ਕੂਲਪੈਡ ਨੇ ਦੋ ਵੇਰੀਐਂਟ ''ਚ ਲਾਂਚ ਕੀਤਾ Cool Play 7C ਸਮਾਰਟਫੋਨ

Friday, Aug 31, 2018 - 07:30 PM (IST)

ਕੂਲਪੈਡ ਨੇ ਦੋ ਵੇਰੀਐਂਟ ''ਚ ਲਾਂਚ ਕੀਤਾ Cool Play 7C ਸਮਾਰਟਫੋਨ

ਜਲੰਧਰ- ਚੀਨ ਦੇ ਸਮਾਰਟਫੋਨ ਨਿਰਮਾਤਾ ਕੂਲਪੈਡ ਨੇ ਪਿਛਲੇ ਮਹੀਨੇ ਦੇ ਅਖੀਰ 'ਚ ਨਵਾਂ ਬਜਟ ਸਮਾਰਟਫੋਨ Cool Play 7 ਲਾਂਚ ਕੀਤਾ ਸੀ। ਪਰ ਹੁਣ ਕੰਪਨੀ ਨੇ ਇਸ ਦਾ ਸਸਤਾ ਵੇਰੀਐਂਟ ਚੀਨ 'ਚ ਪੇਸ਼ ਕੀਤਾ ਹੈ, ਇਸ ਨੂੰ ਕੂਲਪੈਡ 3ool Play 73 ਨਾਂ ਦਿੱਤਾ ਗਿਆ ਹੈ। ਕੂਲ ਪਲੇਅ 7 ਸੀ 'ਚ 'ਚ ਨੌਚ ਨਹੀਂ ਹੈ ਤੇ ਇਸ ਦੀ ਬੈਟਰੀ ਸਮਰੱਥਾ ਵੀ ਘੱਟ ਹੈ। ਇਸ ਤੋਂ ਇਲਾਵਾ ਪਿਛਲੇ ਵਰਜ਼ਨ ਤੋਂ ਇਸ ਦਾ ਡਿਜ਼ਾਈਨ ਵੱਖ ਹੈ ਤੇ ਕੈਮਰਾ ਰੈਜ਼ੋਲਿਊਸ਼ਨ ਵੀ ਘੱਟ ਹੈ। ਫਿਲਹਾਲ ਕੂਲ ਪਲੇਅ ਸਿਰਫ ਚੀਨ 'ਚ ਵਿਕਰੀ ਲਈ ਉਪਲੱਬਧ ਹੈ। ਪਰ ਬਾਅਦ 'ਚ ਇਸ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਲਿਆਇਆ ਜਾਵੇਗਾ।

ਕੂਪ ਕੂਲਪੈਡ ਕੂਲ ਪਲੇਅ 7ਸੀ ਦੀ ਕੀਮਤ ਤੇ ਸੇਲ
ਕੂਲਪੈਡ ਕੂਲ ਪਲੇਅ 7ਸੀ ਦੀ ਸੇਲ ਸ਼ੁਰੂ ਹੋ ਗਈ ਹੈ। ਹੁਣੇ ਇਹ ਚੀਨ 'ਚ ਜੇਡੀ ਡਾਟ ਕਾਮ 'ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। ਇਸ ਦੀ ਕੀਮਤ 699 ਯੂਆਨ ਮਤਲਬ 7299 ਰੁਪਏ ਹੋਵੇਗੀ। ਇਹ ਇਸ ਦੇ 3 ਜੀ. ਬੀ ਰੈਮ ਤੇ 32 ਜੀ. ਬੀ ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ ਹੈ। ਜੇਕਰ ਤੁਸੀਂ 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਵੇਰੀਐਂਟ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ 799 ਯੂਆਨ ਮਤਲਬ ਬਸ 8299 ਰੁਪਏ ਖਰਚ ਕਰਨ ਹੋਵੋਗੇ।

ਡਿਵਾਈਸ ਦਾ ਆਫਿਸ਼ੀਅਲ ਸੇਲ 4 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਉਂਝ ਸਾਨੂੰ ਹੁਣੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਫੋਨ ਚੀਨ ਦੇ ਬਾਹਰ ਵੇਚਿਆ ਜਾਵੇਗਾ ਜਾਂ ਨਹੀਂ। ਇਹ ਤਿੰਨ ਕਲਰ ਆਪਸ਼ਨ-ਡਾਇਮੰਡ ਬਲੈਕ, ਆਰੋਰਾ ਬਲੂ ਤੇ ਰੂਬੀ ਰੈੱਡ 'ਚ ਮੌਜੂਦ ਹੋਵੇਗਾ। 

ਸਪੈਸੀਫਿਕੇਸ਼ਨ
ਕੂਲ ਪਲੇਅ 7ਸੀ ਦੀ ਕੀਮਤ ਵੇਖਦੇ ਹੋਏ ਇਹ ਇਕ ਬਜਟ ਸਮਾਰਟਫੋਨ ਹੈ ਪਰ ਤੁਹਾਨੂੰ ਇਸ 'ਚ ਗਲਾਸ ਬਾਡੀ ਸਹਿਤ ਕਾਫ਼ੀ ਚੰਗੀਆਂ ਚੀਜਾਂ ਮਿਲਣਗੀਆਂ। ਫੋਨ 'ਚ 5.5 ਇੰਚ ਦਾ 720 ਪਿਕਸਲ ਐੱਲ. ਸੀ. ਡੀ ਡਿਸਪਲੇਅ, 18:9 ਆਸਪੈਕਟ ਰੇਸ਼ੀਓ ਮੌਜੂਦ ਹੈ। ਇਹ ਮੀਡੀਆਟੈੱਕ M“6750 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਪਿਛਲੇ ਕੂਲ ਪਲੇਅ 7 'ਚ ਵੀ ਇਹੀ ਪ੍ਰੋਸੈਸਰ ਹੈ।

ਫੋਨ ਨੂੰ ਦੋ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। 3 ਜੀ. ਬੀ ਰੈਮ ਪਲੱਸ 32 ਜੀ. ਬੀ ਸਟੋਰੇਜ ਤੇ ਦੂਜਾ 4 ਜੀ. ਬੀ. ਰੈਮ ਪਲੱਸ 64 ਜੀ. ਬੀ ਸਟੋਰੇਜ। ਇਸ 'ਚ ਜ਼ਰੂਰਤ ਪੈਣ 'ਤੇ ਸਟੋਰੇਜ਼ ਵਧਾਈ ਜਾ ਸਕਦੀ ਹੈ, ਇਸ ਦੇ ਲਈ ਸਮਾਰਟਫੋਨ 'ਚ ਮਾਈਕ੍ਰੋ ਐੱਸ ਡੀ ਸਲਾਟ ਦਿੱਤਾ ਗਿਆ ਹੈ।

ਇਸ 'ਚ ਵਰਟਿਕਲ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਜਦ ਕਿ ਜੇਡੀ ਡਾਟ ਕਾਮ 'ਤੇ ਹੋਈ ਲਿਸਟਿੰਗ ਦੇ ਮੁਤਾਬਕ ਫੋਨ ਸਿਰਫ 8 ਮੈਗਾਪਿਕਸਲ ਰੀਅਰ ਕੈਮਰੇ ਦੇ ਨਾਲ ਆਇਆ ਹੈ। ਫਰੰਟ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।

ਕੰਪਨੀ ਨੇ ਫੋਨ 'ਚ 2500 ਐੱਮ. ਏ. ਐੱਚ ਸਮਰੱਥਾ ਦੀ ਬੈਟਰੀ, ਮਾਈਕ੍ਰੋ ਯੂ. ਐੈੱਸ. ਬੀ ਪੋਰਟ ਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਦਿੱਤਾ ਹੈ। ਤੁਹਾਨੂੰ ਇਸ 'ਚ ਰੀਅਰ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਸਪੋਰਟ ਵੀ ਮਿਲੇਗਾ। ਸਾਫਟਵੇਅਰ ਦੀ ਚਰਚਾ ਕਰੀਏ ਤਾਂ ਇਸ 'ਚ ਟਾਪ 'ਤੇ ਕਸਟਮ ਯੂ. ਆਈ. ਸਹਿਤ ਪ੍ਰੀ-ਇੰਸਟਾਲਡ ਐਂਡ੍ਰਾਇਡ 8.1 ਓਰੀਓ ਮੌਜੂਦ ਹੋਵੇਗਾ। ਕੂਲਪੈਡ ਦੇ ਆਪਰੇਟਿੰਗ ਸਿਸਟਮ 'ਚ ਏ. ਆਈ ਅਸਿਸਟੈਂਟ ਸਪੋਰਟ ਵੀ ਦਿੱਤਾ ਗਿਆ ਹੈ।

ਫੋਨ 'ਚ ਟੈਲੀਫੋਨੀ, ਵੈੱਬ ਬ੍ਰਾਊਜਿੰਗ, ਚੈਟਿੰਗ, ਵੀਡੀਓ ਕਾਲਿੰਗ, ਲਾਈਟ ਗੇਮਿੰਗ ਤੇ ਚੰਗੀ ਫੋਟੋਗਰਾਫੀ ਜਿਵੇਂ ਬੇਸਿਕ ਫੀਚਰਸ ਮਿਲ ਰਹੇ ਹੋ। ਸਮਾਰਟਫੋਨ 'ਚ ਮੌਜੂਦ ਏ. ਆਈ ਅਸਿਸਟੈਂਟ ਐਪ ਸਰਚ ਕਰਨ ਤੇ ਓਪਨ ਕਰਨ, ਕਵਰੇਜ ਲਈ ਸਰਚ ਤੇ ਇੱਥੋ ਤੱਕ ਕਿ ਟੈਕਸਟ ਮੈਸੇਜ ਭੇਜਣ ਤੇ ਕਾਲ ਕਰਨ ਜਿਹੇ ਕੰਮ ਵੀ ਕਰੇਗਾ


Related News