300 ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਪਲਾਨ, ਰੋਜ਼ਾਨਾ ਮਿਲੇਗਾ 1.5GB ਤੋਂ ਜ਼ਿਆਦਾ ਡਾਟਾ

Tuesday, Oct 20, 2020 - 11:04 AM (IST)

300 ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਪਲਾਨ, ਰੋਜ਼ਾਨਾ ਮਿਲੇਗਾ 1.5GB ਤੋਂ ਜ਼ਿਆਦਾ ਡਾਟਾ

ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਲਈ ਕਿਫਾਇਤੀ ਰੀਚਾਰਜ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਖ਼ਬਰ ਤੁਹਾਡੇ ਮਤਲਬ ਦੀ ਹੈ। ਇਥੇ ਅੱਜ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ’ਚ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਕੁਝ ਖ਼ਾਸ ਰੀਚਾਰਜ ਪਲਾਨਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ 300 ਰੁਪਏ ਤੋਂ ਘੱਟ ਹੈ। ਇਨ੍ਹਾਂ ਸਾਰੇ ਪ੍ਰੀਪੇਡ ਪਲਾਨਾਂ ’ਚ ਤੁਹਾਨੂੰ 1.5 ਜੀ.ਬੀ. ਤੋਂ ਜ਼ਿਆਦਾ ਡਾਟਾ ਅਤੇ ਕਾਲਿੰਗ ਦੀ ਸੁਵਿਧਾ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਰੀਚਾਰਜ ਪਲਾਨਾਂ ਬਾਰੇ...

ਜੀਓ ਦਾ 249 ਰੁਪਏ ਵਾਲਾ ਪ੍ਰੀਪੇਡ ਪਲਾਨ
ਰਿਲਾਇੰਸ ਜੀਓ ਦੇ ਗਾਹਕਾਂ ਨੂੰ ਇਸ ਰੀਚਾਰਜ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਨਾਲ 100 ਐੱਸ.ਐੱਮ.ਐੱਸ. ਮਿਲਣਗੇ। ਨਾਲ ਹੀ ਗਾਹਕਾਂ ਨੂੰ ਕਿਸੇ ਵੀ ਨੈੱਟਵਰਕ ’ਤੇ ਕਾਲ ਕਰਨ ਲਈ 100 ਐੱਫ.ਯੂ.ਪੀ. ਮਿੰਟ ਦਿੱਤੇ ਜਾਣਗੇ, ਹਾਲਾਂਕਿ ਗਾਹਕ ਜੀਓ ਤੋਂ ਜੀਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਕੰਪਨੀ ਗਾਹਕਾਂ ਨੂੰ ਜੀਓ ਐਪ ਦੀ ਸਬਸਕ੍ਰਿਪਸ਼ਨ ਮੁਫ਼ਤ ’ਚ ਦੇਵੇਗੀ। ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

ਏਅਰਟੈੱਲ ਦਾ 298 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਗਾਹਕਾਂ ਨੂੰ ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਨਾਲ 100 ਐੱਸ.ਐੱਮ.ਐੱਸ. ਮਿਲਣਗੇ। ਨਾਲ ਹੀ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਗਾਹਕਾਂ ਨੂੰ ਇਸ ਪਲਾਨ ’ਚ ਏਅਟੈੱਲ ਐਕਸਟਰੀਮ ਅਤੇ ਵਿੰਕ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਮੁਫ਼ਤ ਦੇਵੇਗੀ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 

ਏਅਰਟੈੱਲ ਦਾ 179 ਰੁਪਏ ਵਾਲਾ ਪਲਾਨ
ਏਅਰਟੈੱਲ ਦਾ ਇਹ ਪ੍ਰੀਪੇਡ ਪਲਾਨ ਬਹੁਤ ਖ਼ਾਸ ਹੈ ਕਿਉਂਕਿ ਗਾਹਕਾਂ ਨੂੰ ਇਸ ਵਿਚ 2 ਲੱਖ ਰੁਪਏ ਦਾ ਜੀਵਨ ਬੀਮਾ ਮਿਲੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਕੁਲ 2 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਕੰਪਨੀ ਗਾਹਕਾਂ ਨੂੰ 300 ਐੱਸ.ਐੱਮ.ਐੱਸ. ਨਾਲ ਏਅਰਟੈੱਲ ਐਕਸਟਰੀਮ ਅਤੇ ਵਿੰਕ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਦੇਵੇਗੀ। ਉਥੇ ਹੀ ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

ਵੋਡਾਫੋਨ ਅਤੇ ਆਈਡੀਆ ਦਾ 299 ਰੁਪਏ ਵਾਲਾ ਪਲਾਨ
ਵੋਡਾਫੋਨ ਅਤੇ ਆਈਡੀਆ ਦੇ ਗਾਹਕਾਂ ਨੂੰ ਇਸ ਰੀਚਾਰਜ ਪਲਾਨ ’ਚ ਰੋਜ਼ਾਨਾ 4 ਜੀ.ਬੀ. ਡਾਟਾ ਨਾਲ 100 ਐੱਸ.ਐੱਮ.ਐੱਸ. ਮਿਲਣਗੇ। ਨਾਲ ਹੀ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ ਐੱਮ.ਪੀ.ਐੱਲ. ’ਚ 125 ਰੁਪਏ ਦਾ ਬੋਨਸ ਕੈਸ਼ ਅਤੇ ਜ਼ੋਮਾਟੋ ’ਤੇ ਖਾਣਾ ਆਰਡਰ ਕਰਨ ’ਤੇ 75 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 


author

Rakesh

Content Editor

Related News