Creo Mark-1 ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ
Wednesday, Jul 06, 2016 - 05:07 PM (IST)

ਜਲੰਧਰ— ਮੀਡੀਆ ਸਟਰੀਮਿੰਗ ਸਟਿੱਕ ਟੀ. ਵੀ ਬਣਾਉਣ ਲਈ ਮਸ਼ਹੂਰ ਕੰਪਨੀ ਕ੍ਰਿਓ ਨੇ ਅਪ੍ਰੈਲ ਮਹੀਨੇ ''ਚ ਆਪਣਾ ਪਹਿਲਾ ਸਮਾਰਟਫੋਨ ਮਾਰਕ 1 ਭਾਰਤ ''ਚ ਲਾਂਚ ਕੀਤਾ ਸੀ। ਉਸ ਸਮੇਂ ਹੈਂਡਸੈੱਟ ਦੀ ਕੀਮਤ 19,999 ਰੁਪਏ ਰੱਖੀ ਗਈ ਸੀ। ਕੰਪਨੀ ਨੇ ਹੁਣ ਇਸ ਹੈਂਡਸੈੱਟ ਦੇ ਮੁੱਲ ''ਚ 6,000 ਰੁਪਏ ਦੀ ਭਾਰੀ ਕਟੌਤੀ ਕੀਤੀ ਹੈ। ਕ੍ਰਿਓ ਮਾਰਕ 1 ਸਮਾਰਟਫੋਨ ਹੁਣ 13,999 ਰੁਪਏ ''ਚ ਈ-ਕਾਮਰਸ ਸਾਇਟ ਫਲਿਪਕਾਰਟ ''ਤੇ ਉਪਲੱਬਧ ਹੈ। ਇਹ ਆਫਰ ਸੀਮਿਤ ਸਮੇਂ ਲਈ ਹੈ।
ਓ. ਐੱਸ—ਕ੍ਰਿਓ ਮਾਰਕ ''ਚ ਕੰਪਨੀ ਦਾ ਆਪਣਾ ਫਿਊਲ ਓ. ਐੱਸ ਹੈ ਜੋ ਐਂਡ੍ਰਾਇਡ 5.1.1 ਲਾਲੀਪਾਪ ''ਤੇ ਆਧਾਰਿਤ ਹੈ।
ਡਿਸਪਲੇ- 5.5 ਇੰਚ ਦੀ ਕਵਾਡ ਐੱਚ. ਡੀ(1440x2560 ਪਿਕਸਲ) ਰੈਜ਼ੋਲਿਊਸ਼ਨ ਦੀ ਸਕ੍ਰਿਨ ਹੈ।
ਪ੍ਰੋਸੈਸਰ- 1.9 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੈਲੀਓ ਐਕਸ10 ਚਿਪਸੈੱਟ ਨਾਲ ਲੈਸ ਹੈ।
ਮੈਮਰੀ- ਇਸ ਦੇ ਨਾਲ 3 ਜੀ. ਬੀ ਦਾ, ਰੈਮ ਇਨ- ਬਿਲਟ ਸਟੋਰੇਜ 32 ਜੀ. ਬੀ ਹੈ ਅਤੇ ਯੂਜ਼ਰ ਮਾਇਕ੍ਰੋ ਐੱਸ. ਡੀ ਕਾਰਡ ਦਾ ਵੀ ਇਸਤੇਮਾਲ ਕਰ ਪਾਓਣਗੇ।
ਕੈਮਰਾ- ਇਸ ''ਚ 21 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।
ਹੋਰ ਫੀਚਰਸ- 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ/ਏ. ਸੀ, ਬਲੂਟੁੱਥ 4.0, ਜੀ. ਪੀ. ਐੱਸ ਕੁਨੈਕਟੀਵਿਟੀ ਫੀਚਰਸ ਹਨ
ਬੈਟਰੀ— ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3100 ਐੱਮ. ਏ.ਐੱਚ ਦੀ ਬੈਟਰੀ ।