ਸੈਮਸੰਗ ਦੇ ਪ੍ਰੋਡਕਟਸ ਸਭ ਤੋਂ ਸਸਤੀ ਕੀਮਤ ’ਚ ਖ਼ਰੀਦਣ ਦਾ ਮੌਕਾ, ਮਿਲ ਰਹੇ ਧਮਾਕੇਦਾਰ ਆਫਰ

Friday, Oct 23, 2020 - 02:46 PM (IST)

ਸੈਮਸੰਗ ਦੇ ਪ੍ਰੋਡਕਟਸ ਸਭ ਤੋਂ ਸਸਤੀ ਕੀਮਤ ’ਚ ਖ਼ਰੀਦਣ ਦਾ ਮੌਕਾ, ਮਿਲ ਰਹੇ ਧਮਾਕੇਦਾਰ ਆਫਰ

ਗੈਜੇਟ ਡੈਸਕ– ਸੈਮਸੰਗ ਦਾ ਨਵਾਂ ਸਮਾਰਟਫੋਨ ਖ਼ਰੀਦਣਾ ਹੋਵੇ ਜਾਂ ਨਵਾਂ ਵਿਅਰੇਬਲ, ਤੁਸੀਂ ਸਭ ਤੋਂ ਚੰਗਾ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੋਗੇ। ਈ-ਕਾਮਰਸ ਸਾਈਟ ਐਮਾਜ਼ੋਨ ’ਤੇ ਚੱਲ ਰਹੀ ਸੇਲ ਦੌਰਾਨ ਕੰਪਨੀ ਦੇ ਫਲੈਗਸ਼ਿਪ, ਮਿਡ-ਰੇਂਜ ਸਮਾਰਟਫੋਨਾਂ ਅਤੇ ਵਿਅਰੇਬਲਸ ’ਤੇ ਵੀ ਸਪੈਸ਼ਲ ਫੈਸਵਿਟ ਆਫਰ ਮਿਲ ਰਹੇ ਹਨ। ਐਮਾਜ਼ੋਨ ਗ੍ਰੇਟ ਇੰਡੀਅਨ ਸੇਲ ਦੌਰਾਨ ਗਲੈਕਸੀ ਸਮਾਰਟਫੋਨਾਂ, ਗਲੈਕਸੀ ਵਾਚ ਅਤੇ ਨਵੇਂ ਗਲੈਕਸੀ ਟੈਬ ’ਤੇ ਵੀ ਸ਼ਾਨਦਾਰ ਆਫਰ ਮਿਲ ਰਹੇ ਹਨ। ਅਸੀਂ ਇਨ੍ਹਾਂ ’ਚੋਂ ਕੁਝ ਤੁਹਾਡੇ ਲਈ ਲੈ ਕੇ ਆਏ ਹਾਂ। 

7,000mAh ਦੀ ਦਮਦਾਰ ਬੈਟਰੀ ਨਾਲ ਆਉਣ ਵਾਲੇ Galaxy M51 ’ਤੇ 2000 ਰੁਪਏ ਦੀ ਛੋਟ ਮਿਲ ਰਹੀ ਹੈ। ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 22,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸੇ ਤਰ੍ਹਾਂ 6,000mAh ਦੀ ਦਮਦਾਰ ਬੈਟਰੀ ਅਤੇ sAMOLED ਡਿਸਪਲੇਅ ਨਾਲ ਆਉਣ ਵਾਲੇ Galaxy M31s ਅਤੇ Galaxy M21 ’ਤੇ ਵੀ 1000 ਰੁਪਏ ਦੀ ਛੋਟ ਮਿਲ ਰਹੀ ਹੈ। ਇਹ ਫੋਨ ਨੋ-ਕਾਸਟ ਈ.ਐੱਮ.ਆਈ. ਨਾਲ ਵੀ ਖ਼ਰੀਦੇ ਜਾ ਸਕਦੇ ਹਨ। 

ਗਲੈਕਸੀ ਟੈਬ ਰੇਂਜ ’ਤੇ ਵੀ ਵੱਡੀ ਛੋਟ
Galaxy M31 Prime Edition ਸਮਾਰਟਫੋਨ ਨਾਲ 3 ਮਹੀਨਿਆਂ ਲਈ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗਲੈਕਸੀ ਟੈਬਲੇਟਸ ’ਤੇ ਵੀ 1000 ਰੁਪਏ ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਗਾਹਕ Galaxy Tab A7 Wi-Fi ਨੂੰ 16,999 ਰੁਪਏ, Galaxy Tab A 10.1 ਨੂੰ 13,999 ਰੁਪਏ ਅਤੇ Galaxy S6 Lite ਨੂੰ 26,999 ਰੁਪਏ ’ਚ ਖ਼ਰੀਦ ਸਕਦੇ ਹਨ। ਇਨ੍ਹਾਂ ’ਤੇ ਵੀ ਕਈ ਬੈਂਕ ਆਫਰਾਂ ਦਾ ਫਾਇਦਾ ਮਿਲ ਰਿਹਾ ਹੈ। 

ਗਲੈਕਸੀ ਵਾਚ ’ਤੇ 9,500 ਰੁਪਏ ਦੀ ਛੋਟ
ਜੇਕਰ ਤੁਸੀਂ ਸੈਮਸੰਗ ਦਾ ਵਿਅਰੇਬਲ ਡਿਵਾਈਸ ਖ਼ਰੀਦਣਾ ਹੈ ਕਿ Galaxy Watch 4G LTE ਸੇਲ ਦੌਰਾਨ ਵੱਡੇ 9,500 ਰੁਪਏ ਦੇ ਡਿਸਕਾਊਂਟ ਨਾਲ ਮਿਲ ਰਹੀ ਹੈ। ਇਸ ਵਿਅਰੇਬਲ ਨੂੰ ਐਮਾਜ਼ੋਨ ਸੇਲ ’ਚ ਤੁਸੀਂ 17,990 ਰੁਪਏ ਦੇ ਸਪੈਸ਼ਲ ਪ੍ਰਾਈਜ਼ ’ਤੇ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ 6 ਮਹੀਨਿਆਂ ਤਕ ਲਈ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਇਸ ਵਾਚ ’ਤੇ ਵੀ ਦਿੱਤਾ ਜਾ ਰਿਹਾ ਹੈ। HDFC ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਗਾਹਕਾਂ ਨੂੰ 10 ਫੀਸਦੀ ਦਾ ਇੰਸਟੈਂਟ ਕੈਸ਼ਬੈਕ ਵੀ ਐਮਜ਼ੋਨ ਦੇ ਰਿਹਾ ਹੈ। 


author

Rakesh

Content Editor

Related News