Cartoon Network ਨੇ ਬੱਚਿਆਂ ਲਈ ਲਾਂਚ ਕੀਤੀ ਸਮਾਰਟਫੋਨ ਐਪ
Tuesday, Jun 07, 2016 - 03:23 PM (IST)

ਜਲੰਧਰ : ਕਾਰਟੂਨ ਨੈੱਟਵਰਕ ਵੱਲੋਂ ਇਕ ਮੋਬਾਈਲ ਐਪ ''ਕਾਰਟੂਨ ਨੈੱਟਵਰਕ ਐਨੀਥਿੰਗ'' ਲਾਂਚ ਕੀਤੀ ਗਈ ਹੈ। ਇਹ ਇਕ ਬਿਲਕੁਲ ਨਵਾਂ ਪਲੈਟਫੋਰਮ ਹੈ ਜੋ ਬੱਚਿਆਂ ਨੂੰ ਐਂਟਰਟੇਨਮੈਂਟ ਨਾਲ ਜੋੜ ਕੇ ਰੱਖੇਗਾ। ਇਸ ਐਪ ''ਚ ਤਿਆਰ ਕੀਤੇ ਗਏ ਕੰਟੈਂਟ ਸਪੈਸ਼ਲ ਮੋਬਾਈਲ ਫੋਨਜ਼ ਲਈ ਬਣਾਏ ਗਏ ਹਨ। ਕਾਰਟੂਨ ਨੈੱਟਵਰਕ ਐਨੀਥਿੰਗ ਐਪ ''ਚ ਸਿਰਫ ਕਾਰਟੂਨ ਵੀਡੀਓਜ਼ ਹੀ ਨਹੀਂ ਸਗੋਂ ਬੱਚਿਆਂ ਲਈ ਹੋਰ ਐਕਟੀਵਿਟੀਜ਼, ਕੁਇੱਜ਼ ਤੇ ਐਨੀਮੇਟਿਡ ਗਿਫਟ ਆਦਿ ਜੋੜੇ ਗਏ ਹਨ।
ਇਹ ਐਪ ਹਰ ਉਮਕ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਬਹੁਤ ਪਸੰਦ ਆਵੇਗੀ ਕਿਉਂਕਿ ਰੋਲ ਨੰ. 21, ਐਡਵੈਂਚਰ ਟਾਈਮ, ਵੁਈ ਬੇਅਰ ਬੇਅਰਜ਼, ਦਿ ਪਾਵਰਪਫ ਗਰਲਜ਼, ਅੰਕਲ ਗ੍ਰੈਂਡਪਾ ਅਦਿ ਸ਼ੋਅ ਵੀ ਇਸ ਐਪ ''ਚ ਮਿਲਣਗੇ। ਸਾਊਥ ਏਸ਼ੀਆ ਟਰਨਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਕ ਸਿਧਾਰਥ ਜੈਨ ਦਾ ਕਹਿਣਾ ਹੈ ਕਿ ਸੀ. ਐੱਨ. ਐਨੀਥਿੰਗ ਐਪ ਬੱਚਿਆਂ ਨੂੰ ਵਰਲਡ ਕਲਾਸ ਐਂਟਰਟੇਨਮੈਂਟ ਪ੍ਰੋਵਾਈਡ ਕਰਵਾਏਗੀ।