DJI ਦਾ ਫੋਕਸ ਕੈਮਰੇ ਨੂੰ ਜਮੀਨ ਅਤੇ ਆਕਾਸ਼ ਦੋਨਾਂ ''ਤੇ ਕਰ ਸਕੇਗਾ ਕੰਟਰੋਲ (ਵੀਡੀਓ)

Saturday, Jun 04, 2016 - 02:52 PM (IST)

ਜਲੰਧਰ- ਡੀ.ਜੇ.ਆਈ. ਸਿਰਫ ਉੱਡਣ ਵਾਲੀਆਂ ਡਿਵਾਈਸਸ ਜਿਵੇਂ ਕਿ ਡ੍ਰੋਨਜ਼ ''ਤੇ ਹੀ ਫੋਕਸ ਨਹੀਂ ਕਰ ਰਹੀ ਬਲਕਿ ਫਿਲਮਮੇਕਰਜ਼ ਲਈ ਵੀ ਕੁਝ ਬਣਾਉਣ  ਦੀ ਵੀ ਸੋਚ ਰਹੀ ਹੈ। ਚਾਈਨੀਜ਼ ਫਰਮ ਵੱਲੋਂ ਦੂਰ ਤੋਂ ਲੈਂਜ਼ਿਜ਼ ਨੂੰ ਕੰਟਰੋਲ ਕਰਨ ਦਾ ਨਵਾਂ ਤਰੀਕਾ ਪੇਸ਼ ਕੀਤਾ ਜਾ ਰਿਹਾ ਹੈ। ਫੋਕਸ ਇਕ ਤਰ੍ਹਾਂ ਦਾ ਕੰਟਰੋਲਰ ਹੈ ਜੋ ਦੋ ਡਿਵਾਈਸਸ ਦੇ ਤੌਰ ''ਤੇ ਅਪਾਰਚਰ ਅਤੇ ਫੋਕਸ ਨੂੰ ਬਦਲਣ ਦਾ ਕੰਮ ਕਰਦਾ ਹੈ। ਪਹਿਲੇ ਤਰੀਕੇ ''ਚ ਇਕ ਵ੍ਹੀਲ ਨਾਲ ਡਿਸਟੈਂਸ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਦੂਜੇ ''ਚ ਇਕ ਇੰਜਣ ਨੂੰ ਟਾਰਗੇਟ ''ਤੇ ਰੱਖਿਆ ਜਾਂਦਾ ਹੈ। ਇਸ ਕੰਮਿਊਨੀਕੇਸ਼ਨ ਨੂੰ 100 ਮੀਟਰ ਤੱਕ ਦੀ ਦੂਰੀ ''ਤੇ ਰੱਖਿਆ ਜਾਂਦਾ ਹੈ।
 
ਦੋਨਾਂ ''ਚ ਹੀ ਰਿਚਾਰਜੇਬਲ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਕੰਪਨੀ ਅਨੁਸਾਰ ਲਗਾਤਾਰ 14 ਘੰਟਿਆਂ ਲਈ ਯੂਜ਼ ਕੀਤਾ ਜਾ ਸਕਦਾ ਹੈ। ਇਸ ਡਿਵਾਈਸ ਨਾਲ ਕੈਮਰੇ ਦੇ ਅਪਾਰਚਰ ਨੂੰ ਰਿਮੋਟਲੀ ਕੰਟਰੋਲ ਕੀਤਾ ਜਾ ਸਕਦਾ ਹੈ।  ਰਿਮੋਟ ਕੰਟਰੋਲਰ ਦੀ ਵਰਤੋਂ ਕਿਸੇ ਵੀ ਕੁਨੈਕਟ ਕੀਤੇ ਕੈਮਰੇ ਨਾਲ ਗ੍ਰਾਊਂਡ ''ਤੇ ਕੀਤੀ ਜਾ ਸਕਦੀ ਹੈ। ਡੀ.ਜੇ.ਆਈ. ਦੀ ਵੈੱਬਸਾਈਟ ''ਤੇ ਇਸ ਦੀ ਕੀਮਤ ਲਗਭਗ 2,000 ਡਾਲਰ ਹੈ। ਡੀ.ਜੇ.ਆਈ. ਦੇ ਇਸ ਫੋਕਸ ਨੂੰ ਹਾਲੀਵੁੱਡ ਟੂਲ ਵਜੋਂ ਪੇਸ਼ ਕੀਤਾ ਜਾਵੇਗਾ। ਇਸ ਕੈਮਰੇ ਦੀ ਇਕ ਝਲਕ ਤੁਸੀਂ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।

Related News