ਤੁਹਾਡੀ ਨਿੱਜੀ ਜਾਣਕਾਰੀ ਲੀਕ ਨਹੀਂ ਹੋਣ ਦੇਵੇਗਾ ਇਹ ਸਰਚ ਇੰਜਣ
Saturday, Oct 09, 2021 - 02:35 PM (IST)
ਗੈਜੇਟ ਡੈਸਕ– ਸਰਚ ਇੰਜਣ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆ ’ਚ ਸਭ ਤੋਂ ਉਪਰ ਨਾਂ ਗੂਗਲ ਦਾ ਹੀ ਆਉਂਦਾ ਹੈ। ਇਹ ਕਾਫੀ ਫਾਸਟ ਕੰਮ ਕਰਦਾ ਹੈ ਅਤੇ ਇਸ ਨੂੰ ਸਸਤੇ ਤੇ ਮਹਿੰਗੇ ਦੋਵਾਂ ਸਮਾਰਟਫੋਨਾਂ ’ਤੇ ਆਸਾਨੀ ਨਾਲ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ ਪਰ ਜੇਕਰ ਪ੍ਰਾਈਵੇਸੀ ਦੀ ਗੱਲ ਕੀਤੀ ਜਾਵੇ ਤਾਂ ਗੂਗਲ ਸਰਚ ਅਤੇ ਗੂਗਲ ਕ੍ਰੋਮ ਪਿੱਛੇ ਹਨ। ਗੂਗਲ ’ਤੇ ਤੁਸੀਂ ਜੋ ਵੀ ਸਰਚ ਕਰਦੇ ਹੋ, ਗੂਗਲ ਸਰਚ ਇੰਜਣ ਉਸ ਨੂੰ ਸਟੋਰ ਕਰਦਾ ਹੈ ਅਤੇ ਗੂਗਲ ਕ੍ਰੋਮ ਬ੍ਰਾਊਜ਼ਰ ਵੀ ਇਸੇ ਤਰ੍ਹਾਂ ਕੰਮ ਕਰਦਾ ਹੈ, ਇਸ ਵਿਚ ਵੀ ਵਿਜ਼ਿਟੇਡ ਵੈੱਬਸਾਈਟ ਦਾ ਡਾਟਾ ਸਟੋਰ ਰਹਿੰਦਾ ਹੈ।
ਇਹ ਵੀ ਪੜ੍ਹੋ– ਐਪਲ ਲਿਆਈ ਫੈਸਟਿਵਲ ਆਫਰ, ਇਨ੍ਹਾਂ iPhone ਮਾਡਲਾਂ ਨਾਲ ਮੁਫ਼ਤ ਮਿਲੇਗਾ Apple AirPods
ਜੇਕਰ ਤੁਸੀਂ ਪ੍ਰਾਈਵੇਟ ਸਰਚ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਗੂਗਲ ਤੋਂ ਇਲਾਵਾ ਵੀ ਇਕ ਚੰਗੀ ਆਪਸ਼ਨ ਮੌਜੂਦ ਹੈ। DuckDuck Go ਨਾਂ ਦਾ ਇਕ ਪ੍ਰਸਿੱਧ ਪ੍ਰਾਈਵੇਸੀ ਫੋਕਸਡ ਸਰਚ ਇੰਜਣ ਹੈ। ਇਸ ਦੀ ਨਿਰਮਾਤਾ ਕੰਪਨੀ ਇਹ ਯਕੀਨੀ ਕਰਦੀ ਹੈ ਕਿ ਤੁਸੀਂ ਇਸ ਪਲੇਟਫਾਰਮ ’ਤੇ ਜੋ ਕੁਝ ਵੀ ਸਰਚ ਕਰ ਰਹੇ ਹੋ, ਉਸ ਦਾ ਡਾਟਾ ਕਿਸੇ ਦੂਜੇ ਕੋਲ ਨਹੀਂ ਜਾਏਗਾ। ਇਹ ਸਰਚ ਇੰਜਣ ਤੁਹਾਡਾ ਡਾਟਾ ਸਟੋਰ ਨਹੀਂ ਕਰਦਾ ਅਤੇ ਯੂਜ਼ਰ ਨੂੰ ਕਦੇ ਟ੍ਰੈਕ ਨਹੀਂ ਕਰਦਾ। ਗੂਗਲ ਦੀ ਤਰ੍ਹਾਂ ਇਥੇ ਤੁਹਾਨੂੰ ਸਰਚ ਕਰਦੇ ਸਮੇਂ ਪਰਸਨਲਾਈਜ਼ਡ ਸੁਜੈਸ਼ਨ ਨਹੀਂ ਮਿਲਣਗੇ। ਤੁਸੀਂ ਜੋ ਸਰਚ ਕਰੋਗੇ ਤੁਹਾਨੂੰ ਖੁਦ ਇਹ ਬ੍ਰਾਊਜ਼ਰ ਕੋਈ ਸੁਜੈਸ਼ਨ ਨਹੀਂ ਦੇਵੇਗਾ, ਜਿਸ ਤਰ੍ਹਾਂ ਗੂਗਲ ਅਤੇ ਗੂਗਲ ਕ੍ਰੋਮ ’ਚ ਮਿਲਦੇ ਹਨ। ਇਸ ਦੀ ਮਦਦ ਨਾਲ ਤੁਸੀਂ ਉਨ੍ਹਾਂ ਵੈੱਬਸਾਈਟਸ ਤੋਂ ਬਚ ਸਕਦੇ ਹੋ ਜੋ ਤੁਹਾਡੀ ਜਾਣਕਾਰੀ ਟ੍ਰੈਕ ਕਰਦੀਆਂ ਹਨ।
ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ