ਇਨ੍ਹਾਂ ਹੈਡਫੋਨਸ ਨਾਲ ਕੰਨਾਂ ''ਚ ਸੁਣਾਈ ਦੇਵੇਗਾ ਵਧੀਆ ਸਾਊਂਡ

Tuesday, Sep 15, 2015 - 01:46 PM (IST)

ਇਨ੍ਹਾਂ ਹੈਡਫੋਨਸ ਨਾਲ ਕੰਨਾਂ ''ਚ ਸੁਣਾਈ ਦੇਵੇਗਾ ਵਧੀਆ ਸਾਊਂਡ

ਜਲੰਧਰ- ਅਮਰੀਕੀ ਆਡਿਓ ਪ੍ਰੋਡਕਟ ਮੇਕਰ Bose ਨੇ ਆਪਣੇ ਨਵੇਂ ਪ੍ਰੋਡਕਟ (ਹੈਡਫੋਨਸ) ਨੂੰ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਮ Soundtrue Ultra ਹੈ। ਇਨ-ਇਅਰ ਹੈਡਫੋਨਸ Soundtrue Ultra Bose ਦਾ ਪਹਿਲਾ ਇਸ ਤਰ੍ਹਾਂ ਪ੍ਰੋਡਕਟ ਹੈ ਜਿਸ ''ਚ ਸ਼ੋਰ ਨੂੰ ਵੱਖ ਕਰਨ ਵਾਲੇ ਫੀਚਰ ਹਨ। ਚਾਰਕੋਲ ਐਂਡ ਫਰਸਟ 2 ਰੰਗਾਂ ''ਚ ਉਪਲੱਬਧ ਇਨ੍ਹਾਂ ਹੈਡਫੋਨਸ ਦੀ ਕੀਮਤ 11138 ਰੁਪਏ ਹੈ।

ਕੰਪਨੀ ਨੇ ਇਨ੍ਹਾਂ ਹੈਡਫੋਨਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਹ ਤੁਹਾਡੇ ਕੰਨਾਂ ''ਚ ਠੀਕ ਤੋਂ ਫਿੱਟ ਹੋ ਜਾਣਗੇ ਤੇ ਇਕ ਵਧੀਆ ਆਵਾਜ਼ ਨੂੰ ਤੁਹਾਡੇ ਕੰਨਾਂ ਤਕ ਪਹੁੰਚਾਣਗੇ। ਐਪਲ ਦੇ ਕੁਝ ਡਿਵਾਈਸ ਤੇ ਜ਼ਿਆਦਾਤਰ ਐਂਡਰਾਇਡ ਡਿਵਾਈਸਿਜ਼ ਦੇ ਨਾਲ ਇਨ ਲਾਈਨ ਰਿਮੋਰਟ ਤੇ ਮਾਈਕਰੋਫੋਨ ਦੇ ਕੰਮ ਕਰਨ ਦੀ ਸਹੂਲਤ ਮਿਲਦੀ ਹੈ। ਇਸ ਦੇ ਇਲਾਵਾ Bose ਨੇ Soundtrue ਅਰਾਊਂਡ ਇਅਰ ਹੈਡਫੋਨਸ 2 ਤੇ Soundsport ਇਨ ਇਅਰ ਹੈਡਫੋਨਸ ਦਾ ਵੀ ਐਲਾਨ ਕੀਤਾ ਹੈ। 

Soundtrue ਦੀ ਕੀਮਤ 14513 ਰੁਪਏ ਤੇ Soundsport ਇਨ ਇਅਰ ਹੈਡਫੋਨਸ 7 ਤੋਂ 10 ਹਜ਼ਾਰ ਰੁਪਏ ਦੀ ਕੀਮਤ ''ਤੇ ਉਪਲੱਬਧ ਹੋਣਗੇ ਤੇ ਇਹ ਸਾਰੇ ਹੈਡਫੋਨਸ Bose ਦੇ ਰਿਟੇਲ ਸਟੋਰ ''ਤੇ ਉਪਲੱਬਧ ਹੋਣਗੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News