IFA 2017 'ਚ ਕੰਪਨੀਆਂ ਇਨ੍ਹਾ ਪ੍ਰੋਡਕਟ ਨੂੰ ਕਰ ਸਕਦੀਆਂ ਹਨ ਪੇਸ਼

08/23/2017 1:45:59 PM

ਜਲੰਧਰ-ਯੂਰਪ ਦੇ ਸਭ ਤੋਂ ਵੱਡੇ ਇਲੈਕਟ੍ਰੋਨਿਕ ਸ਼ੋਅ Internationale Funkausstellung (IFA) ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋ ਰਿਹਾ ਹੈ।  IFA 1 ਸਤੰਬਰ ਤੋਂ 6 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਦੇ ਦੌਰਾਨ ਕਈ ਟੇਕ ਜਗਤ ਦੀਆਂ ਦਿਗਜ਼ ਕੰਪਨੀਆਂ ਆਪਣੇ ਨਵੇਂ-ਨਵੇਂ ਪ੍ਰੋਡਕਟ  ਪੇਸ਼ ਕਰਨਗੀਆਂ। ਇਨ੍ਹਾਂ ਪ੍ਰੋਡਕਟ 'ਚ ਸਮਾਰਟਫੋਨਜ਼ , ਵਾਇਰਲੈਸ ਸਪੀਕਰ ਅਤੇ 4k ਟੀ. ਵੀ. ਸ਼ਾਮਿਲ ਹੋਣਗੇ। ਫਿਲਹਾਲ ਕਈ ਜਿਆਦਾਤਰ ਕੰਪਨੀਆਂ ਮੇਗਾ ਸ਼ੋਅ 'ਚ ਆਪਣੇ ਪ੍ਰੋਡਕਟ ਲਾਂਚ ਨੂੰ ਲੈ ਕੇ ਖੁਲਾਸਾ ਨਹੀਂ ਕੀਤਾ ਹੈ। IFA 2017 ਈਵੈਂਟ ਬਰਲਿਨ 'ਚ ਆਯੋਜਿਤ ਕੀਤਾ ਜਾਵੇਗਾ। ਰਿਪੋਰਟਸ ਅਨੁਸਾਰ ਇਸ ਈਵੈਂਟ 'ਚ ਇਕ-ਇੱਕ ਦਿਨ ਆਪਣੇ ਈਵੈਂਟ ਦਾ ਆਯੋਜਨ ਕਰ ਕੇ ਕੰਪਨੀਆਂ ਆਪਣੇ ਪ੍ਰੋਡਕਟਸ ਨੂੰ ਪੇਸ਼ ਕਰਨਗੀਆਂ। ਹੁਣ ਤੱਕ ਸਾਹਮਣੇ ਆਈਆਂ ਖਬਰਾਂ ਅਨੁਸਾਰ ਇਸ ਸ਼ੋਅ 'ਚ ਕਿਹੜੀਆਂ ਕੰਪਨੀਆਂ  ਹਿੱਸਾ ਲੈਣਗੀਆਂ ਅਤੇ ਕਿਹੜੇ ਪ੍ਰੋਡਕਟ ਨੂੰ ਪੇਸ਼ ਕੀਤਾ ਜਾ ਸਕਦਾ ਹਨ।
 

LG
ਜੇਕਰ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਐੱਲ. ਜੀ. ਨੇ ਆਪਣੇ ਓ. ਐੱਲ. ਈ. ਡੀ ਕਰੂਸੇਡ ਨੂੰ ਜਾਰੀ ਰੱਖੇਗਾ। ਪਰ ਇਕ ਚੀਜ਼ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਇਹ ਸਿਰਫ ਆਪਣੇ ਓ. ਐੱਲ. ਈ. ਡੀ. ਟੀ. ਵੀ. ਲਈ ਹੀ ਨਹੀਂ , ਬਲਕਿ ਆਪਣੇ ਨਵੇਂ v30 ਸਮਾਰਟਫੋਨ ਨੂੰ ਪੇਸ਼ ਕਰੇਗੀ। LG V30 ਸਮਾਰਟਫੋਨ ਨੂੰ ਲੈ ਕੇ ਕਈ ਖੁਲਾਸੇ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ, ਜਿਸ ਤੋਂ ਬਾਅਦ ਕੰਪਨੀ ਦੁਆਰਾ ਭੇਜੇ ਗਏ ਮੀਡੀਆ ਇਨਵਾਈਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਸਮਾਰਟਫੋਨ 31 ਅਗਸਤ ਨੂੰ ਲਾਂਚ ਹੋਵੇਗਾ। ਪਰ ਕੰਪਨੀ ਇਸ ਦੇ ਸਪੈਸੀਫਿਕੇਸ਼ਨ  ਅਤੇ ਫੀਚਰਸ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਐੱਲ ਜੀ ਨੇ ਹਾਲ ਹੀ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ  LG V30 ਸਮਾਰਟਫੋਨ'ਚ 6 ਇੰਚ QHD ਫੁੱਲਵਿਜ਼ਨ ਡਿਸਪਲੇਅ ਹੋਵੇਗਾ, ਜੋ ਕਿ 18:9 ਐਸਪੈਕਟ ਰੇਸ਼ਿਓ ਨਾਲ ਆਵੇਗਾ। ਇਸ ਤੋਂ ਇਲਾਵਾ ਕੰਪਨੀ ਦੇ ਪ੍ਰੀਮਿਅਮ ਸਮਾਰਟਫੋਨ ਦੇ ਲਈ ਪਲਾਸਟਿਕ ਓ. ਐੱਲ. ਈ. ਡੀ ਪੈਨਲ ਨੂੰ Adoopt ਕੀਤਾ ਹੈ।

ਫੋਨ ਦੀ ਡਿਸਪਲੇਅ ਥੋੜੀ ਕਰਵ ਹੋਵੇਗੀ। ਇਸ ਤੋਂ ਇਲਾਵਾ ਦੂਜੇ ਹਾਈ-ਐਂਡ ਸਮਾਰਟਫੋਨ ਦੀ ਤਰ੍ਹਾਂ LG V30  ਨੂੰ ਸਨੈਪਡ੍ਰੈਗਨ 835 ਐੱਸ. ਓ. ਸੀ. ਨਾਲ ਪੇਸ਼ ਕੀਤਾ ਦਾ ਸਕਦਾ ਹੈ। ਇਸ 'ਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦਿੱਤੀ ਦਾ ਸਕਦੀ ਹੈ ਫੋਨ ਨੂੰ ਐਂਡਰਾਇਡ 7.1 ਨੂਗਟ ਆਪਰੇਟਿੰਗ  ਸਿਸਟਮ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ ਫੋਨ ਦੀ ਕੀਮਤ  ਦੇ ਬਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੈ। ਹੋਰ ਲੀਕ ਅਨੁਸਾਰ LG V30 ਦਾ ਵਜ਼ਨ 0.02 ਕਿਲੋਗ੍ਰਾਮ ਹੋਵੇਗਾ। ਇਸ ਦੇ ਨਾਲ ਹੀ ਐੱਲ. ਜੀ. ਇਸ ਸ਼ੋਅ 'ਚ ਆਪਣੇ MiniBeam HD portable (ਕੋਰਡ ਫਰੀ) ਪ੍ਰੋਜੈਕਟ ਨੂੰ ਪੇਸ਼ ਕਰ ਸਕਦੀ ਹੈ। ਜਾਣਕਾਰੀ ਅਨੁਸਾਰ  ਇਹ ਪ੍ਰੋਜੈਕਟ 70 ਡਿਗਰੀ  ਤੱਕ ਕਿਸੇ ਵਾਲ ਸਿਲਿੰਗ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ 54 ਘੰਟੇ ਦਾ ਬੈਟਰੀ ਬੈਕਅਪ ਦੇਵੇਗਾ। 

Panasonic-
ਪੈਨਾਸੋਨਿਕ ਨੇ 961 2015 'ਚ ਪਹਿਲੇ  OLED TV  ਨੂੰ ਪੇਸ਼ ਕੀਤਾ ਸੀ। ਪਿਛਲੇ ਸਾਲ ਕੰਪਨੀ ਨੇ ਆਪਣੇ ਪੇਜਰ OLED TV ਪਲਾਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ DMP-UB700 Ultra HD Blu-ray ਪਲੇਅਰ ਨੂੰ ਪੇਸ਼ ਕੀਤਾ ਸੀ। ਉਸ ਸਮੇਂ ਤੋਂ ਸ਼ੁਰੂ ਕੀਤੀ ਗਈ ਪੈਨਾਸੋਨਿਕ DMP-UB400 ਕਾਫੀ ਘੱਟ ਕੀਮਤ 'ਚ ਹੈ ਇਸ ਲਈ ਕੰਪਨੀ ਨੇ ਅਲਟਰਾਂ ਐੱਚ. ਡੀ. 4k ਬਲੂ -ਰੇਅ -ਪਲੇਅਰ ਦੀ ਪੇਸ਼ਕਸ 'ਚ ਅੰਤਰ ਨਹੀਂ ਲਿਆਉਣਾ ਚਾਹੁੰਦੀ ਹੈ। 

Sony-
ਪਿਛਲੇ ਕੁਝ ਸਮੇਂ ਤੋਂ ਖਬਰਾਂ ਅਨੁਸਾਰ IFA 2017 'ਚ ਸੋਨੀ ਇਕ ਖਾਸ ਸਮਾਰਟਫੋਨ ਪੇਸ਼ ਕਰਨ ਵਾਲਾ ਹੈ। ਰਿਪੋਰਟਸ ਅਨੁਸਾਰ ਸੋਨੀ ਬੇਜਲ  ਲੈਸ ਸਮਾਰਟਫੋਨ ਪੇਸ਼ ਕਰ ਸਕਦਾ ਹੈ। ਇਹ ਕੰਪਨੀ ਦੇ ਹੁਣ ਤੱਕ ਦੇ ਸਮਾਰਟਫੋਨ 'ਚ ਇਹ ਸਭ ਤੋਂ ਵੱਖਰਾ ਹੋਵੇਗਾ। ਆਪਣੇ ਇਸ ਸਮਾਰਟਫੋਨ ਨਾਲ ਸੋਨੀ ਵੀ ਬੇਜਲ ਲੈਸ  ਸਮਾਰਟਫੋਨ 'ਚ ਸ਼ਾਮਿਲ ਹੋ ਸਕਦਾ ਹੈ। ਚੀਨ ਦੀ ਇਕ ਵੈੱਬਸਾਈਟ ਨੇ ਸੋਨੀ ਦੇ ਇਸ ਸਮਾਰਟਫੋਨ ਦੇ ਫੀਚਰ ਅਤੇ ਡਿਜ਼ਾਈਨ ਜਾ ਵੀ ਖੁਲਾਸਾ ਕੀਤਾ ਹੈ। Sony ਦਾ IFA 2017  ਈਵੈਂਟ ਬਰਲਿਨ 'ਚ ਆਯੋਜਿਤ  ਕੀਤਾ ਜਾਵੇਗਾ। ਰਿਪੋਰਟਸ ਅਨੁਸਾਰ ਇਸ ਵਾਰ ਕੰਪਨੀ ਆਪਣੇ ਇਸ ਈਵੈਂਟ 'ਚ ਬੇਂਜਲ ਲੈਸ ਸਮਾਰਟਫੋਨ ਲਾਂਚ ਕਰੇਗੀ।

Dali-
ਡੈਨੀ ਕੈਲਸਟੋ -ਡੈਨਿਸ਼ ਬ੍ਰਾਂਡ ਦੇ ਨਵੇਂ ਵਾਇਰਲੈਸ ਸਪੀਕਰ ਸਿਸਟਮ ਦੇ ਬਾਰੇ 'ਚ ਅਧਿਕਾਰਿਕ ਪ੍ਰੈੱਸ ਰੀਲੀਜ਼ ਪ੍ਰਾਪਤ ਨਹੀਂ ਹੋਇਆ ਹੈ ਜਦਕਿ Dali ਨੇ ਆਪਣੇ ਵੈੱਬਸਾਈਟ 'ਤੇ ਇਹ ਦਿਖਾਇਆ ਗਿਆ ਹੈ ਕਿ ਇਸ ਸ਼ੋਅ 'ਚ ਪਹਿਲੀ ਵਾਰ ਭਾਗ ਲੈਣਗੇ। ਕੈਲਸਟੋ ਰੇਂਜ ਡੇਨਮਾਰਕ  ਦੇ ਬ੍ਰਾਂਡ ਨੇ ਲੇਨਬਰੁਕ  ਇੰਟਰਨੈਸ਼ਨਲ (ਨਿਊਜ਼ਲੈਂਡ) ਨਾਲ ਮਿਲ ਕੇ ਇਕ ਨਵਾਂ ਵਾਇਰਲੈਸ ਸਪੀਕਰ ਬਣਾਇਆ ਹੈ ਜੋ ਕਿ ਲੈਨਲਬਰੁਕ ਦੇ ਬਲ ਓ.ਐੱਸ. ਹਾਈ ਰੇਸ ਮਲਟੀ ਰੂਮ ਦਾ ਉਪਯੋਗ ਕਰਦਾ ਹੈ। ਸਾਨੂੰ ਦੋਵੇ ਸਟੈਂਡਮਾਊਟ ਅਤੇ ਫਸਟੇਲਡਰ ਮਾਡਲ ਦੇਖਣ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਨ੍ਹਾਂ 'ਚ ਦੋਵੇ ਇਕ ਵਾਇਰਲੈਸ ਕੁਨੈਕਸ਼ਨ 'ਤੇ ਇਕ SoundHub ਨਿੰਯਤਰਣ ਦੇ ਨਾਲ ਗੱਲਬਾਤ ਕਰਦੇ ਹਨ। IFA ਵੈੱਬਸਾਈਟ 'ਤੇ ਉਤਪਾਦ  ਦਾ ਜਾਣਕਾਰੀ ਅਨੁਸਾਰ  ਸਰੋਤਾਂ ਬਲੂਟੁੱਥ  ਦੇ ਰਾਹੀਂ ਤੋਂ ਇਹ ਸਿੱਧੇ  SoundHub ਦੇ ਆਪਟੀਕਲ , ਐਨਾਲਾਗ , ਯੂ. ਐੱਸ. ਬੀ ਜਾਂ ਕੋਐਕਜ਼ੀਅਲ ਇਨਪੁੱਟ ਦੇ ਰਾਹੀਂ ਤੋਂ ਜੋੜਿਆ ਜਾ ਸਕਦਾ ਹੈ।
 


Related News