Evidson Audio ਨੇ ਲਾਂਚ ਕੀਤੇ ਨਵੇਂ ਈਅਰਫੋਨਸ

Saturday, Jul 16, 2016 - 02:23 PM (IST)

Evidson Audio ਨੇ ਲਾਂਚ ਕੀਤੇ ਨਵੇਂ ਈਅਰਫੋਨਸ
ਜਲੰਧਰ- ਏਵਿਡਸਨ ਆਡੀਓ (Evidson Audio) ਨੇ ਸਾਊਂਡ ਸੁਪਰੀਮ ਐਕਸ88 ਈਅਰਫੋਨ ਨੂੰ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 599 ਰੁਪਏ ਹੈ। ਇਹ ਈਅਰਫੋਨਸ 1 ਸਾਲ ਦੀ ਵਾਰੰਟੀ ਨਾਲ ਆਉਣਗੇ ਅਤੇ ਇਨ੍ਹਾਂ 1 ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਅਤੇ ਐਮੇਜ਼ਾਨ ਤੋਂ ਖਰੀਦਿਆ ਜਾ ਸਕੇਗਾ। ਇਨ੍ਹਾਂ ਈਅਰਫੋਨਸ ''ਚ ਹਾਈ ਫਿਡੇਲਿਟੀ ਡਾਇਨਾਮਿਕਸ ਡ੍ਰਾਇਵਰ ਸਿਸਟਮ ਦਿੱਤਾ ਗਿਆ ਹੈ ਜਿਸ ਦੀ ਫਰੀਕੁਇੰਸੀ 20Hz to 20kHz ਹੈ। 
ਇਸ ਦਾ ਰੈਟਰੋ ਅਤੇ ਲਾਈਟਵੇਟ ਡਿਜ਼ਾਇਨ ਯੂਜ਼ਰਸ ਨੂੰ ਪਸੰਦ ਆਏਗਾ। ਇਹ ਈਅਰਫੋਨਸ ਆਈਪੋਡ, ਆਈਫੋਨਸ, ਐਂਡ੍ਰਾਇਡ ਡਿਵਾਇਸ ਅਤੇ ਹੋਰ ਪੋਰਟੇਬਲ ਐੱਮ.ਪੀ.3 ਪਲੇਅਰਸ ਦੇ ਨਾਲ ਅਟੈਚ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਕੰਪਨੀ ਨੇ ਹਾਲ ਹੀ ''ਚ ਆਡੀਓ ਸਪੋਰਟ ਡਬਲਯੂ6 ਈਅਰਫੋਨਸ ਨੂੰ ਲਾਂਚ ਕੀਤਾ ਸੀ।

 


Related News