Audi A3 ਖਰੀਦਣ ਦਾ ਸੁਨਿਹਰੀ ਮੌਕਾ, ਮਿਲ ਰਹੀ ਹੈ 5 ਲੱਖ ਰੁਪਏ ਦੀ ਛੋਟ
Monday, Jun 03, 2019 - 12:39 AM (IST)
ਆਟੋ ਡੈਸਕ-ਆਡੀ ਇੰਡੀਆ ਨੇ ਆਪਣੀ ਲੋਕਪ੍ਰਸਿੱਧ ਸੇਡਾਨ ਕਾਰ ਆਡੀ ਏ3 ਦੇ ਪੰਜ ਸਾਲ ਪੁਰੇ ਹੋਣ ਦੀ ਖੁਸ਼ੀ 'ਚ ਇਸ ਕਾਰ 'ਤੇ ਲਗਭਗ 5 ਲੱਖ ਰੁਪਏ ਦੀ ਛੋਟ ਦਿੱਤੀ ਹੈ। ਹੁਣ ਆਡੀ ਏ3 ਦੇ ਸ਼ੁਰੂਆਤੀ ਮਾਡਲ ਨੂੰ 28.99 ਲੱਖ ਰੁਪਏ (ਐਕਸ ਸ਼ੋਰੂਮ) ਕੀਮਤ 'ਚ ਖਰੀਦਿਆਂ ਜਾ ਸਕਦਾ ਹੈ। ਉੱਥੇ ਜ਼ਿਆਦਾ ਪਾਵਰਫੁਲ ਵੇਰੀਐਂਟ ਨੂੰ 31.99 ਲੱਖ ਰੁਪਏ (ਐਕਸ ਸ਼ੋਰੂਮ) 'ਚੋਂ ਖਰੀਦਿਆਂ ਜਾ ਸਕੇਗਾ। ਗਾਹਕ ਇਸ ਸ਼ਾਨਦਾਰ ਸੇਡਾਨ ਕਾਰ ਨੂੰ ਦੋ ਇੰਜਣ ਆਪਸ਼ਨਸ 1.4 ਲੀਟਰ ਅਤੇ 2.0 ਲੀਟਰ 'ਚ ਖਰੀਦ ਸਕੋਗੇ।
2.0 ਲੀਟਰ 4 ਸਿਲੰਡਰ ਟੀ.ਡੀ.ਆਈ. ਇੰਜਣ 143 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰੇਗਾ ਅਤੇ 20.38 ਕਿਲੋਮੀਟਰ/ਲੀਟਰ ਦੀ ਮਾਈਲੇਜ਼ ਦੇਵੇਗਾ।
ਗੱਲ ਕੀਤੀ ਜਾਵੇ 1.4 ਲੀਟਰ TFSI ਇੰਜਣ ਦੀ ਤਾਂ ਇਸ ਨਾਲ 150 ਬੀ.ਐੱਚ.ਪੀ. ਦੀ ਪਾਵਰ ਪੈਦਾ ਹੋਵੇਗੀ। ਇਹ ਇੰਜਣ 19.2 ਕਿਲੋਮੀਟਰ/ਲੀਟਰ ਦੀ ਮਾਈਲੇਜ਼ ਪ੍ਰਦਾਨ ਕਰੇਗਾ।
| Variant | Old price |
|
|
| A3 35 TFSI Premium Plus | Rs 33,12,000 | Rs 28,99,000 | |
| A3 35 TFSI Technology | Rs 34,57,000 | Rs 30,99,000 | |
| A3 35 TDI Premium Plus | Rs 34,93,000 | Rs 29,99,000 | |
| A3 35 TDI Technology | Rs 36,12,000 | Rs 31,99,000 |
ਆਡੀ ਏ3 ਦੇ ਖਾਸ ਫੀਚਰਸ
ਇਸ ਕਾਰ 'ਚ ਪੈਨਾਰੋਮਿਕ ਸਨਰੂਫ, ਰਿਅਰ ਏ.ਸੀ. ਵੈਂਟਸ, ਐਂਟਰੀ ਐੱਲ.ਈ.ਡੀ. ਲਾਈਟਸ ਅਤੇ ਵਾਇਰਲੈੱਸ ਫੋਨ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਆਡੀ ਏ3 ਨੂੰ ਭਾਰਤ 'ਚ ਸਾਲ 2014 'ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਪ੍ਰੀਮੀਅਮ ਸੇਡਾਨ ਕਾਰ ਦੇ ਰੂਪ 'ਚ ਬਹੁਤ ਲੋਕਪ੍ਰਸਿੱਧ ਰਹੀ ਹੈ। ਕਾਰ ਦੀ ਕੀਮਤ 'ਚ ਛੋਟ ਦੇਣ ਤੋਂ ਬਾਅਦ ਉਮੀਦ ਹੈ ਕਿ ਆਡੀ ਏ3 ਦੀ ਵਿਕਰੀ 'ਚ ਥੋੜਾ ਵਾਧਾ ਹੋਵੇਗਾ।
