Galaxy S7 ਅਤੇ S7 Edge ਯੂਜ਼ਰਸ ਲਈ ਆਇਆ ਨਵਾਂ ਅਪਡੇਟ
Friday, Dec 16, 2016 - 03:01 PM (IST)

ਜਲੰਧਰ-ਸੈਮਸੰਗ ਨੇ ਗਲੈਕਸੀ S7 ਅਤੇ ਗਲੈਕਸੀ S7 ਐਜ਼ ਸਮਾਰਟਫੋਨ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਭਾਰਤੀ ਯੂਜ਼ਰਸ ਲਈ ਪੇਸ਼ ਕੀਤਾ ਗਿਆ ਇਹ ਨਵਾਂ ਅਪਡੇਟ 270 ਐੱਮ. ਬੀ. ਦਾ ਹੈ ਅਤੇ ਇਸ ''ਚ ਦਸੰਬਰ ਮਹੀਨੇ ਦੇ ਸਕਿਉਰਿਟੀ ਫਿਕਸਿਸ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੇਂ ਅਪਡੇਟ ''ਚ ਸਟੈਬਿਲਿਟੀ ''ਚ ਸੁਧਾਰ ਅਤੇ ਬਗਜ਼ ਨੂੰ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਯੂਜ਼ਰਸ ਨੂੰ ਪਰਫਾਰਮਸ ''ਚ ਵੀ ਸੁਧਾਰ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਬਾਰੇ ''ਚ ਜਾਣਕਾਰੀ ਨਹੀਂ ਹੈ ਕਿ ਇਸ ਅਪਡੇਟ ''ਚ ਕੀ-ਕੀ ਫੀਚਰ ਸ਼ਾਮਲ ਹੈ ਪਰ ਸਕਿਉਰਿਟੀ ਦੇ ਲਿਹਾਜ਼ ਤੋਂ ਨਵੇਂ ਅਪਡੇਟ ਨੂੰ ਇੰਸਟਾਲ ਕਰਨ ''ਚ ਕੋਈ ਪਰੇਸ਼ਾਨੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਕ ਹਫਤੇ ਪਹਿਲਾਂ ਹੀ ਆਸਟਰੇਲੀਆ ''ਚ ਗਲੈਕਸੀ S7 ਐਜ਼ ਯੂਨੀਟਸ ਲਈ ਅਪਚਡੇਟ ਜਾਰੀ ਕੀਤਾ ਗਿਆ ਹੈ।
ਜੇਕਰ ਤੁਹਾਡੇ ਕੋਲ ਗਲੈਕਸੀ S7 ਅਤੇ ਗਲੈਕਸੀ S7 ਐਜ਼ ਸਮਾਰਟਫੋਨ ਹੈ ਅਤੇ ਤੁਹਾਨੂੰ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਆਇਆ ਹੈ ਤਾਂ ਤੁਸੀਂ ਸੈਟਿੰਗਜ਼ > ਅਬਾਊਟ ਫੋਨ ''ਚ ਜਾਣ ਕੇ ਸਾਫਟਵੇਅਰ ਅਪਡੇਟ ਨੂੰ ਚੈੱਕ ਕਰ ਸਕਦੇ ਹੋ ਅਤੇ ਇੰਸਚਟਾਲ ਕਰ ਸਕਦੇ ਹੋ।