ਡਿਊਲ ਫ੍ਰੰਟ ਕੈਮਰੇ ਨਾਲ ਲੈਸ ਹੈ Coolpad Cool Play 6C ਬਜਟ ਸਮਾਰਟਫੋਨ
Wednesday, Nov 01, 2017 - 01:23 PM (IST)

ਜਲੰਧਰ- ਕੂਲਪੈਡ ਨੇ ਇਸ ਸਾਲ ਅਗਸਤ 'ਚ 14,999 ਰੁਪਏ ਦੀ ਕੀਮਤ ਵਾਲਾ ਕੂਲਪੈਡ ਕੂਲ ਪਲੇਅ 6 ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਚੀਨ 'ਚ Coolpad Cool Play 6C ਪੇਸ਼ ਕਰ ਦਿੱਤਾ ਹੈ। ਨਵੇਂ ਕੂਲਪੈਡ ਕੂਲ ਪਲੇਅ 6ਸੀ ਦੀ ਕੀਮਤ 849 ਚੀਨੀ ਯੂਆਨ (ਕਰੀਬ 8,300 ਰੁਪਏ) ਹੈ। ਕੂਲ ਪਲੇਅ 6ਸੀ ਬਲੈਕ ਕਲਰ ਵੇਰੀਐਂਟ 'ਚ ਮਿਲੇਗਾ। ਨਵਾਂ ਡਿਵਾਇਸ ਜੇ. ਡੀ. ਡਾਟ. ਕਾਮ 'ਤੇ ਪ੍ਰੀ- ਆਰਡਰ ਲਈ ਉਪਲੱਬਧ ਹੈ।
ਕੂਲਪੈਡ ਕੂਲ ਪਲੇਅ 6ਸੀ 'ਚ ਇਕ 5 ਇੰਚ ਐੱਚ. ਡੀ. (720x1280 ਪਿਕਸਲਸ) ਆਈ. ਪੀ. ਐੈੱਸ ਡਿਸਪਲੇਅ ਹੈ। ਫੋਨ 'ਚ ਆਕਟਾ-ਕੋਰ ਸਨੈਪਡ੍ਰੈਗਨ 425 ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਜੋ 1.3 ਗੀਗਾਹਰਟਜ਼ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ. 32 ਜੀ. ਬੀ. ਸਟੋਰੇਜ਼, 64 ਜੀ. ਬੀ ਤੱਕ ਦੀ ਐੱਸ ਡੀ ਕਾਰਡ ਸਪੋਰਟ ਦਿੱਤੀ ਗਈ ਹੈ।
ਫੋਟੋਗਰਾਫੀ ਦੋ ਸੈਲਫੀ ਅਤੇ ਵੀਡੀਓ ਚੈਟ ਲਈ ਦੋ ਫਰੰਟ ਕੈਮਰੇ ਦਿੱਤੇ ਗਏ ਹਨ। ਫੋਨ 'ਚ 5 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਦੋ ਫਰੰਟ ਸੈਂਸਰ ਹਨ ਜੋ ਅਪਰਚਰ ਐਫ/2.2 ਅਤੇ 120 ਡਿਗਰੀ ਵਾਇਡ ਐਂਗਲ ਲੈਨਜ਼ ਦੇ ਨਾਲ ਆਉਂਦੇ ਹਨ। ਕੂਲ ਪਲੇਅ 6ਸੀ 'ਚ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ ਜੋ ਐੱਲ. ਈ. ਡੀ ਫਲੈਸ਼ ਅਤੇ ਪੀ. ਡੀ. ਏ. ਐੱਫ ਸਪੋਰ ਦੇ ਨਾਲ ਆਉਂਦਾ ਹੈ। ਕੈਮਰੇ 'ਚ ਫੇਸ ਬਿਊਟੀ, ਐੱਚ. ਡੀ. ਆਰ, ਫੇਸ ਡਿਟੇਕਸ਼ਨ, ਸਮਾਇਲ ਡਿਟੇਕਸ਼ਨ, ਵੌਇਸ ਕੈਪਚਰ ਅਤੇ ਜੇਸਚਰ ਸ਼ਾਟ ਜਿਵੇਂ ਫੀਚਰ ਹਨ।
ਇਹ ਡਿਵਾਇਸ ਸਮਾਰਟਫੋਨ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਪਾਵਰ ਦੇਣ ਲਈ 2500 ਐੱਮ. ਏ. ਐੱਚ ਦੀ ਬੈਟਰੀ, ਹੋਮ ਬਟਨ 'ਚ ਹੀ ਇਕ ਫਿੰਗਰਪ੍ਰਿੰਟ ਸੈਂਸਰ, ਡਿਊਲ ਸਿਮ ਸਪੋਰਟ ਕਰਦਾ ਹੈ।
ਕੁਨੈੱਕਟੀਵਿਟੀ ਲਈ ਕੂਲਪੈਡ ਕੂਲ ਪਲੇਅ 6ਸੀ 'ਚ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ. ਸੀ/ਏ/ਬੀ/ਜੀ/ਐੱਨ, ਬਲੂਟੁੱਥ 4.1, ਜੀ. ਪੀ. ਐੱਸ ਅਤੇ ਮਾਇਕ੍ਰੋ ਯੂ.ਐੱਸ. ਬੀ ਜਿਹੇ ਫੀਚਰ ਦਿੱਤੇ ਗਏ ਹਨ। ਹੈਂਡਸੈੱਟ ਦਾ ਡਾਇਮੇਂਸ਼ਨ 143.9x70.8x8.1 ਮਿਲੀਮੀਟਰ ਅਤੇ ਭਾਰ 160 ਗਰਾਮ ਹੈ।