ਨਵੇਂ ਰੰਗ ’ਚ ਆ ਰਹੀ ਹੈ Bajaj Pulsar NS200

Wednesday, Feb 06, 2019 - 02:19 PM (IST)

ਨਵੇਂ ਰੰਗ ’ਚ ਆ ਰਹੀ ਹੈ Bajaj Pulsar NS200

ਗੈਜੇਟ ਡੈਸਕ– ਬਜਾਜ ਆਪਣੀ ਦਮਦਾਰ ਬਾਈਕ Pulsar NS200 ਨੂੰ ਨਵੇਂ ਰੰਗ ’ਚ ਲੈ ਕੇ ਆਈ ਹੈ। ਅਜੇ ਤਕ ਸਿਰਫ ਵਾਈਲਡ ਰੈੱਡ, ਗ੍ਰੇਫਾਈਟ ਬਲੈਕ ਅਤੇ ਮਿਰਾਜ ਵਾਈਟ ਰੰਗਾਂ ’ਚ ਉਪਲੱਬਧ Pulsar NS200 ABS ਹੁਣਇਕ ਵਾਰ ਫਿਰ ਸਿਗਨੇਚਰ ਯੈਲੋ ਰੰਗ ’ਚ ਉਪਲੱਬਧ ਹੋਵੇਗੀ। ਸਾਲ 2012 ’ਚ Pulsar NS200 ਨੂੰ ਯੈਲੋ ਰੰਗ ’ਚ ਲਾਂਚ ਕੀਤਾ ਗਿਆ ਸੀ ਪਰ ਬਾਅਦ ’ਚ ਇਸ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ, ਕੰਪਨੀ ਨੇ ਅਜੇ ਅਧਿਕਾਰਤ ਤੌਰ ’ਤੇ ਨਵੀਂ ਯੈਲੋ Pulsar NS200 ਨੂੰ ਲਾਂਚ ਨਹੀਂ ਕੀਤਾ ਪਰ ਡੀਲਰਸ਼ਿਪ ’ਤੇ ਇਹ ਬਾਈਕ ਪਹੁੰਚਣ ਲੱਗੀ ਹੈ। 

ਨਵੇਂ ਰੰਗ ’ਚ ਬਾਈਕ ਕਾਫੀ ਸ਼ਾਨਦਾਰ ਲੱਗ ਰਹੀ ਹੈ। ਰੰਗ ਤੋਂ ਇਲਾਵਾ ਬਜਾਜ ਦੇ Pulsar NS200 ’ਚ ਕੋਈ ਬਦਲਾਅ ਨਹੀਂ ਕੀਤਾ। Pulsar NS200 ’ਚ 199.5cc, ਲਿਕੁਇਡ ਕੂਲਡ, 4-ਵਾਲਵ, ਫਿਊਲ-ਇੰਜੈਕਟਿਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9500rpm ’ਤੇ 23.5hp ਦੀ ਪਾਵਰਅਤੇ 8000rpm ’ਤੇ 18.3Nm ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

PunjabKesari

Pulsar NS200 ’ਚ 180mm ਫਰੰਟ ਡਿਸਕ ਅਤੇ 230mm ਰੀਅਰ ਡਿਸਕ ਦਿੱਤੀ ਗਈ ਹੈ। ਇਹ ਬਾਈਕ ਸਿੰਗਲ ਚੈਨਲ ਏ.ਬੀ.ਐੱਸ. ਨਾਲ ਲੈਸ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਦਿੱਤੇ ਗਏ ਹਨ। Pulsar NS200 ਏ.ਬੀ.ਐੱਸ. ਦੀ ਐਕਸ ਸ਼ੋਅਰੂਮ ਕੀਮਤ 1.12 ਲੱਖ ਰੁਪਏ ਹੈ ਅਤੇ ਯੈਲੋ ਰੰਗ ਵਾਲੀ ਬਾਈਕ ਨੂੰ ਵੀ ਇਸ ਕੀਮਤ ’ਚ ਹੀ ਲਾਂਚ ਕੀਤੇ ਜਾਣਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਨਵੇਂ ਰੰਗ ਵਾਲੀ Pulsar NS200 ਨੂੰ ਅਧਿਕਾਰਤ ਤੌਰ ’ਤੇ ਲਾਂਚ ਕਰੇਗੀ। 


Related News