Big Shopping Days: 4,999 ਰੁਪਏ ''ਚ ਮਿਲ ਰਿਹੈ ਇਹ ਸ਼ਾਨਦਾਰ ਟੈਬਲੇਟ
Sunday, Dec 18, 2016 - 05:48 PM (IST)

ਜਲੰਧਰ- ਜੇਕਰ ਤੁਸੀਂ ਘੱਟ ਕੀਮਤ ''ਚ ਬਿਹਤਰੀਨ ਫੀਚਰਜ਼ ਅਤੇ ਵਧੀਆ ਪਰਫਾਰਮੈਂਸ ਵਾਲਾ ਟੈਬਲੇਟ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਸ਼ਾਨਦਾਰ ਮੌਕਾ ਹੈ। ਭਾਰਤ ਦੀ ਸਭ ਤੋਂ ਲੋਕਪ੍ਰਿਅ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ ਬਿਗ ਸ਼ਾਪਿੰਗ ਡੇਜ਼ ਸੇਲ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਮਾਈਕ੍ਰੋਮੈਕਸ ਦੀ ਕੈਨਵਸ ਸੀਰੀਜ਼ ਦੇ ਪੀ681 ਟੈਬਲੇਟ ''ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। 7,499 ਰੁਪਏ ''ਚ ਲਾਂਚ ਹੋਏ ਇਸ ਟੈਬਲੇਟ ਨੂੰ ਤੁਸੀਂ ਫਲਿੱਪਕਾਰਟ ਤੋਂ 4,999 ਰਪੁਏ ''ਚ ਖਰੀਦਣ ਸਕਦੇ ਹੋ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਕੈਨਵਸ ਟੈਬ ਪੀ681 ''ਚ 8-ਇੰਚ (1920x1080 ਪਿਕਸਲ) ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਹੈ। ਇਸ ਟੈਬਲੇਟ ''ਚ 1.3 ਗੀਗਾਹਰਟਜ਼ ਮੀਡੀਆਟੈੱਕ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਟੈਬਲੇਟ ''ਚ 1ਜੀ.ਬੀ. ਰੈਮ ਹੈ। ਇੰਟਰਨਲ ਸਟੋਰੇਜ 16ਜੀ.ਬੀ. ਹੈ ਜਿਸ ਨੂੰ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਮਾਈਕ੍ਰੋਮੈਕਸ ਦੇ ਇਸ ਟੈਬਲੇਟ ''ਚ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਨਵਸ ਟੈਬ ਪੀ681 ਡੀ.ਟੀ.ਐੱਸ. ਡੁਅਲ ਬਾਕਸ ਸਪੀਕਰ ਦੇ ਨਾਲ ਆਉਂਦਾ ਹੈ। ਇਹ ਟੈਬਲੇਟ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ਟੈਬਲੇਟ ਨੂੰ ਪਾਵਰ ਦੇਣ ਲੀ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।