ਡੈਟਾਵਿੰਡ ਨੇ ਲਾਂਚ ਕੀਤੇ ਦੋ ਸਸਤੇ ਸਮਾਰਟਫੋਨ
Wednesday, Jan 20, 2016 - 01:25 PM (IST)

ਜਲੰਧਰ- ਕਿਫਾਇਤੀ ਟੈਬਲੇਟ ਅਤੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਡੈਟਾਵਿੰਡ ਨੇ ਅਜ ਦੋ ਨਵੇਂ ਸਮਾਰਟਫੋਨ ਭਾਰਤੀ ਬਾਜ਼ਾਰ ''ਚ ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਕੀਮਤ 2499 ਰੁਪਏ ਅਤੇ 3999 ਰੁਪਏ ਹੈ।
ਕੰਪਨੀ ਨੇ ਇੱਥੇ ਦੱਸਿਆ ਕਿ ਪੀ.ਐੱਸ 2G4x ਅਤੇ PS 3G4Z ਨੂੰ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨਾਂ ਦੋਨ੍ਹਾਂ ਫੋਨ ''ਤੇ ਰਿਲਾਇੰਸ ਕਮਿਊੁਨਿਕੇਸ਼ਨਸ ਅਤੇ ਟੈਲੀਨੋਰ ਦੇ ਪ੍ਰੀਪੇਡ ਕੁਨੈਕਸ਼ਨ ''ਤੇ ਇਕ ਸਾਲ ਅਨਲਿਮੀਟੇਡ ਇੰਟਰਨੈੱਟ ਇਸਤੇਮਾਲ ਕਰਨ ਦੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ PS 2G4X ਦਾ ਸਕ੍ਰੀਨ 3.5 ਇੰਚ ਦੀ ਹੈ ਅਤੇ ਇਹ ਡਿਊਲ ਸਿਮ, ਡਿਊਲ ਕੈਮਰੇ ਵਾਲਾ ਸਮਾਰਟਫੋਨ ਹੈ। PS 3G4Z ਦੀ ਸਕ੍ਰੀਨ ਚਾਰ ਇੰਚ ਦੀ ਹੈ। ਇਹ ਵੀ ਡਿਊਲ ਸਿਮ ਅਤੇ ਡਿਊਲ ਕੈਮਰਾ ਵਾਲ਼ਾ ਫੋਨ ਹੈ।