BSNL ਦੇ ਇਸ ਪਲਾਨ ਨੇ ਉਡਾਈ Jio, Airtel ਤੇ VI ਦੀ ਨੀਂਦ, ਰੀਚਾਰਜ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ

Wednesday, Nov 13, 2024 - 12:03 AM (IST)

ਗੈਜੇਟ ਡੈਸਕ- BSNL ਦੇ ਗਾਹਕਾਂ ਦੀ ਗਿਣਤੀ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। BSNL ਵੀ ਆਪਣੀਆਂ ਸੇਵਾਵਾਂ ਅਤੇ ਨੈੱਟਵਰਕ 'ਚ ਲਗਾਤਾਰ ਸੁਧਾਰ ਕਰ ਰਹੀ ਹੈ। ਇਸ ਲਈ ਕੰਪਨੀ ਨੇ ਪਿਛਲੇ ਕੁਝ ਮਹੀਨਿਆਂ 'ਚ 50,000 ਨਵੇਂ 4ਜੀ ਮੋਬਾਇਲ ਟਾਵਰ ਇੰਸਟਾਲ ਕੀਤੇ ਹਨ ਅਤੇ ਹੁਣ ਕੰਪਨੀ 5ਜੀ ਲਈ ਤਿਆਰੀ ਕਰ ਰਹੀ ਹੈ। 

ਹਾਲ ਹੀ 'ਚ ਜਦੋਂ ਨਿੱਜੀ ਕੰਪਨੀਆਂ ਨੇ ਆਪਣੇ ਪਲਾਨ ਮਹਿੰਗੇ ਕੀਤੇ ਹਨ, ਉਸ ਤੋਂ ਬਾਅਦ ਹੀ BSNL ਦੀ ਮੰਗ ਵੱਧ ਗਈ ਹੈ। ਹਰ ਮਹੀਨੇ ਲੱਖਾਂ ਲੋਕ BSNL 'ਚ ਆਪਣੇ ਨੰਬਰ ਪੋਰਟ ਕਰ ਰਹੇ ਹਨ। ਜੁਲਾਈ-ਅਗਸਤ ਮਹੀਨੇ 'ਚ BSNL ਨੇ ਕਰੀਬ 50 ਲੱਖ ਤੋਂ ਵੱਧ ਗਾਹਕ ਜੋੜੇ ਹਨ। 

ਇਹ ਵੀ ਪੜ੍ਹੋ- BSNL ਦੇ ਮਾਸਟਰ ਪਲਾਨ ਨੇ ਵਧਾਈ Airtel-Jio ਦੀ ਟੈਨਸ਼ਨ

BSNL ਦਾ 130 ਦਿਨਾਂ ਵਾਲਾ ਪਲਾਨ

BSNL ਕੋਲ ਇਕ ਸਸਤਾ ਪਲਾਨ ਹੈ ਜਿਸ ਦੇ ਨਾਲ 130 ਦਿਨਾਂ ਦੀ ਲੰਬੀ ਮਿਆਦ ਮਿਲਦੀ ਹੈ। BSNL ਦੇ ਇਸ ਪਲਾਨ ਦੀ ਕੀਮਤ 699 ਰੁਪਏ ਹੈ ਅਤੇ ਇਸ ਦੇ ਨਾਲ 130 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ ਦੇ ਨਾਲ ਰੋਮਿੰਗ ਵੀ ਫ੍ਰੀ ਹੈ। 

BSNL ਦੇ ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ ਅਤੇ ਰੋਜ਼ਾਨਾ 0.5 ਜੀ.ਬੀ. ਡਾਟਾ ਦੇ ਨਾਲ ਰੋਜ਼ 100 SMS ਮਿਲਦੇ ਹਨ। ਇਸ ਤੋਂ ਇਲਾਵਾ PRBT ਟੋਨ ਵੀ ਮਿਲਦਾ ਹੈ। 

ਇਹ ਵੀ ਪੜ੍ਹੋ- 3 ਮਹੀਨਿਆਂ ਤਕ ਫ੍ਰੀ ਇੰਟਰਨੈੱਟ ਦੇ ਰਹੀ ਇਹ ਕੰਪਨੀ, BSNL, Airtel, ਤੇ Jio ਦੀ ਵਧੀ ਟੈਨਸ਼ਨ


Rakesh

Content Editor

Related News