ਨਹੀਂ ਰਹੇ ਮਸ਼ਹੂਰ ਟੈੱਕ ਐਡਵਾਈਜਰਜ਼ bill campbell
Thursday, Apr 21, 2016 - 02:29 PM (IST)

ਜਲੰਧਰ—'' ਦ ਕੋਚ'' ਦੇ ਨਾਮ ਨਾਲ ਮਸ਼ਹੂਰ ਸਿਲੀਕਾਨ ਵੈਲੀ ਦੇ ਸੀਨੀਅਰ ਐਡਵਾਈਜ਼ਰ ਬਿੱਲ ਕੈਪਬੈਲ ਦਾ ਸੋਮਵਾਰ ਨੂੰ 75ਸਾਲ ਦੀ ਉਮਰ ''ਚ ਦੇਹਾਂਤ ਹੋ ਗਿਆ | ਬਿੱਲ ਕੈਪਬੈਲ ਨੇ ਐਪਲ ਦੇ ਕੋ ਫਾਊਾਡਰ ਸਟੀਵ ਜਾਬਸ ਅਤੇ ਗੂਗਲ ਦੇ ਕੋ ਫਾਊਾਡਰ ਲੈਰੀ ਪੇਜ ਜਿਹੇ ਮਸ਼ਹੂਰ ਟੈੱਕ ਦਿੱਗਜ਼ਾ ਦਾ ਮਾਰਗਦਰਸ਼ਨ ਕੀਤਾ ਸੀ |1980 ''ਚ ਕੋਲੰਬੀਆਂ ਯੂਨੀਵਰਸਿਟੀ ''ਚ ਫੱਟਬਾਲ ਦੇ ਕੋਚ ਸੀ ਇਸ ਲਈ ਵੀ ਦੁਨਿਆ ਉਨ੍ਹਾਂ ਨੂੰ ''ਦ ਕੋਚ'' ਦੇ ਨਾਂ ਨਾਲ ਜਾਣਦੀ ਹੈ |
ਬਿੱਲ ਕੈਪਬੈਲ ਦੇ ਪਰਿਵਾਰ ਨੇ ਇਕ ਬਿਆਨ ''ਚ ਕਿਹਾ ਕਿ ਨੀਂਦ ''ਚ ਹੀ ਬਿਨਾਂ ਕਿਸੇ ਤਕਲੀਫ ਦੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈਸ਼ ਸਾਰੇ ਹਮਦਰਦੀਆਂ ਅਤੇ ਸਹਿਯੋਗ ਦੇ ਲਈ ਉਨ੍ਹਾਂ ਦਾ ਪਰਿਵਾਰ ਸ਼ੁਕਰਗੁਜ਼ਾਰ ਹੈ, ਪਰ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਪ੍ਰਾਈਵੇਸੀ ਦੀ ਮੰਗ ਕੀਤੀ ਹੈ |
ਟੈੱਕ ਦਿੱਗਜ਼ਾ ਨੇ ਉਨ੍ਹਾਂ ਦੇ ਦੇਹਾਂਤ ਨੂੰ ਲੈ ਕੇ ਜਤਾਇਆ ਦੁੱਖ:
ਬਿੱਲ ਕੈਪਬੈਲ ਨੇ ਦੇਹਾਂਤ ਦੀ ਖਬਰ ਮਿਲਦੇ ਹੀ ਦੁਨਿਆ ਭਰ ਦੀ ਵੱਡੀ ਕੰਪਨੀਆਂ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਤੇ ਦੁੱਖ ਜਾਹਿਰ ਕਰਦੇ ਹੋੋਏ ੳਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜਤਾਈ ਹੈ ਜਿਨ੍ਹਾਂ ਚੋਂ ਐਪਲ ਦੇ ਸੀ. ਈ. ਓ ਟਿਮ ਕੁੱਕ ਅਤੇ ਗੂਗਲ ਹੈੱਡ ਸੁੰਦਰ ਪਿਚਈ ਸ਼ਾਮਿਲ ਹੈ | ਕੁੱਕ ਨੇ ਆਪਣੇ ਇਸ ਟਵਿੱਟ ''ਚ ਲਿਖਿਆ ਬਿੱਲ ਕੈਪਬੈਲ ਨ ਅਜਿਹੇ ਸਮੇਂ ਐਪਲ ਤੇ ਵਿਸ਼ਵਾਸ ਦਿਖਾਇਆ ਸੀ ਜਦ ਕਿਸੀ ਹੋਰ ਨੂੰ ਉਨ੍ਹਾਂ ਤੇ ਭਰੋਸਾ ਨਹੀਂ ਸੀ | ਅਸੀਂ ਉਨ੍ਹਾਂ ਦੀ ਸੋਚ, ਦੋਸਤੀ ਅਤੇ ਹੱਸਮੁੱਖ ਭਾਵਨਾ ਨੂੰ ਲੈ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਾਂਗੇਂ |
ਗੂਗਲ ਸੀ. ਈ ਓ ਪਿਚਈ ਨੇ ਆਪਣੇ ਟਵਿੱਟ ''ਚ ਲਿੱਖਿਆ ਹੈ ਕਿ ਉਨ੍ਹਾਂ ਨੇ ਕਈ ਸਾਰੇ ਲੋਕਾਂ ਦੇ ਨਾਲ ਮੈਨੂੰ ਵੀ ਗਹਿਰੇ ਤੌਰ ਤੇ ਪ੍ਰਭਾਵਿਤ ਕੀਤਾ ਹੈ ਕੋਚ ਬਿੱਲ ਦੀ ਆਤਮਾ ਨੂੰ ਸ਼ਾਂਤੀ ਮਿਲੇ |ਕੈਪਬੈਲ ਨੇ ਇੰਟੀਯੂਟ ਵਰਗੀਆਂ ਕੰਪਨੀਆ ਦਾ ਸੰਚਾਲਨ ਕਰਨ ਦੇ ਨਾਲ ਐਪਲ ਕਲੈਰਿਸ ਅਤੇ ਗੋ ''ਚ ਪ੍ਰਮੁੱਖ ਪੋਸਟਾਂ ਤੇ ਵੀ ਕੰਮ ਕੀਤਾ |