BSNL ਦੇ ਰਿਹਾ ਹੈ ਜ਼ਬਰਦਸਤ ਡਾਟਾ ਅਤੇ ਕਾਲਿੰਗ ਆਫਰ, ਪਲਾਨ 101 ਰੁਪਏ ਤੋਂ ਸ਼ੁਰੂ

Saturday, May 06, 2017 - 11:48 AM (IST)

 BSNL ਦੇ ਰਿਹਾ ਹੈ ਜ਼ਬਰਦਸਤ ਡਾਟਾ ਅਤੇ ਕਾਲਿੰਗ ਆਫਰ, ਪਲਾਨ 101 ਰੁਪਏ ਤੋਂ ਸ਼ੁਰੂ
ਜਲੰਧਰ- ਇਨੀਂ ਦਿਨੀ ਬੀ. ਐੱਸ. ਐੱਨ. ਐੱਲ. ਹਰ ਰੋਜ਼ ਕੁਝ ਨਾ ਕੁਝ ਲਾਂਚ ਕਰਨ ''ਚ ਲੱਗਾ ਹੋਇਆ ਹੈ। ਕੰਪਨੀ ਟੇਲੀਕਾਮ ਜਗ੍ਹਾ ''ਚ ਵੱਧਦੀ ਟੱਕਰ ਨੂੰ ਦੇਖਦੇ ਹੋਏ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਤਿੰਨ ਨਵੇਂ ਟੈਰਿਫ ਪਲਾਨ ਆਪਣੇ ਪ੍ਰੀਪੇਡ ਕਸਟਮਰ ਲਈ ਲਾਂਚ ਕੀਤੇ ਹਨ। ਇਹ ਪਲਾਨ 101 ਰੁਪਏ ਤੋਂ ਸ਼ੁਰੂ ਹੋ ਕੇ 189 ਰੁਪਏ ਤੱਕ ਦੇ ਹਨ।
ਇਨ੍ਹਾਂ ਪਲਾਨਸ ''ਚ ਕੰਪਨੀ ਗਾਹਕਾਂ ਨੂੰ ਡਾਟਾ ਅਤੇ ਵਾਇਸ ਕਾਲ ਦੋਵੇਂ ਹੀ ਫਾਇਦੇ ਦੇ ਰਹੀ ਹੈ। ਕੰਪਨੀ ਨੇ 101 ਰੁਪਏ, 169 ਰੁਪਏ ਅਤੇ 189 ਰੁਪਏ ਦੇ ਤਿੰਨ ਪਲਾਨ ਜਾਰੀ ਕੀਤੇ ਹਨ। ਇਹ ਪਲਾਨ 90 ਦਿਨਾਂ ਦੀ ਮਿਆਦ ਨਾਲ ਆਉਂਦੇ ਹਨ। 90 ਦਿਨ੍ਹਾਂ ਤੋਂ ਬਾਅਦ ਕੰਪਨੀ ਇਨ੍ਹਾਂ ਪਲਾਨ ਨੂੰ ਖਤਮ ਕਰ ਸਕਦੀ ਹੈ ਜਾਂ ਬਦਲ ਸਕਦੀ ਹੈ। ਕੰਪਨੀ 101 ਰੁਪਏ ਦੇ ਟੈਰਿਫ ਪਲਾਨ ''ਚ ਗਾਹਕਾਂ ਨੂੰ 101 ਰੁਪਏ ਅਤੇ 500 ਐੱਮ. ਬੀ ਡਾਟਾ ਹਰ ਦਿਨ 7 ਦਿਨਾਂ ਲਈ ਪ੍ਰਦਾਨ ਕਰਦੀ ਹੈ। 169 ਰੁਪਏ ਦੇ ਪਲਾਨ ''ਚ ਕੰਪਨੀ ਗਾਹਕਾਂ ਨੂੰ 169 ਰੁਪਏ  ਅਤੇ 2 ਜੀ. ਬੀ. ਡਾਟਾ 21 ਦਿਨਾਂ ਲਈ ਦੇ ਰਹੀ ਹੈ, ਜਦਕਿ 189 ਰੁਪਏ ਦੇ ਪਲਾਨ ''ਚ 189 ਰੁਪਏ ਦਾ ਮੇਨ ਬੈਲੇਂਸ ਅਤੇ 3 ਜੀ. ਬੀ.ਯ ਡਾਟਾ 28 ਦਿਨਾਂ ਲਈ ਮਿਲ ਰਿਹਾ ਹੈ।
ਇਸ ਨਾਲ ਹੀ ਕੰਪਨੀ ਨੇ ਤਿੰਨ ਹੋਰ ਨਵੇਂ ਪਲਾਨ ਵੀ ਜਾਰੀ ਕੀਤੇ ਹਨ। ਇਸ ਪਲਾਨ ਦੇ ਤਹਿਤ ਕੰਪਨੀ 333 ਰੁਪਏ ''ਚ 3 ਜੀ. ਬੀ. ਡਾਟਾ ਹਰ ਦਿਨ 90 ਦਿਨਾਂ ਲਈ ਦੇ ਰਹੀ ਹੈ। 395 ਰੁਪਏ ਦੇ ਪਲਾਨ ''ਚ ਕੰਪਨੀ 3000 ਲੋਕਲ ਅਤੇ ਐੱਸ. ਟੀ. ਡੀ. ਬੀ. ਐੱਸ. ਐੱਨ. ਐੱਲ. ਟੂ ਬੀ. ਐੱਸ.ਯ ਐੱਨ. ਐੱਲ. ਮਿੰਟ ਦੇ ਰਹੀ ਹੈ ਅਤੇ 1800 ਮਿੰਟ ਬੀ. ਐੱਸ. ਐੱਨ. ਐੱਲ. ਤੋਂ ਹੋਰ ਨੈੱਟਵਰਕ ''ਤੇ ਕਾਲ ਕਰਨ ਲਈ ਮਿਲ ਰਹੇ ਹਨ। ਇਸ ਦੇ ਨਾਲ-ਨਾਲ ਹੀ 2 ਜੀ. ਬੀ. ਡਾਟਾ ਹਰ ਦਿਨ ਮਿਲ ਰਿਹਾ ਹੈ। ਇਹ ਪਲਾਨ 71 ਦਿਨਾਂ ਲਈ ਉਚਿਤ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 249 ਰੁਪਏ ਦੇ ਪਲਾਨ ਦੀ ਮਿਆਦ 6 ਮਹੀਨੇ ਤੋਂ ਵੱਧ ਕੇ ਇਕ ਸਾਲ ਕਰ ਦਿੱਤੀ ਹੈ।

Related News