6 ਅਪ੍ਰੈਲ ਨੂੰ ਆ ਰਿਹੈ Ather Energy ਦਾ ਨਵਾਂ ਦਮਦਾਰ ਇਲੈਕਟ੍ਰਿਕ ਸਕੂਟਰ

Saturday, Mar 02, 2024 - 02:16 PM (IST)

6 ਅਪ੍ਰੈਲ ਨੂੰ ਆ ਰਿਹੈ Ather Energy ਦਾ ਨਵਾਂ ਦਮਦਾਰ ਇਲੈਕਟ੍ਰਿਕ ਸਕੂਟਰ

ਆਟੋ ਡੈਸਕ- Ather Energy 6 ਅਪ੍ਰੈਲ ਨੂੰ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Rizta ਲੈ ਕੇ ਆ ਰਹੀ ਹੈ। ਕੰਪਨੀ ਨੇ ਇਸ ਸਕੂਟਰ ਨੂੰ Community Day 2024 'ਤੇ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਮਲੀ ਇਲੈਕਟ੍ਰਿਕ ਸਕੂਟਰ ਦੀ ਕੀਮਤ ਕਰੀਬ 1.30 ਲੱਖ ਰੁਪਏ ਹੋਵੇਗੀ, ਜੋ ਫੇਮ 2 ਸਬਸੀਡੀ ਨੂੰ ਮਿਲਾ ਕੇ ਹੋਵੇਗੀ। ਹਾਲ ਹੀ 'ਚ ਕਮੇਡੀਅਨ ਅਨੁਭਵ ਬੱਸੀ ਨੇ Ather Rizta ਇਲੈਕਟ੍ਰਿਕ ਸਕੂਟਰ ਅਤੇ ਇਸਦੀ ਚਾਬੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। 

ਕੰਪਨੀ ਦੇ ਸੀ.ਈ.ਓ. ਤਾਰੁਣ ਮਹਿਤਾ ਨੇ ਕਿਹਾ ਕਿ ਨਵਾਂ ਈ.ਵੀ. ਸਸਤਾ ਹੋਵੇਗਾ ਤਾਂ ਜੋ ਜ਼ਿਆਦਾਤਰ ਪਰਿਵਾਰਾਂ ਦੇ ਦਾਇਰੇ 'ਚ ਆ ਸਕੇ। ਏਥਰ 450ਐੱਸ ਅਤੇ 450ਐਕਸ ਦੇ ਮੁਕਾਬਲੇ ਨਵੇਂ ਇਲੈਕਟ੍ਰਿਕ ਸਕੂਟਰ ਦੇ ਫਲੋਰਬੋਰਡ 'ਤੇ ਕਾਫੀ ਜਗ੍ਹਾ ਮਿਲਣ ਵਾਲੀ ਹੈ। ਇਸਦਾ ਰੀਅਰ ਵਿਊ ਮਿਰਰ 450ਐਕਸ ਵਰਗਾ ਹੀ ਹੈ। ਹਾਲਾਂਕਿ, ਇਸਦਾ ਪਿਛਲਾ ਹਿੱਸਾ ਸਭ ਤੋਂ ਅਲੱਗ ਹੈ। ਇਹ ਦਮਦਾਰ ਲੁੱਕ ਵਾਲਾ ਹੈ, ਜੋ ਚੌੜੀ ਸੀਟ ਦੇ ਨਾਲ ਆਉਂਦਾ ਹੈ। ਇਸਦੇ ਨਾਲ 2.9 ਕਿਲੋਵਾਟ ਦਾ ਬੈਟਰੀ ਪੈਕ ਮਿਲ ਸਕਦਾ ਹੈ, ਜੋ 5.4 ਕਿਲੋਵਾਟ ਪੀਕ ਪਾਵਰ ਬੈਟਰੀ ਨਾਲ ਲੈਸ ਹੈ। ਇਸ ਦਮਦਾਰ ਬੈਟਰੀ ਪੈਕ ਤੋਂ ਇਲਾਵਾ ਲੰਬੀ ਰੇਂਜ ਵਾਲਾ ਬੈਟਰੀ ਪੈਕ ਵੀ ਇਸ ਨਵੀਂ ਇਲੈਕਟ੍ਰਿਕ ਸਕੂਟਰ 'ਚ ਮਿਲ ਸਕਦਾ ਹੈ। 

ਫੀਚਰਜ਼

ਇਸ ਇਲੈਕਟ੍ਰਿਕ ਸਕੂਟਰ 'ਚ ਡਿਜੀਟਲ ਇੰਸਟਰੂਮੈਂਟ ਪੈਨਲ ਸ਼ਾਮਲ ਹੋ ਸਕਦਾ ਹੈ, ਜਿਸ ਵਿਚ ਟੱਚਸਕਰੀਨ ਕੈਪੇਬਿਲਿਟੀ ਅਤੇ ਸਮਾਰਟਫੋਨ ਕੁਨੈਕਟੀਵਿਟੀ ਸ਼ਾਮਲ ਹੈ। ਇਸ ਵਿਚ ਵੱਖ-ਵੱਖ ਰਾਈਡ ਮੋਡ, ਕੁਇੱਕ ਚਾਰਜਿੰਗ ਅਤੇ ਨੈਵੀਗੇਸ਼ਨ ਅਸਿਸਟੈਂਸ ਵੀ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। 


author

Rakesh

Content Editor

Related News