ਚੀਨ ਨੇ ਲਾਂਚ ਕੀਤਾ ਰਿਮੋਟ ਸੈਂਸਿੰਗ ਸੈਟਾਲਾਈਟ

Monday, May 16, 2016 - 03:42 PM (IST)

ਚੀਨ ਨੇ ਲਾਂਚ ਕੀਤਾ ਰਿਮੋਟ ਸੈਂਸਿੰਗ ਸੈਟਾਲਾਈਟ

ਜਲੰਧਰ : ਇਸ ਐਤਵਾਰ ਨੂੰ ਚੀਨ ਨੇ ਇਕ ਰਿਮੋਟ ਸੈਂਸੇਟਿਵ ਸੈਟੇਲਾਈਟ ਨੂੰ ਲਾਂਚ ਕੀਤਾ ਹੈ, ਜਿਸ ਦਾ ਨਾਂ ਯੌਗਾਨ-30 (Yaogan-30) ਹੈ। ਸ਼ਿਨੁਆਨ ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਇਸ ਸੈਟਾਲਾਈਟ ਨੂੰ ਗੋਬੀ ਡੈਜ਼ਕਟ ''ਚ ਸਥਿਤ ਜਿਕੁਆਨ ਸੈਟਾਲਾਈਟ ਲਾਂਚ ਸੈਂਟਰ ਤੋਂ 10:43 ਵਜੇ ਲਾਂਚ ਕੀਤਾ ਗਿਆ। 

 

ਇਹ ਸੈਟਾਲਾਈਟ ਐਕਸਪੈਰੀਮੈਂਟ, ਜ਼ਮੀਨ ਦਾ ਅਧਿਐਨ ਕਰਨ, ਫਸਲਾਂ ਦੇ ਝਾੜ ਦਾ ਅੰਦਾਜ਼ਾ ਲਗਾਉਣ ਤੇ ਪ੍ਰਾਕ੍ਰਿਤਿਕ ਆਫਤਾਂ ਦੌਰਾਨ ਜਾਣਕਾਰੀ ਦੇਣ ''ਤ ਮਦਦ ਕਰੇਗਾ। ਯੌਗਾਨ-30 ਨੂੰ ਲੋਂਗ ਮਾਕਚ-2ਡੀ ਰਾਕੇਟ ਦੇ ਨਾਲ ਅਟੈਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੋਂਗ ਮਾਕਚ-2ਡੀ ਰਾਕੇਟ ਦਾ ਇਹ ਮਿਸ਼ਨ ਲੋਂਗ ਮਾਕਚ ਫੈਮਿਲੀ ਦਾ 227ਵਾਂ ਮਿਸ਼ਨ ਸੀ। ਯੌਗਾਨ ਸਿਰੀਜ਼ ਨੂੰ ਚੀਨ ਵੱਲੋਂ 2006 ''ਚ ਪਹਿਲਾਂ ਲਾਂਚ ਕੀਤਾ ਗਿਆ ਸੀ।


Related News