BMW ਨੇ ਭਾਰਤ ''ਚ ਲਾਂਚ ਕੀਤੀ 620d M Sport Signature, ਜਾਣੋ ਕੀਮਤ ਤੇ ਖੂਬੀਆਂ

Wednesday, Mar 20, 2024 - 02:40 PM (IST)

BMW ਨੇ ਭਾਰਤ ''ਚ ਲਾਂਚ ਕੀਤੀ 620d M Sport Signature, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- ਬੀ.ਐੱਮ.ਡਬਲਯੂ. ਇੰਡੀਆ ਨੇ 6 ਸੀਰੀਜ਼ ਗ੍ਰੈਨ ਟੂਰਿਜ਼ਮੋ ਰੇਂਜ ਨੂੰ ਲਾਂਚ ਕਰ ਦਿੱਤਾ ਹੈ। ਇਸਦ ਕੀਮਤ 78.90 ਲੱਖ ਰੁਪਏ ਰੱਖੀ ਗਈ ਹੈ। ਇਹ ਰੈਗੂਲਰ 6 ਸੀਰੀਜ਼ ਜੀਟੀ ਐੱਮ ਸਪੋਰਟ ਤੋਂ 3.4 ਲੱਖ ਰੁਪਏ ਮਹਿੰਗੀ ਹੈ। 

ਐਕਸਟੀਰੀਅਰ ਅਤੇ ਇੰਟੀਰੀਅਰ

ਵੱਡੇ ਬਦਲਾਵਾਂ 'ਚ ਸਾਫਟ-ਕਲੋਜ਼ ਦਰਵਾਜ਼ੇ, ਫੁਲ-ਇਲੈਕਟ੍ਰਿਕ ਐਡਜਸਟਮੈਂਟ ਦੇ ਨਾਲ ਫਰੰਟ 'ਕੰਫਰਟ ਸੀਟਾਂ', ਮੈਮਰੀ ਫੰਕਸ਼ਨ ਅਤੇ ਲੰਬਰ ਸਪੋਰਟ, ਰੀਅਰ ਸੀਟਾਂ ਲਈ ਸਪੈਸ਼ਲ ਬੈਕਰੈਸਟ ਕੁਸ਼ਨ ਦਿੱਤੇ ਹਨ। 

ਫੀਚਰਜ਼

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸੂਚੀ ਵਿਚ ਰਿਮੋਟ ਕੰਟਰੋਲ ਪਾਰਕਿੰਗ, ਕੀਅਲੈੱਸ ਐਂਟਰੀ, ਆਟੋਮੈਟਿਕ ਕਾਲਿੰਗ, ਪਾਵਰਡ ਟੇਲਗੇਟ ਅਤੇ ਰੀਅਰ ਸੀਟ ਐਂਟਰਟੇਨਮੈਂਟ ਪ੍ਰੋਫੈਸ਼ਨਲ ਦੇ ਨਾਲ ਬੀ.ਐੱਮ.ਡਬਲਯੂ. ਡਿਸਪਲੇਅ ਕੀਅ, 10.25-ਇੰਚ ਸਕਰੀਨ ਸ਼ਾਮਲ ਹਨ। ਹੋਰ ਸਹੂਲਤਾਂ 'ਚ 4-ਜ਼ੋਨ ਕਲਾਈਮੇਟ ਕੰਟਰੋਲ, ਹਰਮਨ ਕਾਰਡਨ 16-ਸਪੀਕਰ ਸਾਊਂਡ ਸਿਸਟਮ, ਡਿਊਲਸ ਪੈਨੋਰਮਿਕ ਸਨਰੂਫ, ਐਂਬਅੰਟ ਲਾਈਟਿੰਗ ਸਿਸਟਮ ਦਿੱਤਾ ਗਿਆ ਹੈ। 

ਸੇਫਟੀ ਫੀਚਰਜ਼ 

ਸੇਫਟੀ ਦੇ ਲਿਹਾਜ ਨਾਲ 6 ਸੀਰੀਜ਼ ਜੀਟੀ ਐੱਮ ਸਪੋਰਟ ਸਿਗਨੇਚਰ 'ਚ 6 ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਡਾਇਨਾਮਿਕ ਸਟੇਬਿਲਿਟੀ ਕੰਟਰੋਲ, ਡਾਇਨਾਮਿਕ ਟ੍ਰੈਕਸ਼ਨ ਕੰਟਰੋਲ, ਇਲੈਕਟ੍ਰੋਨਿਕ ਡਿਫਰੈਂਸ਼ੀਅਲ ਲੌਕ ਕੰਟਰੋਲ, ਕਾਰਨਿੰਗ ਬ੍ਰੇਕ, ਆਈ.ਐੱਸ.ਓਫਿਕਸ ਚਾਈਲਡ ਸੀਟ ਐਂਕਰ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। 

ਪਾਵਰਟ੍ਰੇਨ

620ਡੀ ਐੱਮ ਸਪੋਰਟ ਸਿਗਨੇਚਰ 'ਚ 6 ਸੀਰੀਜ਼ ਜੀਟੀ ਵੇਰੀਐਂਟ ਦੇ ਸਮਾਨ 2.0 ਲੀਟਰ, 4-ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 190hp ਅਤੇ 400Nm ਪਾਵਰ ਪੈਦਾ ਕਰਦਾ ਹੈ ਅਤੇ ਇਸਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ 6 ਸੀਰੀਜ਼ ਜੀਟੀ 7.9 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। 


author

Rakesh

Content Editor

Related News