ਆ ਗਿਆ 85 ਇੰਚ ਦਾ Google TV, ਘਰ ''ਚ ਹੀ ਮਿਲੇਗਾ ਸਿਨੇਮਾ ਹਾਲ ਦਾ ਮਜ਼ਾ, ਭਾਰਤ ''ਚ ਇੰਨੀ ਹੈ ਕੀਮਤ

Tuesday, Oct 15, 2024 - 07:05 PM (IST)

ਗੈਜੇਟ ਡੈਸਕ- ਭਾਰਤ 'ਚ Elista ਨੇ Google TV ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਹੁਣ ਕੰਪਨੀ ਨੇ ਆਪਣਾ 85 ਇੰਚ ਦਾ ਟੀਵੀ ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ 32 ਤੋਂ ਲੈ ਕੇ 65 ਇੰਚ ਮਾਡਲਸ ਪਹਿਲਾਂ ਤੋਂ ਮੌਜੂਦ ਹਨ। 85 ਇੰਚ ਦੇ ਇਸ ਟੀਵੀ ਦੀ ਕੀਮਤ 1.60 ਲੱਖ ਰੁਪਏ ਹੈ। 

85 ਇੰਚ ਦੇ ਗੂਗਲ ਟੀਵੀ ਦੇ ਫੀਚਰਜ਼ ਦੀ ਗੱਲ ਕਰੀਏ ਤਾੰ ਇਸ ਵਿਚ ਬੇਜ਼ਲ ਲੈੱਸ ਡਿਜ਼ਾਈਨ ਦੇਖਣ ਨੂੰ ਮਿਲੇਗਾ। ਇਸ ਵਿਚ 4K HDR ਅਤੇ HDR 10 ਦਾ ਸਪੋਟਰ ਹੈ। ਇਸ ਵਿਚ Vivid Colors ਮਿਲਣਗੇ। ਇਨ੍ਹਾਂ ਸਾਰਿਆਂ ਦੀ ਮਦਦ ਨਾਲ ਵਿਊਅਰਜ਼ ਨੂੰ ਬਿਹਤਰੀਨ ਵਿਊਇੰਗ ਅਨੁਭਵ ਮਿਲੇਗਾ। 

ਮਿਲੇਗੀ ਦਮਦਾਰ ਸਾਊਂਡ ਕੁਆਲਿਟੀ 

Elista ਦੇ ਇਸ ਸਮਾਰਟ ਟੀਵੀ 'ਚ Dolby Audio technology ਦਾ ਸਪੋਰਟ ਮਿਲੇਗਾ, ਜਿਸ ਨਾਲ ਬਿਹਤਰੀਨ, ਸਾਊਂਡ ਕੁਆਲਿਟੀ ਦੇਖਣ ਨੂੰ ਮਿਲੇਗੀ। ਗੂਗਲ ਟੀਵੀ ਆਪਰੇਟਿੰਗ ਸਿਸਟਮ ਦੇ ਨਾਲ ਆਉਣ ਵਾਲੇ ਇਸ ਟੀਵੀ 'ਚ ਪ੍ਰੀਮੀਅਮ ਲੁੱਕ ਦਿੱਤੀ ਹੈ। 

ਮਿਲੇਗਾ ਇਨਬਿਲਟ Chromecast

ਇਹ ਸਮਾਰਟ ਟੀਵੀ ਇਨਬਿਲਟ Chromecast ਦੇ ਨਾਲ ਆਉਂਦਾ ਹੈ। ਅਜਿਹੇ 'ਚ ਯੂਜ਼ਰਜ਼ Hey Google ਵੌਇਸ ਕਮਾਂਡ ਦੇ ਨਾਲ ਕਈ ਮੇਜਰ ਸਟ੍ਰੀਮਿੰਗ ਐਪਸ ਨੂੰ ਚਲਾ ਸਕਣਗੇ। ਇਸ ਵਿਚ ਇਹ ਫੀਚਰ Netflix, Prime Video ਅਤੇ YouTube ਆਦਿ ਨੂੰ ਸਪੋਰਟ ਮਿਲਦਾ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ ਆਪਣੇ ਪਸੰਦੀਦਾ ਕੰਟੈਂਟ ਨੂੰ ਤੁਰੰਤ ਐਕਸੈਸ ਕਰ ਸਕਣਗੇ। 

ਬਿਹਤਰੀਨ ਕੁਨੈਕਟੀਵਿਟੀ ਲਈ ਇਸ ਵਿਚ 5GHz/2.4GHz Dual Band Wi-Fi ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ Bluetooth, Screen-mirroring ਅਤੇ ਕਈ ਪੋਟਸ ਮਿਲਦੇ ਹਨ, ਜਿਸ ਵਿਚ HDMI ਅਤੇ USB ਦਾ ਸਪੋਰਟ ਹੈ। 

Elista Android TV ਦੀ ਕੀਮਤ

Elista ਦੇ 85 ਇੰਚ ਦੇ ਗੂਗਲ ਟੀਵੀ ਦੀ ਕੀਮਤ 1,60,900 ਰੁਪਏ ਹੈ। ਇਨ੍ਹਾਂ ਦੇ ਨਾਲ ਕਈ ਆਕਰਸ਼ਕ ਫਾਈਨੈਂਸ ਆਫਰਜ਼ ਦੇਖਣ ਨੂੰ ਮਿਲਣਗੇ। ਐਮਾਜ਼ੋਨ ਅਤੇ ਫਲਿਪਕਾਰਟ ਤੋਂ ਇਲਾਵਾ ਦੇਸ਼ ਦੇ ਕਈ ਵੱਡੇ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ 32 ਇੰਚ, 43 ਇੰਚ, 50 ਇੰਚ, 55 ਇੰਚ ਅਤੇ 65 ਇੰਚ ਸਾਈਜ਼ ਦੇ ਟੀਵੀ ਮੌਜੂਦ ਹਨ। 


Rakesh

Content Editor

Related News