ਚੀਨ ਨੇ ਹਾਈ-ਸਪੀਡ ਟ੍ਰੇਨ ਟੈਕਨਾਲੋਜੀ ਦੀ ਵਰਤੋਂ ਨਾਲ ਬਣਾਇਆ ਅਨੌਖਾ ਰਿਕਾਰਡ

Saturday, Jul 16, 2016 - 07:19 PM (IST)

ਚੀਨ ਨੇ ਹਾਈ-ਸਪੀਡ ਟ੍ਰੇਨ ਟੈਕਨਾਲੋਜੀ ਦੀ ਵਰਤੋਂ ਨਾਲ ਬਣਾਇਆ ਅਨੌਖਾ ਰਿਕਾਰਡ

ਜਲੰਧਰ-ਬੁਲੇਟ ਟ੍ਰੇਨਜ਼ ਦੇ ਇਕ ਟੈਸਟ ''ਚ ਉਨ੍ਹਾਂ ਦੀ ਸਪੀਡ ਨੇ ਬਣਾਇਆ ਇਕ ਵੱਖਰਾ ਹੀ ਰਿਕਾਰਡ, ਜੀ ਹਾਂ ਚੀਨ ਦੀਆਂ ਦੋ ਟ੍ਰੇਨਾਂ ਨੂੰ ਇਕ ਦੂਜੇ ਤੋਂ ਉਲਟੀ ਦਿਸ਼ਾ ''ਚ ਚਲਾਇਆ ਗਿਆ ਜਿਨ੍ਹਾਂ ਨੂੰ ਉਹ ਪ੍ਰੈਰਲਰ ਟ੍ਰੈਕ ''ਤੇ ਪਾਰ ਕਰ ਗਈਆਂ ਹਨ। ਇਸ ਦੇ ਨਾਲ ਹੀ ਚੀਨ ਨੇ ਹਾਈ-ਸਪੀਡ ਰੇਲ ਦਾ ਰਿਕਾਰਡ ਬਣਾਉਣ ''ਚ ਸਫਲਤਾ ਹਾਸਿਲ ਕੀਤੀ ਹੈ। ਗੋਲਡਨ ਫੋਇਨਿਕਸ ਅਤੇ ਡੋਲਫਿਨ ਬਲੂ ਦੋ ਟ੍ਰੇਨਾਂ ਨੂੰ 420 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੈਂਟਰਲ ਹੈਨਨ ਸੂਬੇ ''ਚ ਜੈਂਗਜਾਹੁ ਅਤੇ ਜੀਆਂਗਸੁ ਦੇ ਈਸਟ੍ਰਨ ਸੂਬੇ ''ਚ ਜ਼ੂਜ਼ਹੋਉ ਦੀਆਂ ਦੋ ਲਾਈਨਾਂ ਵਿਚਕਾਰ ਚਲਾਇਆ ਗਿਆ ਸੀ। 

ਚੀਨ ਰੇਲਵੇ ਕਾਰਪੋਰੇਸ਼ਨ ਦੇ ਟੈਕਨਾਲੋਜੀ ਅਤੇ ਮੈਨੇਜਮੈਂਟ ਹੈੱਡ ਜ਼ਹੋਉ ਲੀ ਦਾ ਕਹਿਣਾ ਹੈ ਕਿ ਇਹ ਦੁਨੀਆਂ ਦੀ ਪਹਿਲੀ ਇੰਨੀ ਸਪੀਡ ਵਾਲੀ ਯਾਤਰਾ ਸੀ।  ਚੀਨ ਵੱਲੋਂ 16,000 ਕਿਲੋਮੀਟਰ ਹਾਈ ਸਪੀਡ ਟ੍ਰੇਨ ਟ੍ਰੈਕਸ ਨੂੰ ਖਾਸ ਸ਼ਹਿਰਾਂ ਲਈ ਤਿਆਰ ਕੀਤਾ ਗਿਆ ਹੈ। ਹੁਣ ਚੀਨ ਆਪਣੀ ਇਸ ਹਾਈ-ਸਪੀਡ ਟ੍ਰੇਨ ਟੈਕਨਾਲੋਜੀ ਨਾਲ ਭਾਰਤ ਅਤੇ ਹੋਰਨਾਂ ਦੇਸ਼ਾਂ ''ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  


Related News