FBI ਅਤੇ iPhone ਮੁੱਦੇ ''ਚ ਬਿਲ ਗੇਟਸ ਦਾ ਬਿਆਨ ਆਪਣੇ ਕੰਪੀਟੀਟਰ ਦੇ ਖਿਲਾਫ
Tuesday, Feb 23, 2016 - 02:53 PM (IST)

ਜਲੰਧਰ- ਦਸੰਬਰ ''ਚ ਇਕ ਪਾਕਿਸਤਾਨੀ ਮੂਲ ਦੇ ਅੱਤਵਾਦੀ ਵੱਲੋਂ ਕੈਲੀਫੋਰਨੀਆ ''ਚ ਗੋਲੀਬਾਰੀ ਕਰਨ ਦੇ ਮੁੱਦੇ ਨੂੰ ਲੈ ਕੇ ਐਫ.ਬੀ.ਆਈ.(ਫੈਡ੍ਰਲ ਬਿਊਰੋ ਆਫ ਇੰਨਵੈੱਸਟੀਗੇਸ਼ਨ) ਦੁਆਰਾ ਐਪਲ ਨੂੰ ਉਸ ਅੱਤਵਾਦੀ ਦੇ ਆਈਫੋਨ ਨੂੰ ਅਨਲਾਕ ਕਰਨ ਲਈ ਕਿਹਾ ਗਿਆ ਹੈ। ਹਾਲਾਕਿ ਐਪਲ ਦੇ ਸੀ.ਈ.ਓ. ਨੇ ਇਸ ਤਰ੍ਹਾਂ ਦੀ ਮੰਗ ਨੂੰ ਯੂਜ਼ਰਜ਼ ਦੀ ਸੁਰੱਖਿਆ ਦੇ ਖਿਲਾਫ ਦੱਸਦੇ ਹੋਏ ਹੁਣ ਤੱਕ ਇਸ ਲਈ ਹਾਮੀ ਨਹੀਂ ਭਰੀ। ਅਮਰੀਕਾ ਦੀ ਇਕ ਅਦਾਲਤ ਵੱਲੋਂ ਐਪਲ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਅੱਤਵਾਦੀ ਦੇ ਆਈਫੋਨ ਨੂੰ ਅਨਲਾਕ ਕਰਨ ''ਚ ਐਫ.ਬੀ.ਆਈ. ਦੀ ਮਦਦ ਕਰੇ ਪਰ ਕੰਪਨੀ ਨੇ ਇਸ ਦਾ ਵਿਰੋਧ ਕਰਦੇ ਹੋਏ ਇਨਕਾਰ ਕਰ ਦਿੱਤਾ ਸੀ।
ਹੁਣ ਤੱਕ ਗੂਗਲ, ਫੇਸਬੁੱਕ ਅਤੇ ਟਵਿਟਰ ਵਰਗੀਆਂ ਸੋਸ਼ਲ ਸਾਈਟਸ ਵੀ ਐਪਲ ਦੇ ਇਸ ਫੈਸਲੇ ਦਾ ਸਮਰਥਨ ਕਰ ਰਹੀਆਂ ਹਨ ਪਰ ਇਸ ਦੇ ਉਲਟ ਮਾਈਕ੍ਰੋਸਾਫਟ ਦੇ ਕੁ- ਫਾਊਂਡਰ ਬਿਲ ਗੇਟਸ ਨੇ ਐਫ.ਬੀ.ਆਈ. ਦੀ ਆਈਫੋਨ ਨੂੰ ਅਨਲਾਕ ਕਰਨ ਦੀ ਮੰਗ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਐਪਲ ਨੂੰ ਇਸ ਮੁੱਦੇ ''ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਅਹਿਮ ਮੁੱਦਾ ਹੈ ਇਸ ਦੇ ਨਾਲ ਹੀ ਐਫ.ਬੀ.ਆਈ. ਦੇ ਡਾਇਰੈਕਟਰ ਜੇਮਸ ਵੱਲੋਂ ਵੀ ਆਈਫੋਨ ਨੂੰ ਅਨਲਾਕ ਕਰਨ ''ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬਿਲ ਗੇਟਸ ਅਨੁਸਾਰ ਆਈਫੋਨ ਨੂੰ ਅਨਲਾਕ ਕਰਨ ਦੇ ਨਿਯਮ ਜ਼ਰੂਰੀ ਸਨ ਤਾਂ ਜੋ ਲੋੜ ਪੈਣ ਤੇ ਇਸ ਨੂੰ ਕਿਸੇ ਦੀ ਜਾਣਕਾਰੀ ਲੈਣ ਲਈ ਵਰਤਿਆ ਜਾ ਸਕੇ, ਜਦੋਂ ਕਿ ਮਾਈਕ੍ਰੋਸਾਫਟ ਦੇ ਸੀ.ਈ.ਓ. ਸਤਯਾ ਨਡੇਲਾ ਨੇ ਇਸ ਬਾਰੇ ''ਚ ਹੁਣ ਤੱਕ ਕੁਝ ਨਹੀਂ ਕਿਹਾ।