BSNL ਦਾ ਧਮਾਕਾ, ਇਸ 4G ਪਲਾਨ ''ਚ ਮਿਲਦਾ ਹੈ 600GB ਹਾਈ ਸਪੀਡ ਡਾਟਾ

Saturday, Aug 31, 2024 - 10:55 PM (IST)

BSNL ਦਾ ਧਮਾਕਾ, ਇਸ 4G ਪਲਾਨ ''ਚ ਮਿਲਦਾ ਹੈ 600GB ਹਾਈ ਸਪੀਡ ਡਾਟਾ

ਗੈਜੇਟ ਡੈਸਕ- ਨਿੱਜੀ ਟੈਲੀਕਾਮ ਕੰਪਨੀਆਂ ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ BSNL ਦੀ ਯਾਦ ਆ ਰਹੀ ਹੈ। BSNL ਇਕ ਅਜਿਹੀ ਕੰਪਨੀ ਹੈ ਜਿਸ ਦੇ ਪਲਾਨ ਅੱਜ ਵੀ ਸਸਤੇ ਹਨ ਅਤੇ ਸਿਮ ਕਾਰਡ 'ਤੇ ਇਨਕਮਿੰਗ ਲਈ ਹਰ ਮਹੀਨੇ ਰੀਚਾਰਜ ਦੀ ਲੋੜ ਨਹੀਂ ਪੈਂਦੀ। ਜੇਕਰ ਤੁਸੀਂ BSNL ਦੇ ਗਾਹਕ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਰੀਚਾਰਜ 'ਚ ਅਸੀਂ ਤੁਹਾਨੂੰ BSNL ਦੇ ਇਕ ਅਜਿਹੇ ਪਲਾਨ ਬਾਰੇ ਦੱਸਾਂਗੇ ਜਿਸ ਵਿਚ 600 ਜੀ.ਬੀ ਡਾਟਾ ਮਿਲਦਾ ਹੈ। 

BSNL ਦਾ ਇਕ ਸਾਲ ਵਾਲਾ ਪਲਾਨ

BSNL ਦੇ ਇਸ ਪਲਾਨ ਦੀ ਕੀਮਤ 1,999 ਰੁਪਏ ਹੈ ਅਤੇ ਇਹ ਇਕ 4ਜੀ ਪਲਾਨ ਹੈ। BSNL ਦੇ ਇਸ ਪਲਾਨ 'ਚ ਕੁੱਲ 600 ਜੀ.ਬੀ. ਡਾਟਾ ਮਿਲਦਾ ਹੈ ਯਾਨੀ ਹਰ ਮਹੀਨੇ 50 ਜੀ.ਬੀ. ਡਾਟਾ ਮਿਲਦਾ ਹੈ। 

BSNL ਦੇ ਇਸ ਪਲਾਨ 'ਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। BSNL ਦੇ ਇਸ ਪਲਾਨ ਬਾਰੇ BSNL ਰਾਜਸਥਾਨ ਨੇ ਐਕਸ 'ਤੇ ਜਾਣਕਾਰੀ ਦਿੱਤੀ ਹੈ। 


author

Rakesh

Content Editor

Related News