ਦੂਰਸੰਚਾਰ ਵਿਭਾਗ ਨੇ ਟੈਲੀਕਾਮ ਸੈਕਟਰ ਦੀ PLI ਸਕੀਮ ਲਈ ਜਾਰੀ ਕੀਤੀ ਗਾਈਡਲਾਈਨ

Friday, Jun 04, 2021 - 03:44 PM (IST)

ਦੂਰਸੰਚਾਰ ਵਿਭਾਗ ਨੇ ਟੈਲੀਕਾਮ ਸੈਕਟਰ ਦੀ PLI ਸਕੀਮ ਲਈ ਜਾਰੀ ਕੀਤੀ ਗਾਈਡਲਾਈਨ

ਗੈਜੇਟ ਡੈਸਕ– ਦੂਰਸੰਚਾਰ ਵਿਭਾਗ ਨੇ ਵੀਰਵਾਰ ਯਾਨੀ 3 ਜੂਨ 2021 ਨੂੰ ਪ੍ਰੋਡਕਸ਼ਨ ਲਿੰਕਡ ਇਸ਼ੀਏਟਿਵ ਸਕੀਮ (PLI) ਦੀ ਗਾਈਡਲਾਈਨ ਨੂੰ ਲਾਗੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਭਾਰਤ ’ਚ ਟੈਲੀਕਾਮ ਉਪਕਰਣਾਂ ਦੇ ਨਿਰਮਾਣ ਅਤੇ ਉਸ ਦੇ ਨਿਰਯਾਤ ਨੂੰ ਉਤਸ਼ਾਹ ਦੇਣ ਲਈ PLI ਸਕੀਮ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ਨੂੰ ਬੀਤੀ 24 ਫਰਵਰੀ 2021 ਨੂੰ ਸਟੇਕਹੋਲਡਰ ਦੇ ਨਾਲ ਚਰਚਾ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ ਸੀ। 

5 ਸਾਲ ’ਚ ਹੋਵੇਗਾ ਇੰਨੇ ਕਰੋੜ ਦਾ ਨਿਵੇਸ਼
ਸਰਕਾਰ ਨੂੰ ਉਮੀਦ ਹੈ ਕਿ ਨਵੀਂ PLI ਸਕੀਮ ਦੇ ਲਾਗੂ ਹੋਣ ਨਾਲ ਭਾਰਤ ਟੈਲੀਕਾਮ ਸੈਕਟਰ ’ਚ ਗਲੋਬਲ ਚੈਂਪੀਅਨ ਬਣਨ ਦੀ ਸਮਰੱਥਾ ਰੱਖਣਾ ਹੈ। ਟੈਲੀਕਾਮ ਸੈਕਟਰ ਉਪਕਰਣ ਕਟਿੰਗ ਐੱਜ ਟੈਕਨਾਲੋਜੀ ਦੇ ਨਾਲ ਵੱਡੇ ਪੱਧਰ ’ਤੇ ਗ੍ਰੋਥ ਹਾਸਲ ਕਰ ਸਕਦਾ ਹੈ। ਨਾਲ ਹੀ ਸਰਕਾਰ ਦਾ ਮੰਨਣਾ ਹੈ ਕਿ ਘਰੇਲੂ ਨਿਰਮਿਤ ਟੈਲੀਕਾਮ ਪ੍ਰੋਡਕਟ ਡਿਜੀਟਲ ਭਾਰਤ ਦੇ ਸੁਫਨੇ ਨੂੰ ਪੂਰਾ ਕਰਨ ’ਚ ਕਾਫੀ ਮਦਦਗਾਰ ਸਾਬਿਦ ਹੋ ਸਕਦਾ ਹੈ। ਇਸ PLI ਸਕੀਮ ਤਹਿਤ ਅਗਲੇ 5 ਸਾਲਾਂ ’ਚ 12,195 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਟੈਲੀਕਾਮ ਸੈਕਟਰ ਤੋਂ ਇਲਾਵਾ MSME ਕੈਟੇਗਰੀ ਲਈ ਵੀ PLI ਸਕੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। 

ਸਮਾਲ ਇੰਟਰਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ ਵਲੋਂ PLI ਸਕੀਮ ਲਈ ਪ੍ਰਾਜੈਕਟ ਮੈਨੇਜਰ ਏਜੰਸੀ ਨਿਯੁਕਤ ਕੀਤੀ ਹੈ। ਇਹ ਸਕੀਮ 1 ਅਪ੍ਰੈਲ 2021 ਤੋਂ ਪ੍ਰਭਾਵੀ ਹੋ ਗਈ ਹੈ। ਇਸ ਸਕੀਮ ਦਾ ਫਾਇਦਾ ਉਨ੍ਹਾਂ ਨੂੰ ਮਿਲੇਗਾ, ਜਿਨ੍ਹਾਂ ਨੇ 1 ਅਪ੍ਰੈਲ 2021 ਤੋਂ ਸਫਲਤਾ ਪੂਰਨ ਨਿਵੇਸ਼ ਕੀਤਾ ਹੈ, ਜੋ ਸਾਲ 2024-25 ਤਕ ਲਾਗੂ ਰਹੇਗਾ। ਇਸ ਸਕੀਮ ਦਾ ਫਾਇਦਾ 5 ਸਾਲਾਂ ਲਈ ਵਿੱਤੀ ਸਾਲ 2021-22 ਤੋਂ ਲੈ ਕੇ 2025-26 ਲਈ ਹੋਵੇਗੀ। ਅਧਿਕਾਰਤ ਰਿਲੀਜ਼ ਮੁਤਾਬਕ, ਇਹ ਸਕੀਮ ਦੋਵਾਂ MSME ਅਤੇ ਨਾਨ MSME ਕੰਪਨੀਆਂ ਲਈ ਹੋਵੇਗੀ। ਇਸ ਦਾ ਫਾਇਦਾ ਘਰੇਲੂ ਅਤੇ ਗਲੋਬਲ ਕੰਪਨੀਆਂ ਨੂੰ ਮਿਲੇਗਾ। 

3 ਜੁਲਾਈ ਤਕ ਕੀਤਾ ਜਾ ਸਕਦਾ ਹੈ ਅਪਲਾਈ
PLI ਸਕਰੀਮ ਲਈ 3 ਜੁਲਾਈ 2021 ਤਕ ਅਪਲਾਈ ਕੀਤਾ ਜਾ ਸਕੇਗਾ। ਇਸ ਸਕੀਮ ’ਚ MSME ਲਈ ਘੱਟੋ-ਘੱਟ ਨਿਵੇਸ਼ 10 ਕਰੋੜ ਰੁਪਏ ਅਤੇ ਨਾਨ MSME ਲਈ 100 ਕਰੋੜ ਰੁਪਏ ਤੈਅ ਕੀਤੀ ਗਈਹੈ। ਇਕ ਅਨੁਮਾਨ ਮੁਤਾਬਕ, ਅਗਲੇ 5 ਸਾਲਾਂ ’ਚ ਕਰੀਬ 2 ਲੱਖ ਕਰੋੜ ਰੁਪਏ ਦੇ ਨਿਰਯਾਤ ਦੇ ਨਾਲ ਲਗਭਗ 2.4 ਲੱਖ ਕਰੋੜ ਰੁਪਏ ਦਾ ਗ੍ਰੋਥ ਉਤਪਾਦਨ ਹੋਣ ਦੀ ਸੰਭਾਵਨਾ ਹੈ। ਇਹ ਵੀ ਉਮੀਦ ਹੈ ਕਿ ਇਸ ਯੋਜਨਾ ਨਾਲ ਲਗਭਗ 3,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। 


author

Rakesh

Content Editor

Related News