ਇਲੈਕਟ੍ਰਿਕ ਕਾਰਾਂ ਦੀ ਪਰਚੂਨ ਵਿਕਰੀ ਸਤੰਬਰ ''ਚ ਹੋਈ ਦੁੱਗਣੀ ਤੋਂ ਵੱਧ, ਟਾਟਾ ਮੋਟਰਜ਼ ਰਹੀ ਸਭ ਤੋਂ ਅੱਗੇ
Wednesday, Oct 08, 2025 - 04:28 PM (IST)

ਨਵੀਂ ਦਿੱਲੀ- ਇਲੈਕਟ੍ਰਿਕ ਕਾਰਾਂ ਦੀ ਪਰਚੂਨ ਵਿਕਰੀ ਸਤੰਬਰ 'ਚ ਦੁੱਗਣੀ ਤੋਂ ਵੱਧ ਹੋ ਗਈ। ਵਾਹਨ ਡੀਲਰਾਂ ਦੇ ਸੰਗਠਨ ਫਾਡਾ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਖੇਤਰ 'ਚ ਟਾਟਾ ਮੋਟਰਜ਼ ਸਭ ਤੋਂ ਅੱਗੇ ਰਹੀ, ਜਿਸ ਨੇ 6,216 ਇਕਾਈਆਂ ਦੀ ਵਿਕਰੀ ਕੀਤੀ। ਪਿਛਲੇ ਮਹੀਨੇ ਕੁੱਲ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ ਵੱਧ ਕੇ 15,329 ਇਕਾਈਆਂ ਹੋ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਹ ਗਿਣਤੀ 6,191 ਇਕਾਈਆਂ ਸੀ। ਟਾਟਾ ਮੋਟਰਜ਼ ਨੇ ਪਿਛਲੇ ਸਾਲ ਯਾਨੀ 2024 ਦੇ ਸਤੰਬਰ ਮਹੀਨੇ 'ਚ 3,833 ਇਕਾਈਆਂ ਦੀ ਪਰਚੂਨ ਵਿਕਰੀ ਕੀਤੀ ਸੀ, ਜੋ ਇਸ ਸਾਲ ਸਤੰਬਰ 'ਚ 62 ਫੀਸਦੀ ਵੱਧ ਕੇ 6,216 ਇਕਾਈਆਂ ਹੋ ਗਈ। ਜੇਐੱਸਡਬਲਿਊ ਐੱਮਜੀ ਮੋਟਰ ਨੇ ਪਿਛਲੇ ਮਹੀਨੇ 3,912 ਇਕਾਈਆਂ ਵੇਚੀਆਂ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੀ 1,021 ਇਕਾਈਆਂ ਦੀ ਤੁਲਨਾ 'ਚ ਤਿੰਨ ਗੁਣਾ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਸਤੰਬਰ 'ਚ 3,243 ਇਕਾਈਆਂ ਵੇਚੀਆਂ, ਜਦੋਂ ਕਿ ਪਿਛਿਲੇ ਸਾਲ ਇਸੇ ਮਿਆਦ 'ਚ ਕੰਪਨੀ ਨੇ 475 ਇਕਾਈਆਂ ਵੇਚੀਆਂ ਸਨ।
ਬੀਵਆਈਡੀ ਇੰਡੀਆ ਨੇ ਇਸ ਸਾਲ ਸਤੰਬਰ 'ਚ 547 ਇਕਾਈਆਂ, ਕੀਆ ਇੰਡੀਆ ਨੇ 506, ਹੁੰਡਈ ਨੇ 349, ਬੀਐੱਮਡਬਲਿਊ ਨੇ 310, ਜਦੋਂ ਕਿ ਮਰਸੀਡੀਜ਼-ਬੈਂਜ ਇੰਡੀਆ ਨੇ 97 ਇਕਾਈਆਂ ਵੇਚੀਆਂ। ਇਸ ਤੋਂ ਇਲਾਵਾ ਟੈਸਲਾ ਇੰਡੀਆ ਨੇ ਵੀ ਪਿਛਲੇ ਮਹੀਨੇ 64 ਇਕਾਈਆਂ ਦੀ ਪਰਚੂਨ ਵਿਕਰੀ ਕੀਤੀ। ਉੱਥੇ ਹੀ ਸਤੰਬਰ 'ਚ ਦੋਪਹੀਆ ਵਾਹਨਾਂ ਦੀ ਪਰਚੂਨ ਵਿਕਰੀ 90,549 ਇਕਾਈਆਂ ਦੀ ਤੁਲਨਾ 'ਚ 15 ਫੀਸਦੀ ਵੱਧ ਕੇ 1,04,220 ਇਕਾਈਆਂ ਹੋ ਗਈ। ਟੀਵੀਐੱਸ ਵੋਟਰ ਮੋਹਰੀ ਰਹੀ, ਜਿਸ ਨੇ 22,509 ਇਕਾਈਆਂ ਦੀ ਪਰਚੂਨ ਵਿਕਰੀ ਕੀਤੀ। ਪਿਛਲੇ ਸਾਲ ਇਸੇ ਮਿਆਦ 'ਚ ਟੀਵੀਐੱਸ ਮੋਟਰ ਨੇ 18,256 ਇਕਾਈਆਂ ਵੇਚੀਆਂ ਸਨ। ਬਜਾਜ ਆਟੋ ਨੇ ਪਿਛਲੇ ਮਹੀਨੇ 19,580 ਇਕਾਈਆਂ ਦੀ ਵਿਕਰੀ ਨਾਲ ਦੂਜਾ, ਜਦੋਂ ਕਿ ਏਥਰ ਐਨਰਜੀ ਨੇ 18,141 ਇਕਾਈਆਂ ਦੀ ਵਿਕਰੀ ਨਾਲ ਤੀਜਾ ਸਥਾਨ ਹਾਸਲ ਕੀਤਾ। ਓਲਾ ਇਲੈਕਟ੍ਰਿਕ ਨੇ 13,383 ਇਕਾਈਆਂ ਦੀ ਵਿਕਰੀ ਨਾਲ ਚੌਥਾ ਸਥਾਨ ਹਾਸਲ ਕੀਤਾ, ਜਦੋਂ ਕਿ ਹੀਰੋ ਮੋਟੋਕਾਰਪ ਸਤੰਬਰ 'ਚ 12,753 ਇਕਾਈਆਂ ਦੀ ਵਿਕਰੀ ਨਾਲ 5ਵੇਂ ਸਥਾਨ 'ਤੇ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8