ਸਾਵਧਾਨ! ਤੁਸੀਂ ਵੀ ਹੈੱਡਫੋਨ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Saturday, Nov 21, 2020 - 02:21 PM (IST)
ਗੈਜੇਟ ਡੈਸਕ– ਹੈੱਡਫੋਨ ਦਾ ਇਸਤੇਮਾਲ ਅੱਜ ਪਹਿਲੀ ਵਾਰ ਨਹੀਂ ਹੋ ਰਿਹਾ। ਵਾਕਮੈਨ ਦੇ ਜ਼ਮਾਨੇ ਤੋਂ ਹੈੱਡਫੋਨ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਹਾਲਾਂਕਿ ਹਮੇਸ਼ਾ ਹਿਦਾਇਤ ਦਿੱਤੀ ਗਈ ਹੈ ਕਿ ਹੈੱਡਫੋਨ ਦਾ ਲੰਬੇ ਸਮੇਂ ਤਕ ਇਸਤੇਮਾਲ ਕੰਨਾਂ ਲਈ ਠੀਕ ਨਹੀਂ ਹੈ। ਕਈ ਵਾਰ ਫੌਜ ’ਚ ਵੀ ਹੈੱਡਫੋਨ ਦੇ ਜ਼ਿਆਦਾ ਇਸਤੇਮਾਲ ਕਾਰਨ ਕਈ ਲੋਕਾਂ ਦੀ ਭਰਤੀ ਨਹੀਂ ਹੋਈ। ਉਥੇ ਹੀ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਹੈੱਡਫੋਨ ਦਾ ਇਸਤੇਮਾਲ ਬਹੁਤ ਜ਼ਿਆਦਾ ਵਧ ਗਿਆ ਹੈ। ਜ਼ਿਆਦਾਤਰ ਲੋਕਾਂ ਨੂੰ ਜਿਥੇ ਘਰੋਂ ਕੰਮ ਕਰਨਾ ਪੈ ਰਿਹਾ ਹੈ, ਉਥੇ ਹੀ ਵਿਦਿਆਰਥੀਆਂ ਦਾ ਵੀ ਸਹਾਰਾ ਆਨਲਾਈਨ ਕਲਾਸ ਹੀ ਹੈ ਪਰ ਅਜਿਹੇ ’ਚ ਈਅਰਫੋਨ ਦਾ ਇਸਤੇਮਾਲ ਵਧ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਨਾਂ ’ਚ ਦਰਦ ਦੀਆਂ ਸ਼ਿਕਾਇਤਾਂ ਲੈ ਕੇ ਜ਼ਿਆਦਾ ਲੋਕ ਆ ਰਹੇ ਹਨ।
ਇਹ ਵੀ ਪੜ੍ਹੋ– ਇਹ ਹਨ ਸਾਲ 2020 ਦੇ ਸਭ ਤੋਂ ਕਮਜ਼ੋਰ ਪਾਸਵਰਡ, ਸਕਿੰਟਾਂ ’ਚ ਹੋ ਜਾਂਦੇ ਹਨ ਕ੍ਰੈਕ, ਵੇਖੋ ਪੂਰੀ ਲਿਸਟ
ਮੈਡੀਕਲ ਮਾਹਰਾਂ ਅਨੁਸਾਰ ਪਿਛਲੇ 8 ਮਹੀਨਿਆਂ ਤੋਂ ਹੈੱਡਫੋਨ ਅਤੇ ਈਅਰਪੌਡ ਦਾ ਇਸਤੇਮਾਲ ਲੋਕ ਕਈ-ਕਈ ਘੰਟਿਆਂ ਤਕ ਕਰਨ ਲੱਗੇ ਹਨ, ਜਿਸ ਕਾਰਨ ਇਹ ਸ਼ਿਕਾਇਤਾਂ ਵਧੀਆਂ ਹਨ। ਮੁੰਬਈ ਦੇ ਜੇ.ਜੇ. ਹਸਪਤਾਲ ਦੇ ਈ.ਐੱਨ.ਟੀ. ਵਿਭਾਗ ਦੇ ਪ੍ਰਮੁੱਖ ਡਾਕਟਰ ਸ਼੍ਰੀਨਿਵਾਸ ਚੌਹਾਣ ਨੇ ਦੱਸਿਆ ਕਿ ਇਹ ਸਾਰੀਆਂ ਸ਼ਿਕਾਇਤਾਂ ਸਿੱਧੇ ਤੌਰ ’ਤੇ ਲੰਬੇ ਸਮੇਂ ਤਕ ਹੈੱਡਫੋਨ ਦੇ ਇਸਤੇਮਾਲ ਨਾਲ ਜੁੜੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਨਾਲ ਹਸਪਤਾਲ ਦੇ ਕੰਨ, ਨੱਕ ਅਤੇ ਗਲਾ ਵਿਭਾਗ (ਈ.ਐੱਨ.ਟੀ.) ’ਚ ਰੋਜ਼ਾਨਾ 5 ਤੋਂ 10 ਲੋਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਲੋਕ ਕੰਮ ਕਰਨ ਲਈ 8 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਹੈੱਡਫੋਨ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਕੰਨਾਂ ’ਤੇ ਕਾਫੀ ਜ਼ੋਰ ਪੈਂਦਾ ਹੈ ਅਤੇ ਇਸ ਨਾਲ ਸੰਕਰਮਣ ਦਾ ਪ੍ਰਸਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
ਉਥੇ ਹੀ ਇਸ ਨੂੰ ਲਗਾਤਾਰ ਕਈ-ਕਈ ਘੰਟਿਆਂ ਤਕ ਇਸਤੇਮਾਲ ਕਰਨ ਨਾਲ ਸੁਣਨ ਦੀ ਸਮਰੱਥਾ ਵੀ ਕਮਜ਼ੋਰ ਪੈ ਰਹੀ ਹੈ। ਜੇਕਰ ਲੋਕ ਆਪਣੀਆਂ ਆਦਤਾਂ ਨਹੀਂ ਬਦਲਦੇ ਤਾਂ ਉਨ੍ਹਾਂ ਦੇ ਕੰਨਾਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਈਅਰ ਵੈਕਸ ਕਾਰਨ ਕੀਟਾਣੂ ਕੁਦਰਤੀ ਤੌਰ ’ਤੇ ਮਰਦੇ ਹਨ ਅਤੇ ਇਸ ਨਾਲ ਸੰਕਰਮਣ ਰੁਕਦਾ ਹੈ ਪਰ ਕੰਨ ਸਾਫ ਕਰਨ ਲਈ ਰੂੰ ਦੇ ਇਸਤੇਮਾਲ ਨਾਲ ਇਹ ਰੱਖਿਆਤਮਕ ਵੈਕਸ ਹੱਟ ਜਾਂਦਾ ਹੈ ਅਤੇ ਕੰਨ ਦੇ ਅੰਦਰੂਨੀ ਹਿੱਸੇ ਨੂੰ ਕਿਟਾਣੂਆਂ ਦੇ ਸੰਕਰਮਣ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ– iPhone 12 ਯੂਜ਼ਰਸ ਪਰੇਸ਼ਾਨ, ਡਿਸਪਲੇਅ ਨੂੰ ਲੈ ਕੇ ਸਾਹਮਣੇ ਆਈ ਇਹ ਸਮੱਸਿਆ
ਸਕੂਲੀ ਬੱਚੇ ਹੈੱਡਫੋਨ ਦੇ ਇਸਤੇਮਾਲ ਤੋਂ ਬਚਣ
ਉਨ੍ਹਾਂ ਕਿਹਾ ਕਿ ਉਂਝ ਤਾਂ ਸਕੂਲੀ ਬੱਚਿਆਂ ਨੂੰ ਹੈੱਡਫੋਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਜੇਕਰ ਉਹ ਲੈਪਟਾਪ ਜਾਂ ਕੰਪਿਊਟਰ ਰਾਹੀਂ ਆਨਲਾਈਨ ਕਲਾਸ ਨਾਲ ਜੁੜ ਰਹੇ ਹਨ ਤਾਂ ਇਨ੍ਹਾਂ ਦੀ ਆਵਾਜ਼ ਹੀ ਸਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਕੂਲ ਦੇ ਅੰਦਰ ਕਲਾਸਾਂ ਬਹਾਲ ਹੋਣਗੀਆਂ, ਮੈਨੂੰ ਡਰ ਹੈ ਕਿ ਵੱਡੀ ਗਿਣਤੀ ’ਚ ਬੱਚੇ ਕੰਨ ’ਚ ਖ਼ਰਾਬੀ ਦੀਆਂ ਸ਼ਿਕਾਇਤਾਂ ਕਰਨਗੇ।