ਸਾਲ ਭਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ ਸਭ ਤੋਂ ਕਿਫ਼ਾਇਤੀ ਪਲਾਨ, ਕੀਮਤ ਸਿਰਫ਼ 100 ਰੁਪਏ...
Thursday, Apr 17, 2025 - 11:18 AM (IST)

ਗੈਜੇਟ ਡੈਸਕ- ਇਕ ਪਾਸੇ ਟੈਲੀਕਾਮ ਕੰਪਨੀਆਂ ਆਪਣੇ ਰੀਚਾਰਜ ਪਲਾਨ ਮਹਿੰਗੇ ਕਰਦੀਆਂ ਜਾ ਰਹੀਆਂ ਹਨ, ਉੱਥੇ ਹੀ ਬੀ.ਐੱਸ.ਐੱਨ.ਐੱਲ. ਇਸ ਮਹਿੰਗਾਈ ਦੇ ਸਮੇਂ 'ਚ ਅਜਿਹਾ ਪਲਾਨ ਲੈ ਕੇ ਆਈ ਹੈ, ਜਿਸ ਨਾਲ ਸਾਲ ਭਰ ਗਾਹਕਾਂ ਨੂੰ ਰੀਚਾਰਜ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਵੇਗਾ।
ਬੀ.ਐੱਸ.ਐੱਨ.ਐੱਲ. ਨੇ 365 ਦਿਨ ਚੱਲਣ ਵਾਲਾ ਸਭ ਤੋਂ ਸਸਤਾ ਪਲਾਨ ਐਲਾਨਿਆ ਹੈ, ਜਿਸ ਦੀ ਕੀਮਤ ਸਿਰਫ਼ 1198 ਰੁਪਏ ਹੈ। ਇਸ ਰੀਚਾਰਜ ਤੋਂ ਬਾਅਦ ਗਾਹਕਾਂ ਨੂੰ ਸਾਲ ਭਰ ਰੀਚਾਰਜ ਬਾਰੇ ਸੋਚਣ ਦੀ ਵੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਇਹ ਰੀਚਾਰਜ ਹਰ ਮਹੀਨੇ ਔਸਤਨ 100 ਰੁਪਏ 'ਚ ਪਵੇਗਾ।
ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ 'ਚ ਤੁਹਾਨੂੰ ਕਾਲਿੰਗ ਲਈ 300 ਮਿੰਟ ਮਿਲਣਗੇ। ਇਸ ਤੋਂ ਇਲਾਵਾ ਤੁਹਾਨੂੰ ਹਰ ਮਹੀਨੇ 3 ਜੀ.ਬੀ. ਇੰਟਰਨੈੱਟ ਡਾਟਾ ਤੇ 30 ਐੱਸ.ਐੱਮ.ਐੱਸ. ਵੀ ਮਿਲਣਗੇ। ਸਾਲ ਭਰ ਲਈ ਰੀਚਾਰਜ ਦੇ ਝੰਜਟ ਤੋਂ ਨਿਜਾਦ ਪਾਉਣ ਲਈ ਇਹ ਇਕ ਸ਼ਾਨਦਾਰ ਆਫ਼ਰ ਹੈ।
ਜ਼ਿਕਰਯੋਗ ਹੈ ਕਿ ਕਈ ਇਲਾਕਿਆਂ 'ਚ ਗਾਹਕ ਬੀ.ਐੱਸ.ਐੱਨ.ਐੱਲ. ਦੀ ਕਮਜ਼ੋਰ ਨੈੱਟਵਰਕ ਕੁਨੈਕਟੀਵਿਟੀ ਦੀਆਂ ਸ਼ਿਕਾਇਤਾਂ ਕਰ ਰਹੇ ਸਨ, ਜਿਨ੍ਹਾਂ ਨੂੰ ਦੇਖਦੇ ਹੋਏ ਕੰਪਨੀ ਹੁਣ ਤੇਜ਼ੀ ਨਾਲ ਆਪਣੇ ਨੈੱਟਵਰਕ 'ਚ ਤੇਜ਼ੀ ਨਾਲ ਸੁਧਾਰ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਬੀ.ਐੱਸ.ਐੱਨ.ਐੱਲ. ਜਲਦੀ ਹੀ ਦੇਸ਼ 'ਚ 5ਜੀ ਸਰਵਿਸ ਵੀ ਸ਼ੁਰੂ ਕਰਨ ਜਾ ਰਹੀ ਹੈ। ਇਸ ਕਾਰਨ ਹੁਣ ਲੋਕਾਂ ਨੂੰ ਨੈੱਟਵਰਕ ਕੁਨੈਕਟੀਵਿਟੀ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ- ਮਿਸ ਅਰਥ ਬੰਗਲਾਦੇਸ਼ ਨਾਲ ਮੰਗਣੀ ਤੋਂ ਬਾਅਦ ਫਰਾਰ ਹੋ ਗਿਆ ਸਾਊਦੀ ਦਾ ਰਾਜਦੂਤ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e