ਬ੍ਰੈਗਜ਼ਿਟ ਦੇ ਅਸਰ ਨਾਲ ਕੰਪਨੀਆਂ ਨੇ ਘਟਾਏ ਮੁੱਲ ਸੁਪਰਕਾਰਾਂ ਦੇ ਮੁੱਲ 20 ਲੱਖ ਤੋਂ 1 ਕਰੋੜ ਰੁਪਏ ਤੱਕ ਹੋਏ ਘੱਟ

04/23/2017 12:05:01 PM

ਜਲੰਧਰ- ਜੇਕਰ ਤੁਸੀਂ ਵੀ ਲਗਜ਼ਰੀ ਕਾਰ ਦੇ ਸ਼ੌਕੀਨ ਹੋ ਅਤੇ ਉਸ ਨੂੰ ਖਰੀਦਣ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਕੋਲ ਰਾਲਸ ਰਾਇਸ, ਬੇਂਟਲੇ, ਐਸਟਨ ਮਾਰਟਿਨ, ਰੇਂਜ ਰੋਵਰ ਅਤੇ ਫਰਾਰੀ ਵਰਗੀਆਂ ਸੁਪਰ ਲਗਜ਼ਰੀ ਕਾਰਾਂ ਖਰੀਦਣ ਦਾ ਸਭ ਤੋਂ ਵੱਡਾ ਮੌਕਾ ਹੈ ਕਿਉਂਕਿ ਯੂ. ਕੇ. ''ਚ ਬਣੀਆਂ ਇਨ੍ਹਾਂ ਸੁਪਰਕਾਰਾਂ ਦੀਆਂ ਕੀਮਤਾਂ ''ਚ ਵੱਡੀ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸੁਪਰਕਾਰਾਂ ਦੇ ਮੁੱਲ 20 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਘੱਟ ਹੋ ਗਏ ਹਨ।

 

ਕਿਉਂ ਆਈ ਕੀਮਤਾਂ ''ਚ ਭਾਰੀ ਗਿਰਾਵਟ
ਇਨ੍ਹਾਂ ਲਗਜ਼ਰੀ ਕਾਰਾਂ ਦੀਆਂ ਕੀਮਤਾਂ ''ਚ ਗਿਰਾਵਟ ਦਾ ਵੱਡਾ ਕਾਰਨ ਬ੍ਰੈਗਜ਼ਿਟ ਦੱਸਿਆ ਜਾ ਰਿਹਾ ਹੈ। ਦਰਅਸਲ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਤੋਂ ਬਾਅਦ ਉਸ ਦੀ ਕਰੰਸੀ ਪੌਂਡ ''ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪੌਂਡ ਸਟਰਲਿੰਗ ਰੁਪਏ ਦੇ ਮੁਕਾਬਲੇ 20 ਫ਼ੀਸਦੀ ਤੱਕ ਡਿੱਗ ਗਿਆ ਹੈ, ਜਿਸਦਾ ਫਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ। ਬ੍ਰੈਗਜ਼ਿਟ ਦੇ ਫੈਸਲੇ ਤੋਂ ਬਾਅਦ ਪਿਛਲੇ 1 ਸਾਲ ''ਚ ਪੌਂਡ 108 ਤੋਂ 81 ਰੁਪਏ ''ਤੇ ਆ ਗਿਆ ਹੈ। ਇਸ ਨਾਲ ਯੂ. ਕੇ. ਸਥਿਤ ਕਾਰ ਨਿਰਮਾਤਾ ਕੰਪਨੀਆਂ ਵੱਲੋਂ ਭਾਰਤ ਨੂੰ ਬਰਾਮਦ ਕੀਤੀਆਂ ਜਾਣ ਵਾਲੀਆਂ ਕਾਰਾਂ ਦੇ ਮੁੱਲ ''ਚ ਗਿਰਾਵਟ ਆਈ ਹੈ ਅਤੇ ਕੰਪਨੀਆਂ ਨੇ ਗਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਕਰਸ਼ਿਤ ਕਰਨ ਲਈ ਗੱਡੀਆਂ ਦੇ ਮੁੱਲ 5 ਫ਼ੀਸਦੀ ਤੋਂ 15 ਫ਼ੀਸਦੀ ਘੱਟ ਕਰ ਦਿੱਤੇ ਹਨ।

 

10ਵੇਂ ਤੋਂ 8ਵੇਂ ਸਥਾਨ ''ਤੇ ਆਇਆ ਭਾਰਤ
2016 ''ਚ 2 ਕਰੋੜ ਤੇ ਉਸ ਤੋਂ ਜ਼ਿਆਦਾ ਕੀਮਤ ਦੀਆਂ ਕਾਰਾਂ ਦੇ 200 ਯੂਨਿਟ ਭਾਰਤ ''ਚ ਵਿਕੇ ਜੋ ਆਪਣੇ ਆਪ ''ਚ ਇਕ ਰਿਕਾਰਡ ਸੀ ਅਤੇ ਇਨ੍ਹਾਂ ਗੱਡੀਆਂ ''ਚ ਅੱਧੀਆਂ ਤੋਂ ਜ਼ਿਆਦਾ ਗੱਡੀਆਂ ਬ੍ਰਿਟੇਨ ''ਚ ਬਣੀਆਂ ਸਨ। ਇੰਡਸਟਰੀ ਬਾਡੀ ਸੁਸਾਇਟੀ ਆਫ ਮੋਟਰ ਮੈਨੂਫੈਕਚਰਰਸ ਐਂਡ ਟਰੇਡਰਸ ਦੇ ਮੁਤਾਬਕ, ਬੀਤੇ 11 ਸਾਲਾਂ ''ਚ ਯੂ. ਕੇ. ਤੋਂ ਭਾਰਤ ਬਰਾਮਦ ਹੋਣ ਵਾਲੀਆਂ ਗੱਡੀਆਂ ਦੀ ਗਿਣਤੀ 11 ਗੁਣਾ ਵਧੀ ਹੈ। ਸਾਲ 2009 ''ਚ ਬ੍ਰਿਟੇਨ ''ਚ ਬਣੀਆਂ ਸਿਰਫ਼ 309 ਗੱਡੀਆਂ ਭਾਰਤ ''ਚ ਵਿਕੀਆਂ ਸਨ, ਜਦੋਂ ਕਿ 2016 ''ਚ ਇਹ ਗਿਣਤੀ 3,372 ਹੋ ਗਈ। ਗੱਡੀਆਂ ਦੀ ਮੰਗ 2015 ਦੇ ਮੁਕਾਬਲੇ 15.8 ਫ਼ੀਸਦੀ ਹੋ ਗਈ ਹੈ, ਜਿਸ ਦੇ ਨਾਲ ਭਾਰਤ ਯੂ. ਕੇ. ਦੀ ਏਸ਼ੀਆ ਐਕਸਪੋਰਟ ਮਾਰਕੀਟ ਦੀ ਲਿਸਟ ''ਚ 10ਵੇਂ ਤੋਂ 8ਵੇਂ ਸਥਾਨ ''ਤੇ ਆ ਗਿਆ ਹੈ।


Related News