BSNL ਦਾ ਧਮਾਕੇਦਾਰ ਪਲਾਨ, ਇਕ ਸਾਲ ਤਕ ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ

Sunday, Aug 25, 2024 - 10:33 PM (IST)

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅੱਜ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਅਤੇ ਇਹ ਬਦਲਾਅ ਹਾਲ ਹੀ 'ਚ ਮਹਿੰਗੇ ਹੋਏ ਨਿੱਜੀ ਕੰਪਨੀਆਂ ਦੇ ਰੀਚਾਰਜ ਪਲਾਨ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਨਿੱਜੀ ਕੰਪਨੀਆਂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਲਾਨ 'ਚ 600 ਰੁਪਏ ਦਾ ਵਾਧਾ ਕੀਤਾ ਹੈ। ਹੁਣ BSNL ਨੇ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜੋ ਕਿ ਨਿੱਜੀ ਕੰਪਨੀਆਂ ਦੇ ਮੁਕਾਬਲੇ ਕਾਫੀ ਸਸਤਾ ਹੈ ਅਤੇ ਇਸ ਵਿਚ ਇਕ ਸਾਲ ਤਕ ਰੋਜ਼ 3 ਜੀ.ਬੀ. ਡਾਟਾ ਮਿਲਦਾ ਹੈ।

BSNL ਦੇ ਇਸ ਪਲਾਨ ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲੇਗੀ ਜਿਸ ਵਿਚ ਰੋਮਿੰਗ ਫ੍ਰੀ ਕਾਲਿੰਗ ਵੀ ਸ਼ਾਮਲ ਹੈ। ਇਸ ਤੋਂ ਇਲਾਵਾ BSNL ਦਾ ਇਹ ਪਲਾਨ ਰੋਜ਼ 3 ਜੀ.ਬੀ. ਹਾਈ-ਸਪੀਡ ਡਾਟਾ ਦੇ ਨਾਲ ਆਉਂਦਾ ਹੈ।

ਰੋਜ਼ਾਨਾ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਸਪੀਡ 40Kbps ਹੋ ਜਾਵੇਗੀ। ਇਸ ਪਲਾਨ 'ਚ ਰੋਜ਼ 100 ਐੱਸ.ਐੱਮ.ਐੱਸ. ਮਿਲਦੇ ਹਨ ਅਤੇ 365 ਦਿਨਾਂ ਦੀ ਮਿਆਦ ਮਿਲਦੀ ਹੈ। ਜੇਕਰ ਕਿਸੇ ਯੂਜ਼ਰਜ਼ ਨੂੰ ਜ਼ਿਆਦਾ ਡਾਟਾ ਦੀ ਲੋੜ ਹੈ ਤਾਂ ਉਸ ਲਈ ਇਹ ਪਲਾਨ ਬੈਸਟ ਹੈ। ਦੱਸ ਦੇਈਏ ਕਿ BSNL ਦੇ ਪਲਾਨ ਦੀ ਸ਼ੁਰੂਆਤੀ ਕੀਮਤ 11 ਰੁਪਏ ਹੈ ਅਤੇ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ 3,000 ਰੁਪਏ ਹੈ। 


Rakesh

Content Editor

Related News