ਸਲਿਮ, ਸਟਾਈਲਿਸ਼ ਅਤੇ ਪਾਵਰਫੁਲ ਹੈ chromebook 13

Saturday, Apr 30, 2016 - 10:11 AM (IST)

ਸਲਿਮ, ਸਟਾਈਲਿਸ਼ ਅਤੇ ਪਾਵਰਫੁਲ ਹੈ chromebook 13

ਜਲੰਧਰ : ਅੱਜਕਲ ਬਹੁਤ ਸਾਰੀਆਂ ਕ੍ਰੋਮਬੁਕਸ ਨੂੰ ਲਾਂਚ ਕੀਤਾ ਜਾ ਰਿਹਾ ਹੈ, ਜੋ ਬਜਟ ਫ੍ਰੈਂਡਲੀ ਵੀ ਹੈ ਅਤੇ ਇਨ੍ਹਾਂ ਦੀ ਵਰਤੋਂ ਕਿਸੇ ਸੈਕੰਡਰੀ ਲੈਪਟਾਪ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ । ਐੱਚ. ਪੀ. ਨੇ ਨਵੀਂ ਕ੍ਰੋਮਬੁਕ 13 ਡਿਵਾਈਸ ਨੂੰ ਲਾਂਚ ਕੀਤਾ ਹੈ ਪਰ ਇਹ ਸਭ ਕ੍ਰੋਮ ਬੁਕਸ ਤੋਂ ਵੱਖ ਹੈ। ਇਸ ਦਾ ਕਾਰਨ ਹੈ ਕਿ ਇਹ ਪਤਲੀ ਹੈ, ਇਸ ਦੇ ਫੀਚਰਜ਼ ਵਧੀਆ ਹਨ ਅਤੇ ਇਸ ਨੂੰ ਮੈਟਲ ਨਾਲ ਬਣਾਇਆ ਗਿਆ ਹੈ ।

 

ਐੱਚ. ਪੀ. (ਹੈਵਲੇਟ ਪੈਕਰਡ) ਨੇ ਕ੍ਰੋਮਬੁਕ 13 ਨੂੰ ਗੂਗਲ ਦੇ ਨਿਊਯਾਰਕ ਸਥਿਤ ਆਫਿਸ ਵਿਚ ਇਕ ਇਵੈਂਟ ਦੌਰਾਨ ਲਾਂਚ ਕੀਤਾ ਹੈ । ਗੂਗਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਡਿਜ਼ਾਈਨ ਲਈ ਸਹਿਯੋਗ ਦਿੱਤਾ ਹੈ । ਸ਼ਾਇਦ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੂਗਲ ਲੰਬੇ ਸਮੇਂ ਤੋਂ ਹਾਈ-ਐਂਡ ਮਸ਼ੀਨਾਂ ਦੇ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕ੍ਰੋਮ ਓ. ਐੱਸ. ਫੀਚਰ ਵਾਲੀਆਂ ਮਸ਼ੀਨਾਂ ਲਈ ਵੀ ਵਧੀਆ ਹੈ ਅਤੇ ਕ੍ਰੋਮ ਈਕੋ ਸਿਸਟਮ ਇਨ੍ਹਾਂ ਨੂੰ ਹੋਰ ਵੀ ਅਟ੍ਰੈਕਟਿਵ ਬਣਾਉਂਦਾ ਹੈ । ਹੁਣ ਗੂਗਲ ਦੇ ਕ੍ਰੋਮਬੁਕ ਪਿਕਸਲ ਦੀ ਗੱਲ ਹੀ ਲੈ ਲਓ ਜੋ ਇਕ ਸਾਲ ਪੁਰਾਣਾ ਹੈ ਅਤੇ ਹੁਣ ਵੀ ਇਸ ਦੀ ਕੀਮਤ 999 ਡਾਲਰ (ਲੱਗਭਗ 66,000 ਰੁਪਏ) ਹੈ ।

 

ਤੇਜ਼ ਪ੍ਰੋਸੈਸਰ ਅਤੇ ਜ਼ਿਆਦਾ ਰੈਮ

ਕ੍ਰੋਮਬੁਕ 13 ਪਹਿਲੀ ਕ੍ਰੋਮਬੁੱਕ ਹੈ, ਜਿਸ ਵਿਚ ਇੰਟੈੱਲ ਕੋਰ ਐੱਮ ਸਕਾਈਲੇਕ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 16 ਜੀ. ਬੀ. ਦੀ ਰੈਮ ਲੱਗੀ ਹੈ ।ਇੰਨੀ ਰੈਮ ਨਾਲ ਕ੍ਰੋਮਬੁਕ ਦੀ ਪ੍ਰਫਾਰਮੈਂਸ ਕਾਫ਼ੀ ਤੇਜ਼ ਹੋਵੇਗੀ। ਕੋਰ ਐੱਮ ਪ੍ਰੋਸੈਸਰ ਮੈਕਬੁਕ ਦੀ ਤਰ੍ਹਾਂ ਕ੍ਰੋਮਬੁਕ ਨੂੰ ਤੇਜ਼ ਚੱਲਣ ਵਿਚ ਮਦਦ ਕਰਦਾ ਹੈ । ਦਰਅਸਲ ਐੱਚ. ਪੀ. ਦੀ ਕ੍ਰੋਮਬੁਕ 13 ਇਸ ਗੱਲ ਦਾ ਜਵਾਬ ਹੈ ਕਿ ਜੇਕਰ ਮੈਕਬੁਕ ਵਿਚ ਕ੍ਰੋਮ ਓ. ਐੱਸ. ਚੱਲੇਗਾ ਤਾਂ ਉਹ ਕਿਵੇਂ ਹੋਵੇਗਾ ।

ਕੀਮਤ
ਕ੍ਰੋਮਬੁਕ 13 ਦੀ ਸ਼ਿਪਿੰਗ ਮਈ ਵਿਚ ਸ਼ੁਰੂ ਹੋਵੇਗੀ ਅਤੇ ਇਸ ਦੀ ਸ਼ੁਰੂਆਤੀ ਵੇਰੀਅੰਟ ਕੀਮਤ 499 ਡਾਲਰ ਰੱਖੀ ਗਈ ਹੈ। ਕ੍ਰੋਮਬੁਕ 13 ਵਿਚ ਇਕ ਚੰਗੀ ਗੱਲ ਇਹ ਹੈ ਕਿ ਇਸਦੇ ਸ਼ੁਰੁਆਤੀ ਵੇਰੀਅੰਟਸ ਵਿਚ ਵੀ ਉਥੇ ਹੀ ਬਿਲਡ ਕੁਆਲਿਟੀ ਮਿਲਦੀ ਹੈ, ਜੋ ਇਸ ਦੇ ਹਾਈ ਐਂਡ ਵੇਰੀਅੰਟ ਵਿਚ ਮਿਲੇਗੀ, ਹਾਲਾਂਕਿ ਫੀਚਰਸ ਵਿਚ ਕਮੀ ਦੇਖਣ ਨੂੰ ਜ਼ਰੂਰ ਮਿਲੇਗੀ ।  ਇਸ ਦੇ ਕੋਰ ਐੱਮ3 ਚਿਪ ਅਤੇ 4 ਜੀ. ਬੀ. ਰੈਮ ਵਾਲੇ ਵੇਰੀਅੰਟ ਦੀ ਕੀਮਤ 599 ਡਾਲਰ ਹੈ ਅਤੇ ਇਸ ਦੇ ਟਾਪ ਐਂਡ ਵੇਰੀਅੰਟ ਦੀ ਕੀਮਤ ਕ੍ਰੋਮਬੁਕ ਪਿਕਸਲ ਤੋਂ ਜ਼ਿਆਦਾ ਹੈ ।
 
ਕ੍ਰੋਮਬੁਕ 13 ਦੇ ਹੋਰ ਫੀਚਰਸ 
ਇਸ ਵਿਚ 13 . 3 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 3200*1800 ਪਿਕਸਲ ਹੈ। ਇਸ ਡਿਵਾਈਸ ਵਿਚ 2 ਯੂ. ਐੱਸ. ਬੀ.- ਸੀ ਪੋਰਟਸ,  ਯੂ. ਐੱਸ. ਬੀ. 3.0 ਪੋਰਟ, ਹੈੱਡਫੋਨ ਜੈਕ ਅਤੇ ਮਾਈਕ੍ਰੋ. ਐੱਸ. ਡੀ. ਕਾਰਡ ਰੀਡਰ ਦਿੱਤਾ ਗਿਆ ਹੈ । ਇਸ ਵਿਚ ਬੈਕਲਿਕ ਕੀ-ਬੋਰਡ, ਬੈਂਗ ਐਂਡ ਓਲਫਸਨ ਦਾ ਸਾਊਂਡ ਸਿਸਟਮ ਅਤੇ 11.5 ਘੰਟੇ ਦੀ ਬੈਟਰੀ ਲਾਈਫ ਮਿਲਦੀ ਹੈ ।
 
ਇਹ ਡਿਵਾਇਸ ਸਿਰਫ਼ ਅੱਧਾ ਇੰਚ ਮੋਟੀ ਹੈ ਅਤੇ ਇਸ ਦਾ ਭਾਰ 2.86 ਪਾਊਂਡ  (ਲੱਗਭਗ 1.29 ਕਿਲੋਗ੍ਰਾਮ) ਹੈ । ਇਸ ਨੂੰ ਬਣਾਉਣ ਲਈ ਬਰੱਸ਼ਡ ਐਲੂਮੀਨੀਅਮ ਦੀ ਵਰਤੋਂ ਕੀਤੀ ਗਈ ਹੈ, ਜਿਸ ਦੇ ਨਾਲ ਇਹ ਦੇਖਣ ਵਿਚ ਵੀ ਵਧੀਆ ਲੱਗਦੀ ਹੈ ਅਤੇ ਮਜ਼ਬੂਤ ਵੀ ਹੈ ।  
 

Related News