ਕੋਵਿਡ-19 : ਆਰੋਗਿਆ ਸੇਤੂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ

05/13/2020 2:25:00 AM

ਗੈਜੇਟ ਡੈਸਕ—ਕੇਂਦਰ ਸਰਕਾਰ ਨੇ ਆਰੋਗਿਆ ਸੇਤੂ ਐਪ ਲਈ ਡਾਟਾ ਪ੍ਰੋਸੈਸਿੰਗ ਨਾਲ ਸਬੰਧਿਤ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸ ਦਾ ਉਲੰਘਣ ਕਰਨ ਵਾਲੇ ਵਿਅਕਤੀ ਲਈ ਜੇਲ ਦਾ ਪ੍ਰਬੰਧ ਵੀ ਜੋੜਿਆ ਹੈ। ਨਵੇਂ ਨਿਯਮਾਂ ਤਹਿਤ 180 ਦਿਨਾਂ ਤੋਂ ਜ਼ਿਆਦਾ ਡਾਟਾ ਸਟੋਰ ਨਹੀਂ ਕੀਤਾ ਜਾ ਸਕਦਾ। ਯੂਜ਼ਰਸ ਦੀ ਅਪੀਲ 'ਤੇ 30 ਦਿਨਾਂ 'ਚ ਆਰੋਗਿਆ ਸੇਤੂ ਦੇ ਰਿਕਾਰਡ ਨੂੰ ਹਟਾਉਣਾ ਹੋਵੇਗਾ।

ਨਵੇਂ ਨਿਯਮ ਸਿਰਫ ਡੈਮੋਗ੍ਰਾਫਿਕ, ਕਾਨਟੈਕਟ, ਸੈਲਫ-ਅਸੈਸਮੈਂਟ ਅਤੇ ਪ੍ਰਭਾਵਿਤਾਂ ਦੀ ਲੋਕੇਸ਼ਨ ਡਾਟਾ ਦੀ ਅਨੁਮਤਿ ਦਿੰਦੇ ਹਨ। ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲਾ ਦੇ ਸਕੱਤਰ ਅਜੈ ਪ੍ਰਕਾਸ਼ ਸਾਹਨੀ ਨੇ ਦੱਸਿਆ ਕਿ ਵਿਅਕਤੀਗਤ ਡਾਟਾ ਦਾ ਗਲਤ ਇਸਤੇਮਾਲ ਨਾ ਹੋਵੇ ਇਸ ਦੇ ਲਈ ਬਿਹਤਰ ਡਾਟਾ ਪ੍ਰਾਈਵੇਸੀ ਨੀਤੀ ਬਣਾਈ ਗਈ ਹੈ। ਨਿਰਦੇਸ਼ਾਂ ਦੇ ਉਲੰਘਣ 'ਤੇ ਆਫਰ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਮੁਤਾਬਕ ਦੰਡ ਅਤੇ ਹੋਰ ਕਾਨੂੰਨੀ ਪ੍ਰਬੰਧਨ ਲਾਗੂ ਹੋ ਸਕਦੇ ਹਨ।

ਹਵਾਈ ਯਾਤਰੀਆਂ ਲਈ ਆਰੋਗਿਆ ਸੇਤੂ ਹੋ ਸਕਦੀ ਹੈ ਜ਼ਰੂਰੀ
ਲਾਕਡਾਊਨ ਤੋਂ ਬਾਅਦ ਹਵਾਈ ਯਾਤਰਾ ਕਰਨ ਵਾਲਿਆਂ ਲਈ ਆਰੋਗਿਆ ਸੇਤੂ ਐਪ ਇੰਸਟਾਲ ਕਰਨਾ ਜ਼ਰੂਰੀ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਯਾਤਰੀਆਂ ਲਈ ਐਪ ਜ਼ਰੂਰੀ ਕਰਨ ਲਈ ਜਹਾਜ਼ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜੇਕਰ ਹਵਾਈ ਮੰਤਰਾਲਾ 'ਚ ਇਸ ਪ੍ਰਸਤਾਵ ਨੂੰ ਮੰਜ਼ੂਰੀ ਮਿਲ ਜਾਂਦੀ ਹੈ ਤਾਂ ਜਿਨ੍ਹਾਂ ਯਾਤਰੀਆਂ ਦੇ ਮੋਬਾਇਲ 'ਚ ਐਪ ਨਹੀਂ ਹੋਵੇਗੀ ਉਨ੍ਹਾਂ ਨੂੰ ਜਹਾਜ਼ 'ਤੇ ਸਵਾਰ ਹੋਣ ਦੀ ਅਨੁਮਤਿ ਨਹੀਂ ਮਿਲੇਗੀ।


Karan Kumar

Content Editor

Related News