ ਹੈ। ਈਕੋ ਡਾਟ ਈਕੋ ਲਾਈਨਅਪ ਦਾ ਸਭ ਤੋਂ ਛੋਟਾ ਸਪੀਕਰ ਹੈ।  ਇਸ 'ਚ ਵੋਲੀਅਮ ਕੰਟਰੋਲ ਦੇ ਨਾਲ 4 ਮਾਈਕ ਮੌਜੂਦ ਹਨ। ਡਿਵਾਈਸ 'ਚ 1.4 ਇੰਚ ਸਿੰਗਲ ਸਪੀਕਰ , 2.5 ਇੰਚ ਡਿਸਪਲੇਅ, ਕੈਲੰਡਰ ਅਪਡੇਟਸ ਵਰਗੇ ਫੀਚਰਸ ਸ਼ਾਮਿਲ ਹਨ। ਗੈਜੇਟ 'ਚ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ, ਜਿਸ ਨਾਲ ਵੀਡੀਓ ਕਾਲਿੰਗ ਵੀ ਕੀਤੀ ਜਾ ਸਕਦੀ ਹੈ। ਡਿਵਾਈਸ 'ਚ ਵੀਡੀਓਜ਼ ਪਲੇਅ ਹੋ ਜਾਂਦੀਆਂ ਹਨ। ਇਸ 'ਚ ਕਈ ਚੈਨਲਾਂ ਨੂੰ ਤੁਸੀਂ ਦੇਖ ਸਕਦੇ ਹੋ। ਅਮੇਜ਼ਨ 'ਤੇ ਇਸ ਦੀ ਕੀਮਤ 10,499 ਰੁਪਏ ਹੈ।

2. ਅਮੇਜ਼ਨ ਈਕੋ ਡਾਟ-
ਸਪੀਕਰ ਨੂੰ ਤੁਸੀ ਆਵਾਜ਼ ਨਾਲ ਕੰਟਰੋਲ ਕਰ ਸਕਦੇ ਹੋ। ਡਿਵਾਈਸ ਨੂੰ ਤੁਸੀਂ ਐਲਕਸਾ ਨਾਲ ਕੁਨੈਕਟ ਕਰ ਸਕਦੇ ਹੋ, ਜੋ ਕਿ ਕਲਾਊਡ ਬੇਸਡ ਵਾਇਸ ਸਰਵਿਸ ਹੈ, ਜਿਸ ਤੋਂ ਮਿਊਜ਼ਿਕ ਪਲੇਅ ਕਰਨ ਤੋਂ ਲੈ ਕੇ ਫੋਨ ਕਾਲ, ਮੌਸਮ ਅਤੇ ਖਬਰਾਂ ਬਾਰੇ ਜਾਣਕਾਰੀ ਤੱਕ ਦੀ ਸਹੂਲਤ ਦਾ ਫਾਇਦਾ ਪ੍ਰਾਪਤ ਕੀਤਾ ਜਾ ਸਕਦਾ ਹੈ। ਈਕੋ ਡਾਟ 'ਚ ਬਿਲਡ ਇਨ ਸਪੀਕਰ ਹੈ। ਡਿਵਾਈਸ ਨੂੰ ਤੁਸੀਂ ਐਕਸਟਰਨਲ ਸਪੀਕਰਾਂ ਜਾਂ ਹੈੱਡਫੋਨ ਨਾਲ ਵੀ ਜੋੜ ਸਕਦੇ ਹੋ। ਡਿਵਾਈਸ 'ਚ ਤੁਸੀਂ ਅਮੇਜ਼ਨ ਪ੍ਰਾਈਮ ਮਿਊਜ਼ਿਕ ਅਤੇ ਸਾਵਨ ਵਰਗੀਆਂ ਸਰਵਿਸਿਜ਼ ਤੋਂ ਗਾਣੇ ਵੀ ਸੁਣ ਸਕਦੇ ਹੋ। ਅਮੇਜ਼ਨ 'ਤੇ ਇਸ ਦੀ ਕੀਮਤ 3,999 ਰੁਪਏ ਹੈ।
 

3. ਗੂਗਲ ਹੋਮ-
ਗੂਗਲ ਹੋਮ ਮਲਟੀ ਟਾਸਕ ਗੈਜੇਟ ਹੈ। ਡਿਵਾਈਸ ਤੋਂ ਟ੍ਰੈਫਿਕ ਸਮੇਤ ਕਈ ਜਾਣਕਾਰੀਆਂ ਮਿਲਦੀਆਂ ਹਨ। ਗੈਜੇਟ ਦੀ ਮਦਦ ਨਾਲ ਮਿਊਜ਼ਿਕ ਪਲੇਅ ਅਤੇ ਸਮਾਰਟ ਹੋਮ ਡਿਵਾਈਸਿਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਗੂਗਲ ਹੋਮ 802.11b/g/n/ac (2.4GHz/5Ghz) ਵਾਈ-ਫਾਈ ਡਿਊਲ ਬੈਂਡ ਨੂੰ ਸਪੋਰਟ ਕਰਦਾ ਹੈ। ਡਿਵਾਈਸ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਪਲੇਟਫਾਰਮਾਂ ਨੂੰ ਸਪੋਰਟ ਕਰਦਾ ਹੈ। ਗੂਗਲ ਹੋਮ ਦੀ ਫਲਿੱਪਕਾਰਟ 'ਤੇ ਕੀਮਤ 9,999 ਰੁਪਏ ਹੈ।
 

4. ਗੂਗਲ ਮਿਨੀ-
ਡਿਵਾਈਸ 'ਚ ਗਾਣੇ, ਸਾਵਨ ਅਤੇ ਗੂਗਲ ਪਲੇਅ ਮਿਊਜ਼ਿਕ ਵਰਗੇ ਐਪਸ ਪ੍ਰੀ-ਇੰਸਟਾਲਿਡ ਹੁੰਦੇ ਹੈ। ਇਨ੍ਹਾਂ ਐਪਸ ਦਾ 31 ਅਕਤੂਬਰ 2018 ਤੱਕ ਤੁਹਾਨੂੰ ਸਬਸਕ੍ਰਿਪਸ਼ਿਨ ਮਿਲੇਗਾ। ਡਿਵਾਈਸ 'ਚ ਵਾਇਸ ਰਿਕੋਗਨਾਈਜੇਸ਼ਨ (Voice Recognition) ਫੀਚਰ ਦਿੱਤਾ ਗਿਆ ਹੈ। ਡਿਵਾਈਸ ਐਂਡਰਾਇਡ 4.4 ਅਤੇ ਆਈ. ਓ. ਐੱਸ.  9.1 ਜਾਂ ਉਸ ਤੋਂ ਜਿਆਦਾ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੈ। ਡਿਵਾਈਸ ਪਾਵਰ ਲਈ 5v ਦੀ ਜਰੂਰਤ ਹੁੰਦੀ ਹੈ। ਇਸ ਦੀ ਭਾਰ 173 ਗ੍ਰਾਮ ਹੈ। ਕੰਪਨੀ ਵੱਲੋ ਇਸ ਡਿਵਾਈਸ 'ਤੇ 1 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਹੈ। ਡਿਵਾਈਸ ਤੁਹਾਡੇ ਫੋਨ ਨੂੰ ਵੀ ਲੱਭਣ 'ਚ ਮਦਦ ਕਰਦਾ ਹੈ।


Related News