ਜਲਦ ਆ ਰਿਹੈ BSNL ਦਾ 4G-5G ਯੂਨੀਵਰਸਲ ਸਿਮ, ਗਾਹਕ ਬਿਨਾਂ ਸਿਮ ਬਦਲੇ ਲੈ ਸਕਣਗੇ ਨੈੱਟਵਰਕ ਦਾ ਲਾਭ

Saturday, Aug 17, 2024 - 05:32 PM (IST)

ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ BSNL ਨੇ ਹਾਲ ਹੀ 'ਚ ਨਵੇਂ 4G ਅਤੇ 5G ਰੈਡੀ ਸਿਮ ਪਲੇਟਫਾਰਮ ਦਾ ਐਲਾਨ ਕੀਤਾ ਹੈ। ਇਸ ਨਵੇਂ ਸਿਮ ਪਲੇਟਫਾਰਮ 'ਚ ਯੂਨੀਵਰਸਲ ਸਿਮ (USIM) ਅਤੇ ਓਵਰ-ਦਿ-ਏਅਰ (OTA) ਟੈਕਨਾਲੋਜੀ ਸ਼ਾਮਲ ਹਨ।


1. 4G ਅਤੇ 5G ਰੈਡੀ ਸਿਮ- BSNL ਹੁਣ ਆਪਣੇ ਗਾਹਕਾਂ ਨੂੰ 4G ਅਤੇ 5G ਰੈਡੀ ਯੂਨੀਵਰਸਲ ਸਿਮ (USIM) ਪ੍ਰਦਾਨ ਕਰਨ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਗਾਹਕ ਬਿਨਾਂ ਸਿਮ ਬਦਲਾਏ 4G ਅਤੇ 5G ਨੈੱਟਵਰਕ ਦਾ ਲਾਭ ਲੈ ਸਕਣਗੇ।

2. ਓਵਰ-ਦਿ-ਏਅਰ (OTA) ਟੈਕਨਾਲੋਜੀ- ਓਵਰ-ਦਿ-ਏਅਰ (OTA) ਟੈਕਨਾਲੋਜੀ ਦੇ ਮਾਧਿਅਮ ਨਾਲ ਸਿਮ ਕਾਰ ਦੀ ਅਪਡੇਟਸ ਅਤੇ ਨਵੇਂ ਫੀਚਰਜ਼ ਨੂੰ ਵਾਇਰਲੈੱਸ ਤਰੀਕੇ ਨਾਲ ਡਿਵਾਈਸ 'ਚ ਇੰਸਟਾਲ ਕੀਤਾ ਜਾ ਸਕੇਗਾ। ਇਹ ਗਾਹਕਾਂ ਨੂੰ ਸੁਵਿਧਾਜਨਕ ਤਰੀਕੇ ਨਾਲ ਨਵੇਂ ਨੈੱਟਵਰਕ ਟੈਕਨਾਲੋਜੀ ਦੇ ਲਾਭ ਪ੍ਰਾਪਤ ਕਰਨ 'ਚ ਮਦਦ ਕਰੇਗਾ।

3. ਦੂਰਸੰਚਾਰ ਵਿਭਾਗ ਦਾ ਬਿਆਨ- ਦੂਰਸੰਚਾਰ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਨਵੇਂ ਸਿਮ ਕਾਰਡਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਇਸ ਨਾਲ ਗਾਹਕਾਂ ਨੂੰ ਬਿਹਤਰ ਨੈੱਟਵਰਕ ਕੁਨੈਕਟੀਵਿਟੀ ਅਤੇ ਸੇਵਾਵਾਂ ਦਾ ਲਾਭ ਮਿਲੇਗਾ।

4. ਆਤਮਨਿਰਭਰ ਭਾਰਤ ਮਿਸ਼ਨ- BSNL ਆਪਣੇ ਆਤਮਨਿਰਭਰ ਭਾਰਤ ਮਿਸ਼ਨ ਤਹਿਤ ਆਪਣੀ ਸਰਵਿਸ ਕੁਆਲਿਟੀ ਨੂੰ ਬਿਹਤਰ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਇਸ ਤਹਿਤ ਕੰਪਨੀ ਬਿਹਤਰ ਕੁਨੈਕਟੀਵਿਟੀ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਵੇਂ ਪਹਿਲ ਨਾਲ BSNL ਦੇ ਗਾਹਕ 4ਜੀ ਅਤੇ 5ਜੀ ਨੈੱਟਵਰਕ ਦਾ ਲਾਭ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ ਅਤੇ ਉਨ੍ਹਾਂ ਦੀ ਕੁਨੈਕਟੀਵਿਟੀ 'ਚ ਸੁਧਾਰ ਹੋਵੇਗਾ। 

BSNL ਨੇ ਜਾਣਕਾਰੀ ਦਿੱਤੀ ਕਿ ਇਸ ਪਲੇਟਫਾਰਮ ਦਾ ਉਦਘਾਟਨ ਚੰਡੀਗੜ੍ਹ 'ਚ ਕੀਤਾ ਗਿਆ ਹੈ ਅਤੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ/ਤ੍ਰਿਚੀ 'ਚ ਇਕ ਆਫਤ ਰਿਕਵਰੀ ਸਾਈਟ ਸਥਾਪਿਤ ਕੀਤੀ ਹੈ।


Rakesh

Content Editor

Related News