BSNL ਦੇ ਇਸ ਪਲਾਨ ਨੇ ਉਡਾਈ Jio ਤੇ Airtel ਦੀ ਨੀਂਦ, 160 ਦਿਨਾਂ ਤਕ ਰੋਜ਼ ਮਿਲੇਗਾ 2GB ਡਾਟਾ

Saturday, Aug 31, 2024 - 01:00 AM (IST)

BSNL ਦੇ ਇਸ ਪਲਾਨ ਨੇ ਉਡਾਈ Jio ਤੇ Airtel ਦੀ ਨੀਂਦ, 160 ਦਿਨਾਂ ਤਕ ਰੋਜ਼ ਮਿਲੇਗਾ 2GB ਡਾਟਾ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਗਾਹਕ ਹੋ ਅਤੇ ਕਿਸੇ ਰੀਚਾਰਜ ਪਲਾਨ ਦੀ ਭਾਲ 'ਚ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪਲਾਨ ਬਾਰੇ ਦੱਸਾਂਗੇ ਜੋ ਕਿ ਬਹੁਤ ਹੀ ਸ਼ਾਨਦਾਰ ਹੈ। ਜੇਕਰ ਤੁਸੀਂ ਘੱਟ ਕੀਮਤ 'ਚ ਲੰਬੀ ਮਿਆਦ ਵਾਲੇ ਕਿਸੇ ਪਲਾਨ ਦੀ ਭਾਲ 'ਚ ਹੋ ਤਾਂ ਇਹ ਤੁਹਾਡੇ ਲਈ ਹੈ। 

ਬੜੇ ਹੀ ਕੰਮ ਦਾ ਹੈ BSNL ਦਾ 997 ਰੁਪਏ ਵਾਲਾ ਪਲਾਨ

BSNL ਦੇ ਇਸ ਪਲਾਨ ਦੀ ਕੀਮਤ 997 ਰੁਪਏ ਹੈ। ਇਹ ਪਲਾਨ ਉਨ੍ਹਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਲੰਬੀ ਮਿਆਦ ਚਾਹੁੰਦੇ ਹਨ। ਇਸ ਪਲਾਨ ਦੇ ਨਾਲ 160 ਦਿਨਾਂ ਦੀ ਮਿਆਦ ਮਿਲਦੀ ਹੈ ਅਤੇ ਕੁੱਲ 320 ਜੀ.ਬੀ. ਯਾਨੀ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ ਅਤੇ ਰੋਜ਼ 100 ਮੈਸੇਜ ਕਰਨ ਦੀ ਵੀ ਸਹੂਲਤ ਮਿਲ ਰਹੀ ਹੈ। ਇਸ ਪਲਾਨ ਦੇ ਨਾਲ ਕਈ ਐਪਸ ਦੇ ਸਬਸਕ੍ਰਿਪਸ਼ਨ ਵੀ ਮਿਲਣਗੇ।

ਇਹ ਪਲਾਨ ਉਨ੍ਹਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ ਜਿਨ੍ਹਾਂ ਨੂੰ ਡਾਟਾ ਦੇ ਨਾਲ-ਨਾਲ ਲੰਬੀ ਮਿਆਦ ਅਤੇ ਅਨਲਿਮਟਿਡ ਕਾਲਿੰਗ ਚਾਹੀਦੀ ਹੈ। ਪ੍ਰਾਈਵੇਟ ਕੰਪਨੀਆਂ ਕੋਲ ਇਸ ਤਰ੍ਹਾਂ ਦੇ ਰੀਚਾਰਜ ਪਲਾਨ ਨਹੀਂ ਹਨ। 


author

Rakesh

Content Editor

Related News