BSNL ਨੇ ਕ੍ਰਿਸਮਸ ਮੌਕੇ ਪੇਸ਼ ਕੀਤਾ ਖ਼ਾਸ ਆਫਰ, ਰੋਜ਼ਾਨਾ ਮਿਲੇਗਾ 3GB ਡਾਟਾ

Friday, Dec 25, 2020 - 12:46 PM (IST)

BSNL ਨੇ ਕ੍ਰਿਸਮਸ ਮੌਕੇ ਪੇਸ਼ ਕੀਤਾ ਖ਼ਾਸ ਆਫਰ, ਰੋਜ਼ਾਨਾ ਮਿਲੇਗਾ 3GB ਡਾਟਾ

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਸ ਕ੍ਰਿਸਮਸ ਮੌਕੇ ਆਪਣੇ ਗਾਹਕਾਂ ਲਈ ਬੇਹੱਦ ਖ਼ਾਸ ਆਫਰ ਦਾ ਐਲਾਨ ਕੀਤਾ ਹੈ ਜਿਸ ਤਹਿਤ ਤੁਹਾਨੂੰ ਰੋਜ਼ਾਨਾ 3 ਜੀ.ਬੀ. ਡਾਟਾ ਮਿਲੇਗਾ। ਕੰਪਨੀ ਨੇ ਕ੍ਰਿਸਮਸ ਆਫਰ ਤਹਿਤ 998 ਰੁਪਏ ਅਤੇ 199 ਰੁਪਏ ਵਾਲੇ ਦੋ ਪਲਾਨ ਲਾਂਚ ਕੀਤੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ 998 ਰੁਪਏ ਵਾਲੇ ਪਲਾਨ ਬਾਰੇ। ਇਸ ਪਲਾਨ ’ਚ ਗਾਹਕਾਂ ਨੂੰ 240 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਮਿਲੇਗਾ। ਇਸ ਆਫਰ ਨੂੰ ਕੰਪਨੀ ਸੀਮਤ ਸਮੇਂ ਲਈ ਲੈ ਕੇ ਆਈ ਹੈ। 

ਬੀ.ਐੱਸ.ਐੱਨ.ਐੱਲ. ਨੇ ਇਸ ਤੋਂ ਇਲਾਵਾ 199 ਰੁਪਏ ਵਾਲਾ ਸਸਤਾ ਪਲਾਨ ਵੀ ਪੇਸ਼ ਕੀਤਾ ਹੈ ਜਿਸ ਵਿਚ 30 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 2 ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ। ਲੋਕਲ ਕਾਲਿੰਗ ਲਈ ਇਸ ਵਿਚ 250 ਮਿੰਟ ਅਤੇ 100 ਮੁਫ਼ਤ ਐੱਸ.ਐੱਮ.ਐੱਸ. ਵੀ ਦਿੱਤੇ ਜਾ ਰਹੇ ਹਨ। 


author

Rakesh

Content Editor

Related News