ChatGPT ਬਣਿਆ ਆਨਲਾਈਨ ਧੋਖਾਧੜੀ ਦਾ ਨਵਾਂ ਅੱਡਾ, ਭੁੱਲ ਕੇ ਵੀ ਡਾਊਨਲੋਡ ਨਾ ਕਰੋ ਇਹ AI ਐਪਸ

Tuesday, May 23, 2023 - 06:25 PM (IST)

ਗੈਜੇਟ ਡੈਸਕ- ਏ.ਆਈ. ਚੈਟਾਬਟ ChatGPT ਆਨਲਾਈਨ ਧੋਖਾਧੜੀ ਅਤੇ ਫਰਾਡ ਦਾ ਨਵਾਂ ਜ਼ਰੀਆ ਬਣ ਗਿਆ ਹੈ। ਹਾਲ ਦੇ ਸਮੇਂ 'ਚ ਏ.ਆੀ. ਆਧਾਰਿਤ ਟੂਲ ChatGPT ਅਤੇ ਗੂਗਲ ਦੇ ਬਾਰਡ 'ਤੇ ਬਹਿਸ ਚੱਲ ਰਹੀ ਹੈ। ਅਜਿਹੇ 'ਚ ਲੋਕ ਅਧਿਕਾਰਤ ਲਾਂਚ ਤੋਂ ਪਹਿਲਾਂ ਹੀ ਏ.ਆਈ. ਐਪਸ ਦੀ ਵਰਤੋਂ ਕਰਨਾ ਚਾਹੁੰਦੇ ਹਨ ਇਸੇ ਗੱਲ ਦਾ ਫਾਇਦਾ ਹੈਕਰ ਚੁੱਕ ਰਹੇ ਹਨ। ਦਰਅਸਲ, ਅੱਜ-ਕੱਲ੍ਹ ਬਾਜ਼ਾਰ 'ਚ ਕਈ ਏ.ਆਈ. ਐਪਸ ਮੌਜੂਦ ਹੋ ਗਏ ਹਨ। ਹੈਕਰਾਂ ਨੇ ਵੱਖ-ਵੱਖ ਤਰ੍ਹਾਂ ਦੇ ਏ.ਆਈ. ਆਧਾਰਿਤ ਫਰਾਡ ਐਪਸ ਲਾਂਚ ਕੀਤੇ ਹਨ, ਜੋ ਏ.ਆਈ. ਐਪਸ 'ਚ ਲਾਗਇਨ ਦੇ ਨਾਂ 'ਚ ਯੂਜ਼ਰਜ਼ ਤੋਂ ਵੱਖ-ਵੱਖ ਨਿੱਜੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ, ਜੋ ਬਾਅਦ 'ਚ ਆਨਲਾਈਨ ਧੋਖਾਧੜੀ ਦਾ ਕਾਰਨ ਬਣ ਰਹੇ ਹਨ। ਆਓ ਜਾਣਦੇ ਹਾਂ ਕਿ ਤੁਹਾਨੂੰ ਕਿਹੜੇ ਏ.ਆਈ. ਐਪ ਡਾਊਨਲੋਡ ਨਹੀਂ ਕਰਨੇ ਚਾਹੀਦੇ ਅਤੇ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਨੀ ਚਾਹੀਦੀ ਹੈ।

ਇਹ ਵੀ ਪੜ੍ਹੋ– ਸੈਮਸੰਗ ਤੋਂ ਬਾਅਦ ਹੁਣ ਐਪਲ ਨੇ ChatGPT 'ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ

ਪਰਮਿਸ਼ਨ ਦੇਣ ਤੋਂ ਪਹਿਲਾਂ ਕਰੋ ਵੈਰੀਫਾਈ

ਕਈ AI ਆਧਾਰਿਤ ਐਪਸ ਸ਼ੱਕੀ ਹੋ ਸਕਦੇ ਹਨ, ਜੋ ਯੂਜ਼ਰਸ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦੇ ਹਨ। ਤੁਹਾਨੂੰ ਚੈਟਜੀਪੀਟੀ ਦੇ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸਦੀ ਰੇਟਿੰਗ ਅਤੇ ਸਮੀਖਿਆ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕੋਈ ਐਪ ਬਿਨਾਂ ਕਾਰਨ ਮਾਈਕ੍ਰੋਫੋਨ, ਕੈਮਰਾ ਅਤੇ ਸਟੋਰੇਜ ਤਕ ਪਹੁੰਚ ਚਾਹੁੰਦੇ ਹਾ ਤਾਂ ਉਹ ਖਤਰਨਾਕ ਹੋ ਸਕਦਾ ਹੈ।

ਇਹ ਵੀ ਪੜ੍ਹੋ– ਟਵਿਟਰ 'ਚ ਆਇਆ ਵੱਡਾ ਬਗ, ਅਚਾਨਕ ਦਿਸਣ ਲੱਗੇ ਦੋ ਸਾਲ ਪਹਿਲਾਂ ਡਿਲੀਟ ਹੋਏ ਟਵੀਟ

ਡਾਊਨਲੋਡ ਕਰਨ ਤੋਂ ਪਹਿਲਾਂ ਕਰੋ ਚੈੱਕ

ਕੋਈ ਵੀ ਏ.ਆਈ. ਐਪ ਡਾਊਨਲੋਡ ਕਰਨ ਤੋਂ ਪਹਿਲਾਂ ਉਸਦੇ ਡਿਵੈਲਪਰ ਦੀ ਜਾਣਕਾਰੀ ਜ਼ਰੂਰ ਚੈੱਕ ਕਰੋ। ਜੇਕਰ ਕੋਈ ਐਪ ਚੈਟਜੀਪੀਟੀ ਹੋਣ ਦਾ ਦਾਅਵਾ ਕਰ ਰਿਹਾ ਹੈ ਤਾਂ ਉਸਦਾ ਡਿਲੈਲਪਰ ਓਪਨ ਏ.ਆਈ. ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਅਜਿਹੇ 'ਚ ਐਪ ਤੋਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ– YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ

ਫਰਜ਼ੀ ਐਪ ਤੋਂ ਰਹੋ ਸਾਵਧਾਨ

ਚੈਟਜੀਪੀਟੀ ਦੀ ਲਾਂਚਿੰਗ ਦੇ ਨਾਲ ਹੀ ਕਈ ਫਰਜ਼ੀ ਏ.ਆਈ. ਐਪ ਪਲੇਅ ਸਟੋਰ 'ਤੇ ਮੌਜੂਦ ਹੋ ਗਏ ਹਨ, ਜੋ ਚੈਟਜੀਪੀਟੀ ਅਤੇ ਜੀਪੀਟੀ-4 ਬੇਸਡ ਹੋਣ ਦਾ ਦਾਅਵਾ ਕਰਦੇ ਹਨ। ਤੁਹਾਨੂੰ ਇਸ ਤਰ੍ਹਾਂ ਦੇ ਐਪ ਤੋਂ ਬਚਣਾ ਚਾਹੀਦਾ ਹੈ। ਦੱਸ ਦੇਈਏ ਕਿ ਚੈਟਜੀਪੀਟੀ ਨੇ ਫਿਲਹਾਲ ਆਈਫੋਨ ਯੂਜ਼ਰਜ਼ ਲਈ ਐਪ ਨੂੰ ਜਾਰੀ ਕੀਤਾ ਹੈ, ਜੋ ਕਿ ਅਜੇ ਅਮਰੀਕੀ ਯੂਜ਼ਰਜ਼ ਲਈ ਹੀ ਉਪਲੱਬਧ ਹੈ। ਯਾਨੀ ਕੰਪਨੀ ਨੇ ਅਜੇ ਤਕ ਭਾਰਤ 'ਚ ਕਿਸੇ ਵੀ ਮੋਬਾਇਲ ਐਪ ਨੂੰ ਪੇਸ਼ ਨਹੀਂ ਕੀਤਾ।

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ


Rakesh

Content Editor

Related News