BSNL ਨੇ ਕਰ'ਤਾ ਵੱਡਾ ਧਮਾਕਾ! FREE ਮਿਲੇਗਾ 500+ ਲਾਈਵ ਚੈਨਲ ਤੇ OTT ਦਾ ਮਜ਼ਾ

Thursday, Nov 14, 2024 - 05:39 PM (IST)

ਗੈਜੇਟ ਡੈਸਕ- ਇਨ੍ਹੀ ਦਿਨੀਂ ਅਜਿਹਾ ਲੱਗ ਰਿਹਾ ਹੈ ਕਿ BSNL ਨੇ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਸਰਕਾਰੀ ਟੈਲੀਕਾਮ ਕੰਪਨੀ ਇਕ ਤੋਂ ਬਾਅਦ ਇਕ ਨਵੀਂ ਸਰਵਿਸ ਸ਼ੁਰੂ ਕਰ ਰਹੀ ਹੈ। ਇਸ ਵਿਚਕਾਰ ਹੁਣ BSNL ਨੇ ਐਂਟਰਟੇਨਮੈਂਟ ਨੂੰ ਇਕ ਨਵੀਂ ਦਿਸ਼ਾ ਦਿੰਦੇ ਹੋਏ IFTV ਯਾਨੀ ਇੰਟ੍ਰਾਨੈੱਟ ਫਾਈਬਰ ਟੀਵੀ ਦੇ ਨਾਲ ਮਿਲ ਕੇ ਇਕ ਖਾਸ ਸਰਵਿਸ ਪੇਸ਼ ਕੀਤੀ ਹੈ। ਭਾਰਤ ਦੀ ਪਹਿਲੀ ਫਾਈਬਰ-ਬੇਸਡ ਇੰਟ੍ਰਾਟੈੱਨ ਟੀਵੀ ਸਰਵਿਸ ਹੁਣ BSNL ਦੇ FTTH ਯਾਨੀ ਫਾਈਬਰ ਟੂ ਦਿ ਹੋਮ ਨੈੱਟਵਰਕ 'ਤੇ ਉਪਲੱਬਧ ਹੈ, ਜੋ ਕਰੋੜਾਂ ਯੂਜ਼ਰਜ਼ ਨੂੰ ਕ੍ਰਿਸਟਲ-ਕਲੀਅਰ ਸਟ੍ਰੀਮਿੰਗ ਦੇ ਨਾਲ ਬਿਹਤਰੀਨ ਐਂਟਰਟੇਨਮੈਂਟ ਦਾ ਅਨੁਭਵ ਆਫਰ ਕਰ ਰਹੀ ਹੈ। 

ਇਹ ਵੀ ਪੜ੍ਹੋ- BSNL ਦੇ ਇਸ ਪਲਾਨ ਨੇ ਉਡਾਈ Jio, Airtel ਤੇ VI ਦੀ ਨੀਂਦ, ਰੀਚਾਰਜ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ

ਮਿਲਣਗੇ 500+ ਲਾਈਵ ਚੈਨਲਸ

BSNL ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਟਵੀਟ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਸਰਵਿਸ ਤਹਿਤ BSNL ਦੇ ਗਾਹਕ ਹੁਣ 500 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਸ ਦਾ ਮਜ਼ਾ ਲੈ ਸਕਦੇ ਹਨ, ਜਿਸ ਵਿਚ ਪ੍ਰੀਮੀਅਮ ਪੇਅ ਟੀਵੀ ਕੰਟੈਂਟ ਵੀ ਸ਼ਾਮਲ ਹੈ। IFTV ਰਾਹੀਂ ਯੂਜ਼ਰਜ਼ ਨੂੰ ਬਿਨਾਂ ਕਿਸੇ ਰੁਕਾਵਟ ਦੇ ਹਾਈ ਕੁਆਲਿਟੀ ਵਾਲਾ ਵੀਡੀਓ ਸਟਰੀਮਿੰਗ ਅਨੁਭਵ ਮਿਲੇਗਾ। ਨਾਲ ਹੀ ਕੰਪਨੀ ਨੇ ਇਸ ਪਹਿਲ ਨੂੰ ਭਾਰਤੀਆਂ ਲਈ ਇਕ ਨਵਾਂ ਕਦਮ ਦੱਸਿਆ ਹੈ। 

ਬਿਨਾਂ ਡਾਟਾ ਲਿਮਟ ਦੇ ਫੁਲ ਐਂਟਰਟੇਨਮੈਂਟ

IFTV ਸੇਵਾ ਦਾ ਇੱਕ ਫਾਇਦਾ ਇਹ ਹੈ ਕਿ ਇਸਦਾ ਇਸਤੇਮਾਲ ਕਰਨ ਲਈ ਡੇਟਾ ਲਿਮਟ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। BSNL ਨੇ ਕਿਹਾ ਹੈ ਕਿ IFTV ਦਾ ਕੰਟੈਂਟ ਉਪਭੋਗਤਾਵਾਂ ਦੀ ਡਾਟਾ ਲਿਮਟ ਵਿੱਚ ਐਡ ਨਹੀਂ ਹੋਵੇਗਾ। ਇਸਦੇ ਨਾਲ ਉਪਭੋਗਤਾ ਆਪਣੇ ਡੇਟਾ ਪੈਕ ਦੀ ਲਿਮਟ ਦੀ ਪਰਵਾਹ ਕੀਤੇ ਬਿਨਾਂ, ਬਿਨਾਂ ਕਿਸੇ ਰੁਕਾਵਟ ਦੇ ਲਾਈਵ ਟੀਵੀ ਅਤੇ ਪ੍ਰੀਮੀਅਮ ਕੰਟੈਂਟ ਦਾ ਪੂਰੀ ਤਰ੍ਹਾਂ ਆਨੰਦ ਲੈ ਸਕਣਗੇ।

ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ

ਇਹ ਵੀ ਪੜ੍ਹੋ- ਆ ਰਿਹੈ ਨਵਾਂ Bluetooth 6.0, ਬਦਲ ਜਾਵੇਗਾ ਸਮਾਰਟਫੋਨ ਇਸਤੇਮਾਲ ਕਰਨ ਦਾ ਅੰਦਾਜ਼

ਸਾਰੇ BSNL FTTH ਗਾਹਕਾਂ ਲਈ ਫ੍ਰੀ

BSNL ਨੇ ਇਹ ਐਲਾਨ ਕੀਤਾ ਹੈ ਕਿ ਇਹ ਸਰਵਿਸ ਸਾਰੇ BSNL FTTH ਗਾਹਕਾਂ ਲਈ ਬਿਨਾਂ ਕਿਸੇ ਵਾਧੂ ਭੁਗਤਾਨ ਦੇ ਉਪਲੱਬਧ ਹੋਵੇਗੀ। ਗਾਹਕਾਂ ਨੂੰ ਇਸ ਸਰਵਿਸ ਦਾ ਲਾਭ ਲੈਣ ਲਈ ਕਿਸੇ ਅਲੱਗ ਸਬਸਕ੍ਰਿਪਸ਼ਨ ਦੀ ਲੋੜ ਨਹੀਂ ਹੋਵੇਗੀ, ਜਿਸ ਨਾਲ ਇਹ ਸਾਰਿਆਂ ਲਈ ਹੋਰ ਜ਼ਿਆਦਾ ਕਿਫਾਇਤੀ ਆਪਸ਼ਨ ਬਣ ਜਾਵੇਗਾ। 

ਇਹ ਵੀ ਪੜ੍ਹੋ- ਹਫਤੇ 'ਚ ਇਕ ਵਾਰ ਜ਼ਰੂਰ ਬੰਦ ਕਰੋ ਆਪਣਾ ਫੋਨ, ਹੋਣਗੇ ਗਜਬ ਦੇ ਫਾਇਦੇ


Rakesh

Content Editor

Related News