BSNL ਦਾ ਸਸਤਾ ਪਲਾਨ, 395 ਦਿਨਾਂ ਦੀ ਮਿਆਦ ਨਾਲ ਮਿਲਣਗੇ ਇਹ ਫਾਇਦੇ

05/07/2022 2:00:41 PM

ਗੈਜੇਟ ਡੈਸਕ– BSNL ਦੇ ਪੋਰਟਫੋਲੀਓ ’ਚ ਕਈ ਕਿਫਾਇਤੀ ਪਲਾਨ ਹਨ। ਜੇਕਰ ਤੁਸੀਂ ਵੀ ਘੱਟ ਕੀਮਤ ’ਚ ਲੰਬੀ ਮਿਆਦ ਵਾਲਾ ਪਲਾਨ ਲੈਣਾ ਚਾਹੁੰਦੇ ਹੋ ਤਾਂ ਕੰਪਨੀ ਦੇ ਪ੍ਰੀਪੇਡ ਰੀਚਾਰਜ ਪਲਾਨ ਟ੍ਰਾਈ ਕਰ ਸਕਦੇ ਹੋ। ਕੰਪਨੀ ਬੇਹੱਦ ਘੱਟ ਕੀਮਤ ’ਤੇ ਇਕ ਸਾਲ ਦੀ ਮਿਆਦ ਵਾਲਾ ਪਲਾਨ ਆਫਰ ਕਰ ਰਹੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਹਾਲਾਂਕਿ, ਇਹ ਡਾਟਾ ਪੂਰੇ ਸਾਲ ਲਈ ਨਹੀਂ ਮਿਲੇਗਾ। ਆਓ ਜਾਣਦੇ ਹਾਂ BSNL ਰੀਚਾਰਜ ਪਲਾਨ ’ਚ ਮਿਲਣ ਵਾਲੇ ਫਾਈਦਿਆਂ ਬਾਰੇ...

ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ

BSNL 797 ਰੁਪਏ ਦਾ ਰੀਚਾਰਜ ਪਲਾਨ ਆਫਰ ਕਰਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਇਕ ਸਾਲ ਦੀ ਮਿਆਦ ਮਿਲਦੀ ਹੈ। ਯਾਨੀ ਇਕ ਵਾਰ ਰੀਚਾਰਜ ਅਤੇ ਇਕ ਸਾਲ ਲਈ ਨੋ-ਟੈਨਸ਼ਨ। ਹਾਲਾਂਕਿ, ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ ਸਿਰਫ 60 ਦਿਨਾਂ ਲਈ ਰੋਜ਼ਾਨਾ ਡਾਟਾ ਮਿਲੇਗਾ। ਯਾਨੀ ਇਸ ਪੂਰੇ ਪਲਾਨ ’ਚ ਗਾਹਕਾਂ ਨੂੰ 120 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ ਤੁਹਾਨੂੰ ਵੌਇਸ ਕਾਲਿੰਗ ਅਤੇ SMS ਦਾ ਫਾਇਦਾ ਵੀ ਮਿਲੇਗਾ। ਇੰਨਾ ਹੀ ਨਹੀਂ ਕੰਪਨੀ ਦੇ ਇਸ ਪਲਾਨ ’ਚ ਗਾਹਕਾਂ ਨੂੰ 30 ਦਿਨਾਂ ਦੀ ਐਡੀਸ਼ਨਲ ਮਿਆਦ ਵੀ ਮਿਲਦੀ ਹੈ। ਇਸ ਪੂਰੇ ਪਲਾਨ ’ਚ ਗਾਹਕਾਂ ਨੂੰ 395 ਦਿਨਾਂ ਦੀ ਮਿਆਦ ਮਿਲੇਗੀ। ਨਾਲ ਹੀ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ 60 ਦਿਨਾਂ ਲਈ ਮਿਲਦਾ ਹੈ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਰੋਜ਼ 100 SMS ਪਹਿਲੇ 60 ਦਿਨਾਂ ਲਈ ਮਿਲਣਗੇ। ਇਸਤੋਂ ਬਾਅਦ ਵੌਇਸ, ਡਾਟਾ ਅਤੇ ਐੱਸ.ਐੱਮ.ਐੱਸ. ਦੀ ਸੇਵਾ ਲਈ ਗਾਹਕਾਂ ਨੂੰ ਅਲੱਗ ਤੋਂ ਰੀਚਾਰਜ ਕਰਵਾਉਣਾ ਪਵੇਗਾ।

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ ਨਵਾਂ ਪਲਾਨ, ਮੁਫ਼ਤ ਮਿਲੇਗਾ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ


Rakesh

Content Editor

Related News