ਅਪਾਹਜਾਂ ਨੂੰ ਵੀ ਮਿਲੇਗਾ ਰੋਜ਼ਗਾਰ ਦਾ ਮੌਕਾ, ਇਹ ਤਕਨੀਕ ਕਰੇਗੀ ਮਦਦ

Thursday, Nov 07, 2019 - 12:12 PM (IST)

ਅਪਾਹਜਾਂ ਨੂੰ ਵੀ ਮਿਲੇਗਾ ਰੋਜ਼ਗਾਰ ਦਾ ਮੌਕਾ, ਇਹ ਤਕਨੀਕ ਕਰੇਗੀ ਮਦਦ

ਗੈਜੇਟ ਡੈਸਕ– ਭਾਰਤ ’ਚ ਇਸ ਸਮੇਂ ਟੈਕਨਾਲੋਜੀ ਦਾ ਇਕ ਅਜਿਹਾ ਖੇਤਰ ਹੈ, ਜੋ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਨਾਲ ਹੀ ਹੁਣ ਦੇਸ਼ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਮਸ਼ੀਨ ਲਰਨਿੰਗ ਅਤੇ ਇੰਟਰਨੈੱਟ ਆਫ ਧਿੰਗਸ (ਆਈ.ਓ.ਟੀ.) ਵਰਗੀ ਤਕਨੀਕ ਦੀ ਮੌਜੂਦਗੀ ਨਾਲ ਵੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਹਨ। ਉਥੇ ਹੀ ਰਿਸਰਚ ਫਰਮ ਗਾਰਟਨਰ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਨਵੀਆਂ ਤਕਨੀਕਾਂ ਨਾਲ 2023 ਤਕ ਨੌਕਰੀ ਕਰਨ ਵਾਲੇ ਅਪਾਹਜਾਂ ਦੀ ਗਿਣਤੀ ’ਚ ਤਿੰਨ ਗੁਣਾ ਵਾਧਾ ਹੋਵੇਗਾ। 

ਇਨ੍ਹਾਂ ਤਕਨੀਕਾਂ ਰਾਹੀਂ ਆਸਾਨੀ ਨਾਲ ਕੰਮ ਕਰ ਸਕਣਗੇ ਅਪਾਹਜ
ਰਿਪੋਰਟ ਮੁਤਾਬਕ, ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਅਪਾਹਜ ਤੇਜ਼ੀ ਨਾਲ ਕੰਮ ਕਰ ਸਕਣਗੇ ਕਿਉਂਕਿ ਉਨ੍ਹਾਂ ਨੂੰ ਸਿਰਫ ਕਮਾਂਡ ਦੇਣੀ ਹੋਵੇਗੀ। ਇਸ ਦੇ ਨਾਲ ਹੀ ਅਪਾਹਜ ਦਿਮਾਗ ਦਾ ਇਸਤੇਮਾਲ ਕਰਕੇ ਨੌਕਰੀ ਪਾਉਣ ’ਚ ਸਮਰੱਥ ਹੋਣਗੇ। ਉਥੇ ਹੀ ਗਾਰਟਨਰ ਦੇ ਮੁੱਖ ਅਧਿਕਾਰੀ ਡੇਰਿਲ ਪਲਮਰ ਨੇ ਕਿਹਾ ਹੈ ਕਿ ਅਪਾਹਜ਼ਾਂ ਲਈ ਆਗੁਮੈਂਟਿਡ ਰਿਆਲਿਟੀ ਅਤੇ ਏ.ਆਈ. ਵਰਗੀਆਂ ਤਕਨੀਕਾਂ ਰਾਹੀਂ ਕੰਮ ਕਰਨਾ ਬਹੁਤ ਆਸਾਨ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਹੈ ਕਿ ਮੌਜੂਦਾ ਸਮੇਂ ’ਚ ਅਜਿਹੇ ਰੈਸਤਰਾਂ ਹਨ, ਜਿਥੇ ਪਾਇਲੇਟ ਪ੍ਰਾਜੈੱਕਟ ਤਹਿਤ ਰੋਬੋਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ। 

PunjabKesari

ਕਰਮਚਾਰੀਆਂ ਦੀ ਉਤਪਾਦਕਤਾ ’ਚ ਹੋਇਆ ਵਾਧਾ
ਰਿਪੋਰਟ ਦੀ ਮੰਨੀਏ ਤਾਂ ਕੰਪਨੀਆਂ ਨੇ ਅਪਾਹਜਾਂ ਨੂੰ ਨੌਕਰੀ ’ਤੇ ਰੱਖਿਆ ਹੈ, ਉਨ੍ਹਾਂ ਦਾ ਰਿਟੈਂਸ਼ਨ ਰੇਟ 86 ਫੀਸਦੀ ਤੋਂ ਅੱਗੇ ਨਹੀਂ ਵਧ ਸਕਿਆ। ਇਸ ਦੇ ਨਾਲ ਹੀ ਕੰਪਨੀ ਦੀ ਉਤਪਾਦਕਤਾ ’ਚ 72 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪ੍ਰਾਫਿਟ ’ਚ 29 ਫੀਸਦੀ ਦਾ ਵਾਧਾ ਹੋਇਆ ਹੈ। 

ਬਾਇੰਗ ਕਪੈਸਿਟੀ ’ਤੇ ਪਵੇਗਾ ਪ੍ਰਭਾਵ
ਗਾਰਟਨਰ ਦੀ ਰਿਪੋਰਟ ਮੁਤਾਬਕ, 2020 ਤੋਂ ਬਾਅਦ ਏ.ਆਈ. ਟੈਕਨਾਲੋਜੀ ਦੇ ਨਾਲ ਇਮੋਸ਼ਨ ਨੂੰ ਵੀ ਜੋੜਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਕੰਪਨੀਆਂ ਆਪਣੇ ਗਾਹਕਾਂ ਦੀ ਮੰਗ, ਇਮੋਸ਼ਨ ਅਤੇ ਉਨ੍ਹਾਂ ਦੇ ਖਰੀਦਣ ਦੇ ਪੈਟਰਨ ਨੂੰ ਸਹੀ ਤਰ੍ਹਾਂ ਸਮਝ ਸਕਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਕੰਪਨੀਆਂ ਦੀ ਬਾਇੰਗ ਕਪੈਸਿਟੀ ’ਤੇ ਬਹੁਤ ਪ੍ਰਭਾਵ ਪਵੇਗਾ। ਦੱਸ ਦੇਈਏ ਕਿ ਇਸ ਸਮੇਂ ਤਿੰਨ ਦਿੱਗਜ ਟੈਕਨਾਲੋਜੀ ’ਚ ਏ.ਆਈ. ਅਤੇ ਮਸ਼ੀਨ ਲਰਨਿੰਗ ਤਕਨੀਕ ਸ਼ਾਮਲ ਹਨ। ਨਾਲ ਹੀ ਇਹ ਟੈਕਨਾਲੋਜੀ ਬਾਜ਼ਾਰ ’ਤੇ ਢੁੰਘਾ ਪ੍ਰਭਾਵ ਪਾ ਸਕਦੀਆਂ ਹਨ। 


Related News